Teachers of Government Primary School Raipur Blim aware the children and parents through phone
Publish Date : 31/05/2021

ਸਰਕਾਰੀ ਪ੍ਰਾਇਮਰੀ ਸਕੂਲ ਰਾਇਪੁਰ ਬਲੀਮ ਦੇ ਅਧਿਆਪਕਾਂ ਨੇ ਫੋਨ ਰਾਹੀਂ ਬੱਚਿਆਂ ਅਤੇ ਮਾਪਿਆਂ ਨੂੰ ਕੀਤਾ ਜਾਗਰੂਕ
ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕੀਤਾ ਆਨਲਾਈਨ ਰਾਬਤਾ
ਪੱਟੀ ()30 ਮਈ- ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਜਿੱਥੇ ਅੱਜ ਪੂਰਾ ਦੇਸ਼ ਜੂਝ ਰਿਹਾ ਹੈ ਉੱਥੇ ਸਰਕਾਰਾਂ ਵੱਲੋਂ ਵੀ ਇਸ ਤੋਂ ਬਚਾਅ ਲਈ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ। ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਵਿਦਿਆਰਥੀਆਂ ਨੂੰ 24 ਮਈ ਤੋਂ 23 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਘੋਸਿ਼ਤ ਕੀਤੀਆਂ ਗਈਆਂ ਹਨ। ਕੋਵਿਡ-19 ਮਹਾਂਮਾਰੀ ਤੋਂ ਬਚਾਅ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਰਾਇਪੁਰ ਬਲੀਮ ਬਲਾਕ ਪੱਟੀ ਦੇ ਅਧਿਆਪਕਾਂ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਫੋਨ ਰਾਹੀਂ ਆਨਲਾਈਨ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਦੀ ਚੱਲ ਰਹੀ ਪੜ੍ਹਾਈ, ਡੀਡੀ ਪੰਜਾਬੀ ਚੈਨਲ ਤੋਂ ਪ੍ਰਸਾਰਿਤ ਹੋ ਰਹੀਆਂ ਆਨਲਾਈਨ ਜਮਾਤਾਂ ਦੇ ਨਾਲ-ਨਾਲ ਇਸ ਮਹਾਂਮਾਰੀ ਦੀ ਰੋਕਥਾਮ ਲਈ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਈਟੀਟੀ ਅਧਿਆਪਕ ਪ੍ਰੇਮ ਸਿੰਘ, ਰਜਿੰਦਰ ਸਿੰਘ, ਰਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪੇ ਸਾਹਿਬਾਨ ਨੂੰ ਦੋ ਗਜ਼ ਦੀ ਦੂਰੀ, ਵਾਰ ਵਾਰ ਹੱਥ ਧੋਣ, ਬਹੁਤ ਜ਼ਰੂਰੀ ਕੰਮ ਹੋਣ ਤੇ ਹੀ ਬਾਹਰ ਜਾਣ, ਮੂੰਹ ਤੇ ਮਾਸਕ ਲਗਾਉਣ ਅਤੇ ਖੰਘ ਜ਼ੁਕਾਮ ਬੁਖਾਰ ਆਦਿ ਹੋਣ ਤੇ ਡਾਕਟਰ ਦੀ ਸਲਾਹ ਲੈਣ ਸਬੰਧੀ ਕਿਹਾ ਅਤੇ ਮਾਪਿਆਂ ਨੂੰ ਕੋਵਿਡ 19 ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਫੋਟੋ- ਵਿਦਿਆਰਥੀਆਂ/ਮਾਪਿਆਂ ਨਾਲ ਫੋਨ ਰਾਹੀਂ ਆਨਲਾਈਨ ਰਾਬਤਾ ਕਰਦਿਆਂ ਅਧਿਆਪਕ ਸਾਹਿਬਾਨ