Technical information provided to farmers by the Horticulture Department on beekeeping

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਮਧੂ ਮੱਖੀ ਪਾਲਣ ਲਈ ਕਰਵਾਏ ਸੈਮੀਨਾਰ ਦੇ ਦੂਜੇ ਦਿਨ ਕਰਵਾਈ ਫੀਲਡ ਵਿਜ਼ਟ
ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਧੂ-ਮੱਖੀਆਂ ਪਾਲਣ ਬਾਰੇ ਦਿੱਤੀ ਗਈ ਤਕਨੀਕੀ ਜਾਣਕਾਰੀ
ਤਰਨ ਤਾਰਨ, 12 ਮਾਰਚ :
ਬਾਗਬਾਨੀ ਵਿਭਾਗ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਨੈਸ਼ਨਲ ਬੀ-ਕੀਪਿੰਗ ਐਂਡ ਹਨੀ ਮਿਸ਼ਨ ਦੇ ਸਹਿਯੋਗ ਨਾਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ, ਆਈ. ਏ. ਐਸ. ਵੱਲੋਂ ਕੀਤੀ ਗਈ। ਸੈਮੀਨਾਰ ਦੇ ਦੂਜੇ ਦਿਨ ਅੱਜ ਵੀ ਪਿੰਡ ਉਬੋਕੇ ਦੇ ਮਧੂ-ਮੱਖੀ ਪਾਲਕ ਸ੍ਰੀ ਸੁਖਦੇਵ ਸਿੰਘ ਤੇ ਸ੍ਰੀ ਨਿਰਵੈਲ ਸਿੰਘ ਦੇ ਮਧੂ-ਮੱਖੀ ਫਾਰਮ ਦੀ ਫੀਲਡ ਵਿਜ਼ਟ ਕਰਵਾਈ ਗਈ।
ਇਸ ਦੌਰਾਨ ਡਾ. ਜਸਵਿੰਦਰ ਸਿੰਘ ਭਾਟੀਆ ਟ੍ਰੇਨਿੰਗ ਅਫਸਰ ਕਿਸਾਨ ਸਿਖਲਾਈ ਕੇਂਦਰ ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਹਾਜਰ ਕਿਸਾਨਾਂ ਨੂੰ ਪ੍ਰੈਕਟੀਕਲ ਤੌਰ ਤੇ ਵਿਸਥਾਰ ਸਹਿਤ ਮਧੂ-ਮੱਖੀਆਂ ਪਾਲਣ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ। ਉਹਨਾ ਵੱਲੋਂ ਸ਼ਹਿਦ ਤੋਂ ਪਦਾਰਥ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮਨਪ੍ਰੀਤ ਕੌਰ ਖੇਤੀਬਾੜੀ ਵਿਕਾਸ ਅਫਸਰ ਮਾਰਕੀਟਿੰਗ ਵੱਲੋਂ ਸ਼ਹਿਦ ਦੇ ਸੁਚੱਜੇ ਮੰਡੀਕਰਨ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ ਗਏ।
ਪੀ. ਏ. ਯੂ ਦੇ ਸਾਇੰਸਦਾਨ (ਬਾਗਬਾਨੀ) ਡਾ. ਸਵਰੀਤ ਕੌਰ ਵੱਲੋਂ ਕਿਸਾਨਾ ਨੂੰ ਬਾਗਬਾਨੀ ਕਿੱਤੇ ਨੂੰ ਅਪਣਾਉਣ, ਆਮਦਨ ਵਿੱਚ ਵਾਧਾ ਕਰਨ ਅਤੇ ਘੱਟ ਤੋਂ ਘੱਟ ਕੀਟ-ਨਾਸ਼ਕ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਬਾਰੇ ਜਾਣੂ ਕਰਵਾਇਆ ਗਿਆ। ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਢਿੱਲੇ. ਦੇ ਵਿਭਾਗ ਵੱਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਬਾਰੇ ਅਤੇ ਹੋਰ ਬਾਗਬਾਨੀ ਫਸਲਾਂ ਸਬੰਧੀ ਦਿੱਤੀਆ ਜਾਦੀਆਂ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਬਾਗਬਾਨੀ ਵਿਕਾਸ ਅਫਸਰ ਕਵਲ ਜਗਦੀਪ ਸਿੰਘ ਵੱਲੋਂ ਸ਼ਹਿਦ ਦੀਆਂ ਮੱਖੀਆਂ ਫਸਲਾਂ ਦੇ ਪਰ-ਪਰਾਗਣ ਕਰਨ ਬਾਰੇ ਦੱਸਿਆ ਗਿਆ। ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵੱਲੋਂ ਆਏ ਹੋਏ ਜਿਮੀਦਾਰਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਾਰਿਆ ਨੂੰ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਵੀ ਅਪਣਾਉਣੇ ਚਾਹੀਦੇ ਹਨ, ਤਾਂ ਕਿ ਆਪਣੀ ਆਮਦਨ ਵਿੱਚ ਵਧਾ ਹੋ ਸਕੇ ।
ਬਾਗਬਾਨੀ ਵਿਕਾਸ ਅਫਸਰ ਬਿਕਰਮਜੀਤ ਸਿੰਘ ਵੱਲੋਂ ਸਟੇਜ ਸੰਚਾਲਨ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਜਿਮੀਦਾਰ ਸੇਵਾ ਸਿੰਘ, ਸੁਖਵਿੰਦਰ ਸਿੰਘ, ਇਕਬਾਲ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਰਣਜੀਤ ਸਿੰਘ ਉਬੋਕੇ, ਅਮਨ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ, ਰਾਜਬੀਰ ਸਿੰਘ ਬਾਗਬਾਨੀ-ਉਪ ਨਿਰੀਖਕ, ਗੁਰਨਾਮ ਸਿੰਘ ਬਾਗਬਾਨੀ-ਉਪ ਨਰੀਖਕ, ਇੰਦਰਪਾਲ, ਬਲਜੀਤ ਸਿੰਘ ਆਦਿ ਇਸ ਸਮੇਂ ਹਾਜਰ ਸਨ।