The 69th All India Cooperative Week was celebrated with great fanfare
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
69ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਧੂਮ-ਧਾਮ ਨਾਲ ਮਨਾਇਆ ਗਿਆ
ਤਰਨ ਤਾਰਨ, 16 ਨਵੰਬਰ :
69ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਸ਼੍ਰੀ ਜ਼ਸਪਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਏ. ਆਰ. ਦਫ਼ਤਰ ਖਡੂਰ ਸਾਹਿਬ ਨਾਲ ਲੱਗਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਸਕੱਤਰਾਂ/ਸੇਲਜ਼ਮੈਨਾ ਅਤੇ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਦੀ ਖਡੂਰ ਸਾਹਿਬ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ।
ਇਸ ਮੌਕੇ ‘ਤੇ ਸਹਿਕਾਰਤਾ ਵਿਭਾਗ ਵਿੱਚ ਚੱਲ ਰਹੀਆਂ ਵੱਖ—ਵੱਖ ਸਕੀਮਾਂ ਅਤੇ ਗਤੀਵਿਧੀਆਂ ਤੇ ਹਾਜ਼ਰੀਨਾਂ ਨਾਲ ਵਿਚਾਰ ਕੀਤੀ ਗਈ ਅਤੇ ਸਹਿਕਾਰੀ ਸਭਾਵਾਂ ਦਾ ਵਿਕਾਸ ਅਤੇ ਭਵਿੱਖ ਜੋ ਕਿ ਇਸ ਸਾਲ ਦਾ ਮੁੱਖ ਵਿਸ਼ਾ ਹੈ ‘ਤੇ ਮੰਥਨ ਕੀਤਾ ਗਿਆ। ਸਹਿਕਾਰਤਾ ਵਿਭਾਗ ਨਾਲ ਜੁੜਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਚੱਲ ਰਹੀਆਂ ਸਕੀਮਾਂ ਸੰਬੰਧੀ ਵੀ ਦੱਸਿਆ ਗਿਆ।ਸਹਿਕਾਰੀ ਸਭਾਵਾਂ ਦੇ ਕੰਮ ਕਾਜ਼ ਸੰਬੰਧੀ ਸਕੱਤਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ।
ਇਸ ਮੌਕੇ ‘ਤੇ ਸ਼੍ਰੀ ਗੋਤਮ ਧਾਰੋਵਾਲੀਆ ਏ. ਆਰ. ਖਡੂਰ ਸਾਹਿਬ, ਮਨਜਿੰਦਰ ਸਿੰਘ ਇੰਸਪੈਕਟਰ, ਜਗਰੂਪ ਸਿੰਘ ਸੁਪਰਡੈਂਟ, ਪ੍ਰੀਤਪਾਲ ਸਿੰਘ ਇੰਸਪੈਕਟਰ, ਧਰਮਵੀਰ ਸ਼ਰਮਾ , ਰਘਬੀਰ ਸਿੰਘ ਸਕੱਤਰ ਪ੍ਰਧਾਨ, ਸੁਖਵਿੰਦਰ ਸਿੰਘ ਸਕੱਤਰ ਕੱਲ੍ਹਾ, ਸਮੂਹ ਦਫਤਰੀ ਸਟਾਫ਼ ਅਤੇ ਸਕੱਤਰ ਸਰਕਲ ਖਡੂਰ ਸਾਹਿਬ ਹਾਜਿਰ ਆਏ।