Close

The 69th All India Cooperative Week was celebrated with great pomp at Patti

Publish Date : 21/11/2022

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

69 ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਪੱਟੀ ਵਿਖੇ ਧੂਮ ਧਾਮ ਨਾਲ ਮਨਾਇਆ
ਤਰਨ ਤਾਰਨ, 18 ਨਵੰਬਰ :
 
69 ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਪੱਟੀ ਵਿਖੇ ਦਫਤਰ ਸਹਾਇਕ ਰਜਿਸਟਰਾਰ ਪੱਟੀ ਨਾਲ ਲੱਗਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਸਕੱਤਰਾਂ/ਸੇਲਜ਼ਮੈਨਾ ਅਤੇ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਸ੍ਰੀ ਜਸਪਰਜੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਜੀ ਦੀ ਪ੍ਰਧਾਨਗੀ ਹੇਂਠ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ‘ਤੇ ਸਹਿਕਾਰਤਾ ਵਿਭਾਗ ਵਿੱਚ ਚੱਲ ਰਹੀਆਂ ਵੱਖ—ਵੱਖ ਸਕੀਮਾਂ ਬਾਰੇ ਵਿਚਾਰ ਕੀਤੀ ਗਈ ਅਤੇ ਇੰਨਾ ਸਕੀਮਾਂ ਵਿੱਚ ਜੋ ਰੁਕਾਵਟਾਂ ਅਤੇ ਤਰੁੱਟੀਆਂ ਆ ਰਹੀਆਂ ਹਨ, ਉਸ ਨੂੰ ਦੂਰ ਕੀਤਾ ਗਿਆ ।ਸਭਾਵਾਂ ਦੇ ਸਕੱਤਰਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਹਿਕਾਰਤਾ ਲਹਿਰ ਨਾਲ ਜੋੜਨ ਲਈ ਅਤੇ ਸਭਾਵਾਂ ਦਾ ਮੈਂਬਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਲੋਕ ਸਹਿਕਾਰਤਾ ਵਿਭਾਗ ਦੀਆਂ ਸਕੀਮਾਂ ਜਿਵੇਂ ਘੱਟ ਰੇਟ ‘ਤੇ ਖਾਦ, ਦਵਾਈਆਂ, ਖੇਤੀਬਾੜੀ ਸੰਦ ਅਤੇ ਹੋਰ ਸਮਾਨ ਆਦਿ ਦਾ ਲਾਭ ਲੈ ਸਕਣ । ਸਹਿਕਾਰੀ ਸਭਾਵਾਂ ਦਾ ਵਿਕਾਸ ਅਤੇ ਭਵਿੱਖ ਜੋ ਕਿ ਇਸ ਸਾਲ ਦਾ ਮੁੱਖ ਵਿਸ਼ਾ ਹੈ ਤੇ ਪਹਿਰਾ ਦੇਣ ਲਈ ਹਾਜ਼ਰੀਨਾ ਨੇ ਅਹਿਦ ਲਿਆ ।
ਇਸ ਵਿੱਚ ਮਾਰਕਫੈਡ,ਇਫਕੋ ਦੇ ਨੁਮਾਇੰਦਿਆਂ ਵੱਲੋਂ ਵੀ ਭਾਗ ਲਿਆ ਗਿਆ ਅਤੇ ਇਫਕੋ ਦੀ ਤਰਫੋਂ ਚਰਨਪ੍ਰੀਤ ਸਿੰਘ ਫੀਲਡ ਅਫਸਰ ਵੱਲੋਂ ਨਵੇਂ ਉਤਪਾਦ ਨੈਨੋ ਯੂਰੀਆ, ਨੈਨੋ ਡੀ. ਏ. ਪੀ,ਤਰਲ ਕਨਸੋਟਰੀਆ ਬਾਰੇ ਦੱਸਿਆ ਗਿਆ ਅਤੇ ਸਭਾਵਾਂ ਰਾਂਹੀ ਤਰਲ ਕਨਸਟੋਰੀਆਂ ਸੰਬੰਧੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਅਪੀਲ ਕੀਤੀ ਗਈ ਤਾਂ ਜ਼ੋ ਧਰਤੀ ਨੂੰ ਮੁੜ ਸੁਰਜੀਤ ਕੀਤੀ ਜਾ ਸਕੇ ਇਸ ਨਾਲ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟੇਗੀ। ਸਾਰੇ ਹਾਜ਼ਰੀਨਾਂ ਵੱਲੋਂ ਵਾਤਾਵਰਨ ਦੀ ਸੁਹਿਰਦਤਾ ਅਤੇ ਖੁਸ਼ਹਾਲਤਾ ਲਈ ਪ੍ਰਣ ਕੀਤਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸੰਬੰਧੀ ਅਤੇ ਇਸ ਨੂੰ ਧਰਤੀ ਵਿੱਚ ਰਲਾਊਣ ਸੰਬੰਧੀ ਅਹਿਦ ਲਿਆ ਅਤੇ ਇਸ ਸੰਬੰਧੀ ਕਿਸਾਨ ਵੀਰਾਂ ਨੂੰ ਪ੍ਰੇਰਿਤ ਕਰਨ ਦੀ ਵੀ ਗੱਲ ਕਹੀ।
ਆਖੀਰ ਵਿੱਚ ਡੀ. ਆਰ. ਤਰਨ ਤਾਰਨ ਸ੍ਰੀ ਜਸਪਰਜੀਤ ਸਿੰਘ ਵੱਲੋਂ ਸਾਰਿਆਂ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਗਏ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ‘ਤੇ ਪ੍ਰੀਤਪਾਲ ਸਿੰਘ ਇੰਸਪੈਕਟਰ, ਰਾਮਦਾਸ ਸਿੰਘ ਇੰਸਪੈਕਟਰ, ਗੁਰਪਿੰਦਰ ਸਿੰਘ ਇੰਸਪੈਕਟਰ , ਗੁਰਿੰਦਰ ਸਿੰਘ ਇੰਸਪੈਕਟਰ, ਧਰਮਵੀਰ ਸ਼ਰਮਾ, ਚਰਨਪ੍ਰੀਤ ਸਿੰਘ ਫੀਲਡ ਅਫਸਰ ਇਫਕੋ, ਜਸਪਾਲ ਸਿੰਘ ਸਕੱਤਰ, ਹਰਵਿੰਦਰ ਸਿੰਘ ਸਕੱਤਰ, ਵਰਿੰਦਰ ਸਿੰਘ ਸਕੱਤਰ ਭੁਰਾ ਕੋਹਨਾ, ਰਾਕੇਸ਼ ਕੋਹਲੀ ਸਕੱਤਰ, ਅੰਗਰੇਜ਼ ਸਿੰਘ ਸਕੱਤਰ, ਅਮਰਜੀਤ ਸਿੰਘ ਸਕੱਤਰ, ਰਾਜਿੰਦਰ ਕੁਮਾਰ ਸਕੱਤਰ ਅਤੇ ਹੋਰ ਸਭਾਵਾਂ ਦੇ ਸਕੱਤਰਾਂ ਵੱਲੋਂ ਸਿਰਕਤ ਕੀਤੀ ਗਈ।