The amendment made under the Arms Amendment Act 2019 has modified Section 3(2) of the Arms Act 2019 – District Magistrate.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਆਰਮਜ਼ ਅਮੈਂਡਮੈਂਟ ਐਕਟ 2019 ਰਾਹੀਂ ਆਰਮਜ਼ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ-ਜ਼ਿਲ੍ਹਾ ਮੈਜਿਸਟਰੇਟ
ਸੋਧ ਅਨੁਸਾਰ ਅਸਲਾ ਲਾਇਸੰਸ ਧਾਰਕ ਵੱਧ ਤੋਂ ਵੱਧ ਰੱਖ ਸਕਦੇ ਹਨ ਦੋ ਹਥਿਆਰ
ਵਾਧੂ ਅਸਲਾ 25 ਮਈ, 2023 ਤੱਕ ਨਜ਼ਦੀਕੀ/ਸਬੰਧਤ ਥਾਣੇ ਜਾਂ ਕਿਸੇ ਅਧਿਕਾਰਿਤ ਗੰਨ ਹਾਊਸ ਵਿੱਚ ਜਮ੍ਹਾ ਕਰਵਾਉਣ ਦੇ ਆਦੇਸ਼
ਤਰਨ ਤਾਰਨ, 17 ਮਈ :
ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਵੱਲੋ ਆਰਮਜ਼ ਅਮੈਂਡਮੈਂਟ ਐਕਟ 2019 ਰਾਹੀਂ ਆਰਮਜ਼ ਐਕਟ 2019 ਦੇ ਸੈਕਸ਼ਨ 3(2) ਵਿਚ ਸੋਧ ਕੀਤੀ ਗਈ ਹੈ, ਜਿਸ ਅਨੁਸਾਰ ਕਿਸੇ ਵੀ ਲਾਇਸੰਸ ਧਾਰਕ ਨੂੰ ਵੱਧ ਤੋਂ ਵੱਧ 2 ਹਥਿਆਰ ਰੱਖਣ ਦੀ ਇਜ਼ਾਜਤ ਹੋਵੇਗੀ।
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਦੀ ਸੂਚਨਾ ਹਿੱਤ ਦੱਸਿਆ ਕਿ ਆਰਮਜ਼ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ ਅਸਲਾ ਲਾਇਸੰਸ ਧਾਰਕ ਵੱਧ ਤੋਂ ਵੱਧ ਦੋ ਹਥਿਆਰ ਰੱਖ ਸਕਦੇ ਹਨ। ਇਸ ਲਈ ਜਿੰਨ੍ਹਾ ਅਸਲਾ ਲਾਇਸੰਸ ਧਾਰਕਾਂ ਦੇ ਅਸਲਾ ਲਾਇਸੰਸ ਉੱਪਰ ਦੋ ਤੋਂ ਵੱਧ ਹਥਿਆਰ ਦਰਜ ਹਨ, ਉਹ ਆਪਣਾ ਵਾਧੂ ਅਸਲਾ ਤੁਰੰਤ ਮਿਤੀ 25 ਮਈ, 2023 ਤੱਕ ਨਜ਼ਦੀਕੀ/ਸਬੰਧਤ ਥਾਣੇ ਜਾਂ ਕਿਸੇ ਅਧਿਕਾਰਿਤ ਗੰਨ ਹਾਊਸ ਵਿਚ ਜਮ੍ਹਾ ਕਰਵਾਉਣ ਅਤੇ ਇਸ ਦੇ ਨਿਪਟਾਰੇ/ਸੇਲ ਪ੍ਰਮਿਸ਼ਨ ਸਬੰਧੀ ਤੁਰੰਤ ਸੇਵਾ ਕੇਂਦਰ ਅਤੇ ਅਸਲਾ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਨਾਲ ਸੰਪਰਕ ਕਰਨ। ਅਣਗਿਹਲੀ ਦੀ ਸੂਰਤ ਵਿਚ ਸਬੰਧਤ ਅਸਲਾ ਲਾਇਸੰਸ ਧਾਰਕ ਖੁਦ ਜਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ