Close

The Assistant Commissioner General reviewed the work of planting mini forest in 35 acres at village Mianwala Hathar.

Publish Date : 13/02/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਹਾਇਕ ਕਮਿਸ਼ਨਰ ਜਨਰਲ ਨੇ ਪਿੰਡ ਮੀਆਂਵਾਲਾ ਹਥਾੜ ਵਿਖੇ 35 ਏਕੜ ਵਿੱਚ ਲਗਾਏ ਜਾ ਰਹੇ ਮਿੰਨੀ ਜੰਗਲ ਲਾਉਣ ਦੇ ਕੰਮ ਦਾ ਲਿਆ ਜਾਇਜ਼ਾ
ਤਰਨ ਤਾਰਨ, 10 ਫਰਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਦੇ ਆਦੇਸ਼ਾਂ ਅਨੁਸਾਰ ਸਹਾਇਕ ਜਰਨਲ ਕਮਿਸ਼ਨਰ, ਤਰਨ ਤਾਰਨ ਸ੍ਰੀ ਪਵਨ ਸ਼ਰਮਾ ਵੱਲੋਂ ਅੱਜ ਬਲਾਕ ਵਲਟੋਹਾ ਵਿਖੇ ਚੱਲ ਰਹੇ ਮਿੰਨੀ ਜੰਗਲ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਸਹਾਇਕ ਜਰਨਲ ਕਮਿਸ਼ਨਰ, ਤਰਨ ਤਾਰਨ ਵੱਲੋਂ ਬਲਾਕ ਬਲਾਕ ਵਲਟੋਹਾ ਦੀ ਗਰਾਮ ਪੰਚਾਇਤ ਮੀਆਂਵਾਲਾ ਹਥਾੜ ਜਿੱਥੇ ਲੱਗਭੱਗ 35 ਏਕੜ ਵਿਚ ਮਿੰਨੀ ਜੰਗਲ ਲਗਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਗਰਾਮ ਪੰਚਾਇਤ ਜੌਧ ਸਿੰਘ ਵਾਲਾ ਵਿਚ ਮਿੰਨੀ ਜੰਗਲ ਦਾ ਦੌਰਾ ਕੀਤਾ ਗਿਆ ਅਤੇ ਇਸ ਕੰਮ ਵਿਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਗਏ ।