Close

The Civil Surgeon flagged off the awareness van to various blocks

Publish Date : 05/05/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਵਲ ਸਰਜਨ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਵੱਖ-ਵੱਖ ਬਲਾਕਾਂ ਵਿੱਚ ਕੀਤਾ ਰਵਾਨਾ
ਤਰਨ ਤਾਰਨ, 02 ਮਈ :
ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਸਿਵਲ ਸਰਜਨ ਡਾ. ਸੀਮਾ ਵਲੋਂ ਗੈਰ ਸੰਚਾਰੀ ਬੀਮਾਰੀਆਂ ਜਿਵੇਂ ਕਿ ਕੈਂਸਰ, ਸ਼ੁਗਰ, ਅਤੇ ਹਾਇਪਰਟੈਂਸ਼ਨ ਆਦੀ ਦੇ ਸਬੰਧ ਵਿੱਚ ਸਟੇਟ ਤੋਂ ਆਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਵੱਖ-ਵੱਖ ਬਲਾਕਾਂ ਵਿੱਚ ਰਵਾਨਾ ਕੀਤਾ ਗਿਆ।
ਇਸ ਮੌਕੇ ‘ਤੇ ਸਿਵਲ ਸਰਜਨ ਡਾ. ਸੀਮਾ ਨੇ ਦੱਸਿਆ ਕਿ “ਕੈਂਸਰ ਤੋਂ ਬਚਣ ਲਈ ਇਸਦੇ ਲੱਛਣਾਂ, ਕਾਰਣ ਬਾਰੇ ਅਤੇ ਬਚਾਅ ਬਾਰੇ ਮੁੱਢਲੀ ਜਾਣਕਾਰੀ ਹੋਣੀ ਬਹੁਤ ਹੀ ਜ਼ਰੁੂਰੀ ਹੈ, ਕਿੳਂੁਕਿ ਕੈਂਸਰ ਦਾ ਜੇਕਰ ਸਮੇਂ ਤੇ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਆਸਾਨ ਹੋ ਸਕਦਾ ਹੈ।ਨਸ਼ਿਆਂ ਦੀ ਆਦਤ ਜਿਵੇ ਕਿ ਤੰਬਾਕੂ, ਬੀੜੀ, ਜਰਦਾ, ਸਿਗਰੇਟ, ਸ਼ਰਾਬ ਆਦਿ ਦਾ ਸੇਵਨ ਕਰਨ ਵਾਲਿਆ ਨੂੰ ਕੈਸਰ ਹੋਣ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ।ਔਰਤਾਂ ਦੀ ਛਾਤੀ ਵਿਚ ਗਿਲਟੀ ਜੋ ਕਿ ਲਗਾਤਾਰ ਦਰਦ ਕਰਦੀ ਹੈ, ਨਾਲ ਵੀ ਕੈਸਰ ਹੋ ਸਕਦਾ ਹੈ
ਉਹਨਾਂ ਕਿਹਾ ਕਿ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀ ਗੈਰ ਸੰਚਾਰਨ ਰੋਗਾਂ (ਂਛਧ) ਤੋ ਬੱਚ ਸਕਦੇ ਹਨ।ਸਾਨੂੰ ਹਾਈ ਬਲੱਡ-ਪ੍ਰੈਸ਼ਰ ਹੋਣ ਦੀ ਸੂਰਤ ਵਿੱਚ ਆਪਣੇ ਸਰੀਰ ਦੇ ਭਾਰ ਨੂੰ ਸਹੀ ਰਖਣਾ ਚਾਹਿਦਾ ਹੈ, ਰੌਜਾਨਾ ਕਸਰਤ ਕਰਨੀ ਚਾਹਿਦੀ ਹੈ, ਘੱਟ ਨਮਕ ਅਤੇ ਘੱਟ ਫੈਟ ਵਾਲਾ ਅਤੇ ਪੋਸ਼ਟਿਕ ਭੋਜਨ ਖਾਣਾ ਚਾਹਿਦਾ ਹੈ,ਸ਼ਰਾਬ ਅਤੇ ਤੰਬਾਕੂ ਦਾ ਸੇਵਨ ਨਹੀ ਕਰਨਾ ਚਾਹਿਦਾ ਅਤੇ ਸਮੇ ਸਮੇ ਤੇ ਅਪਣਾ ਬਲੱਡ-ਪ੍ਰੈਸ਼ਰ ਚੈਕ ਕਰਵਾਉਦੇ ਰਹਿਣਾ ਚਾਹਿਦਾ ਹੈ।ਵਧਦਾ ਬੱਲਡ ਪ੍ਰੈਸ਼ਰ ਵਿੱਕ ਬਹੁਤ ਹੀ ਖੱਤਰਨਾਕ ਬੀਮਾਰੀ ਹੈ।ਜੇਕਰ ਇਸ ਦਾ ਸਹੀ ਸਮੇ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਸਕਦਾ ਹੈ।
ਉਨਾਂ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਦਾ ਮੁੱਖ ਕਾਰਨ ਗਲਤ ਲਾਈਫ਼ ਸਟਾਇਲ ਹੈ।ਜੇਕਰ ਅਸੀ ਆਪਣੀਆਂ ਖਾਣ-ਪੀਣ ਤੇ ਰਹਿਣ ਸਹਿਣ ਦੀਆ ਆਦਤਾਂ ਤੇ ਕੰਟਰੋਲ ਨਹੀ ਕਰਦੇ ਤਾਂ ਕਿਸੇ ਵੀ ਵਰਗ ਦਾ ਇਨਸਾਨ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।ਇਸ ਤੋ ਇਲਾਵਾ ਸ਼ਰਿਰਕ ਮਿਹਨਤ ਘੱਟ ਕਰਨ ਦੇ ਬਦਲੇ ਜਿਆਦਾ ਖੁਰਾਕ ਲੈਣੀ ਆਦੀ ਨਾਲ ਅਸੀ ਵਧਦੇ ਬਲੱਡ ਪੈ੍ਰਸਰ ਦਾ ਸ਼ਿਕਾਰ ਹੋ ਸਕਦੇ ਹਾਂ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ, ਡਾ. ਸੁਖਬੀਰ, ਸ਼੍ਰੀ ਸੁਖਦੇਵ ਸਿੰਘ ਅਤੇ ਦਫਤਰ ਦਾ ਸਾਰਾ ਸਟਾਫ ਮੌਜੂਦ ਸੀ ।