Close

The Covid-19 vaccine is completely safe – Civil Surgeon

Publish Date : 17/02/2021
CS
ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ-ਸਿਵਲ ਸਰਜਨ
ਲਾਭਪਾਤਰੀਆਂ ਨੂੰ ਲੱਗੀ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼
ਤਰਨ ਤਾਰਨ, 16 ਫਰਵਰੀ :
ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੂੰ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਜਿੰਨ੍ਹਾ ਲਾਭਪਾਤਰੀਆ ਵੱਲੋਂ ਵੈਕਸੀਨ ਦੀ ਪਹਿਲੀ ਖੁਰਾਕ ਲਈ ਗਈ ਸੀ, ਹੁਣ ਉਹਨਾਂ ਨੂੰ ਦੂਸਰੀ ਖੁਰਾਕ ਵੀ ਲਗਾਈ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਫਿੱਟ ਹਨ ਤੇ ਉਹਨਾਂ ਵਿੱਚ ਵੈਕਸੀਨ ਨੰੁੂ ਲੈ ਕੇ ਕੋਈ ਵੀ ਸਾਈਡ ਇਫੈਕਟ ਵੇਖਣ ਨੂੰ ਨਹੀਂ ਮਿਲੇ ।
ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਖਤਰਾ ਅਜੇ ਟਲਿਆ ਨਹੀਂ ਹੈ, ਵੈਕਸੀਨ ਦੇ ਨਾਲ-ਨਾਲ ਸਾਵਧਾਨੀਆ ਵੀ ਬਹੁਤ ਜ਼ਰੂਰੀ ਹਨ । ਡਾ. ਰੋਹਿਤ ਮਹਿਤਾ ਨੂੰ ਅੱਜ  ਹਸਪਤਾਲ ਵਿਖੇ ਦੂਸਰੀ ਡੋਜ਼ ਲਗਾਈ ਗਈ ਅਤੇ ਉਹ ਪੂਰੀ ਤਰ੍ਹਾ ਤੰਦਰੁਸਤ ਹਨ । ਉਹਨਾਂ ਨੇ ਕਿਹਾ ਕਿ ਸਾਨੂੰ ਅਫਵਾਹਾਂ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਹੈਲਥ ਵਰਕਰਾਂ ਤੇ ਫਰੰਟ ਲਾਈਨ ਵਰਕਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੋਵਿਡ ਦੇ ਵਿਰੁੱਧ ਇੰਮੂਨਟੀ ਡਿਵੈੱਲਪ ਹੋ ਸਕੇ । 
ਉਹਨਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਟੀਕਾਕਰਨ ਤੋਂ ਬਾਅਦ ਵੀ ਪੂਰਨ ਸੁਰੱਖਿਆ ਲਈ ਪੰਜ ਗੱਲਾ ਦਾ ਧਿਆਨ ਰੱਖੋ, ਸਹੀ ਢੰਗ ਨਾਲ ਮਾਸਕ ਪਹਿਨਣਾ, ਸਮਂੇ-ਸਮੇਂ ‘ਤੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਵੋ ਜਾ ਸੈਨੀਟਾਈਜ਼ ਕਰੋ , ਘੱਟ ਤੋ ਘੱਟ 2 ਗੱਜ ਦੀ ਦੂਰੀ ਸਰੀਰਕ ਦੂਰੀ ਬਣਾ ਕੇ ਰੱਖੋ, ਜੇਕਰ ਤਹਾਨੂੰ ਕੋਈ ਲੱਛਣ ਹੋਵੇ ਤਾ ਆਪਣਾ ਟੈਸਟ ਕਰਵਾਉ , ਜੇਕਰ ਤਹਾਨੂੰ ਕੋਈ ਲੱਛਣ ਹੈ ਤਾ ਤਰੁੰਤ ਖੁੱਦ ਨੂੰ ਵੱਖਰਾ ਰੱਖੋ।  ਇਸ ਮੌਕੇ ‘ਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ ਅਤੇ ਡਾ. ਕੰਵਲਜੀਤ ਸਿੰਘ ਹਾਜ਼ਰ ਹਨ ।