The Department of Agriculture and Farmer Welfare of Tarn Taran has organized training for Agriculture Officers and Agricultural Inputs Dealers.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤਰਨਤਾਰਨ ਵਲੋਂ ਖੇਤੀਬਾੜੀ ਅਫਸਰਾਂ ਅਤੇ ਖੇਤੀ ਇੰਨਪੁਟਸ ਡੀਲਰਾਂ ਦੀ ਲਗਾਈ ਗਈ ਟਰੇਨਿੰਗ
ਤਰਨ ਤਾਰਨ, 01 ਮਾਰਚ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਤਰਨਤਾਰਨ ਵਲੋਂ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਹੁਕਮਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫਸਰਾਂ ਅਤੇ ਖੇਤੀ ਇੰਨਪੁੱਟਸ ਡੀਲਰਾਂ ਦੀ ਟਰੇਨਿੰਗ ਲਗਾਈ ਗਈ। ਇਸ ਟਰੇਨਿੰਗ ਵਿੱਚ ਜ਼ਿਲਾ ਹੈੱਡ ਕੁਆਟਰ ਤੋਂ ਜ਼ਿਲ੍ਹਾ ਸਿਖਲਾਈ ਅਫਸਰ ਡਾ. ਹਰਪਾਲ ਸਿੰਘ ਪੰਨੂੰ, ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ, ਬਾਗਬਾਨੀ ਵਿਭਾਗ ਤੋਂ ਸਹਾਇਕ ਡਾਇਰੈਕਟਰ ਡਾ. ਤਜਿੰਦਰ ਸਿੰਘ, ਕੇ. ਵੀ. ਕੇ. ਤੋਂ ਐਸੋਸੀਏਟ ਡਾਇਰੈਕਟਰ ਡਾ. ਬਲਵਿੰਦਰ ਕੁਮਾਰ, ਆਤਮਾ ਵਿੰਗ ਤੋਂ ਪ੍ਰੋਜੈਕਟ ਡਾਇਰੈਕਟਰ ਡਾ. ਵਿਕਰਮ ਸੂਦ, ਸਮੂਹ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਬਲਾਕ ਟੈਕਨਾਲੋਜੀ ਮੈਨੇਜਰ ਨੇ ਸ਼ਿਰਕਤ ਕੀਤੀ ।
ਖੇਤੀਬਾੜੀ ਅਫਸਰ ਪੱਟੀ, ਡਾ. ਭੁਪਿੰਦਰ ਸਿੰਘ ਨੇ ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਅਤੇ ਫਸਲੀ ਵਿਭਿੰਨਤਾ ਬਾਰੇ ਵਿਸਥਾਰ ਜਾਣਕਾਰੀ ਦਿੱਤੀ ।ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦੀਪ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ ਨੇ ਖਾਦ, ਬੀਜ ਅਤੇ ਦਵਾਈਆਂ ਦੇ ਐਕਟਾਂ ਬਾਰੇ ਬਹੁਤ ਜ਼ਰੂਰੀ ਨੁਕਤਿਆਂ ‘ਤੇ ਚਾਨਣਾ ਪਾਇਆ।ਬਾਗਬਾਨੀ ਵਿਭਾਗ ਤੋਂ ਸਹਾਇਕ ਡਾਇਰੈਕਟਰ ਡਾ. ਤਜਿੰਦਰ ਸਿੰਘ ਨੇ ਬਾਗਾਂ ਬਾਰੇ ਅਤੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੇ. ਵੀ. ਕੇ ਤੋਂ ਐਸੋਸ਼ੀਏਟ ਡਾਇਰੈਕਟਰ ਡਾ. ਬਲਵਿੰਦਰ ਕੁਮਾਰ ਨੇ ਟਿਕਾਊ ਖੇਤੀ, ਮਿੱਟੀ ਪਰਖ ਅਤੇ ਕੇ. ਵੀ. ਕੇ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ।ਬਲਾਕ ਟੈਕਨਾਲੋਜੀ ਮੈਨੇਜਰ ਖਡੂਰ ਸਾਹਿਬ ਯਾਦਵਿੰਦਰ ਸਿੰਘ ਨੇ ਮੂਲ਼ ਅਨਾਜ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਆਫਿਸਰ ਅਤੇ ਖੇਤੀ ਇੰਨਪੁਟਸ ਡੀਲਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਅਤੇ ਦਵਾਈਆਂ ਮੁਹੱਈਆ ਕਰਾਉਣ ਲਈ ਵਿਭਾਗ ਹਮੇਸ਼ਾਂ ਵਚਨਬੱਧ ਹੈ।ਉਹਨਾਂ ਖੇਤੀ ਇੰਨਪੁਟਸ ਡੀਲਰਾਂ ਨੂੰ ਹਦਾਇਤ ਕੀਤੀ ਕਿ ਕੁਆਲਟੀ ਕੰਟਰੋਲ ਨੂੰ ਮੁੱਖ ਰੱਖਦੇ ਹੋਏ ਪੀ. ਓ. ਐੱਸ. ਮਸ਼ੀਨਾਂ ਵਿੱਚ ਸਟਾਕ, ਬਿਲਬੁੱਕ, ਸਟਾਕ ਰਜਿਸਟਰ ਦਾ ਰਿਕਾਰਡ ਪੂਰਨ ਕਰ ਲਿਆ ਜਾਵੇ ਅਤੇ ਵਿਭਾਗ ਦੀ ਮੱਦਦ ਨਾਲ ਹਰ ਤਰ੍ਹਾਂ ਦੀ ਉਣਤਾਈ ਨੂੰ ਦੂਰ ਕਰ ਲਿਆ ਜਾਵੇ ।ਉਹਨਾਂ ਸਮੂਹ ਅਫਸਰਾਂ ਨੂੰ ਕਿਹਾ ਕਿ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਕੁਆਲਟੀ ਕੰਟਰੋਲ ਨੂੰ ਯਕੀਨੀ ਬਣਾਇਆ ਜਾਵੇ ।
ਉਹਨਾਂ ਪਰਾਲੀ ਨੂੰ ਸਾੜਣ ਤੋਂ ਰੋਕਣ ਤੇ ਜ਼ੋਰ ਦਿੰਦਿਆ ਕਿਹਾ ਕਿ ਸਾਰਿਆਂ ਦੇ ਸਾਂਝੇੇ ਉਪਰਾਲਿਆਂ ਕਰਕੇ ਇਸ ਸਾਲ 923 ਅੱਗ ਲੱਗਣ ਦੇ ਮਾਮਲੇ ਪਿਛਲੇ ਸਾਲ ਨਾਲੋਂ ਘੱਟੇ ਹਨ ਅਤੇ ਇਸ ਸਾਲ ਵੀ ਪਰਾਲੀ ਨੂੰ ਸਾੜਣ ਦੇ ਮਾਮਲੇ ਘਟਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ, ਇਸ ਲਈ ਜੇਕਰ ਕੋਈ ਖੇਤੀ ਇੰਨਪੁਟਸ ਡੀਲਰ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸਦਾ ਲ਼ਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਸਰਕਾਰੀ ਮੁਲਾਜ਼ਮ ਅੱਗ ਲਗਾਉਂਦਾ ਹੈ ਤਾਂ ਉਸ ਖਿਲਾਫ ਲੋਂੜੀਦੀ ਅਨੁਸ਼ਾਸ਼ਨੀ ਕੀਤੀ ਜਾਵੇਗੀ।ਉਹਨਾਂ ਸਮੂਹ ਇੰਨਪੁਟਸ ਡੀਲਰਾਂ ਨੂੰ ਕਿਹਾ ਕਿ ਬਾਸਮਤੀ ਦੀ ਫਸਲ ਤੇ ਬੈਨ ਕੀਤੀਆ ਗਈਆਂ ਦਵਾਈਆ ਬਿਲਕੁਲ ਨਾ ਵੇਚੀਆਂ ਜਾਣ ਅਤੇ ਸਿਰਫ ਪੀ. ਏ. ਯੂ. ਲੁਧਿਆਣਾ ਦੀਆਂ ਸ਼ਿਫਾਰਸ਼ਸ਼ੁਦਾ ਦਵਾਈਆਂ ਹੀ ਵੇਚੀਆਂ ਜਾਣ ਤਾਂ ਜੋ ਬਾਸਮਤੀ ਦੀ ਐਕਸਪੋਰਟ ਕੁਆਲਟੀ ਬਰਕਰਾਰ ਰੱਖੀ ਜਾ ਸਕੇ ।