Close

The Deputy Commissioner visited the wheat fields planted with super seeder and zero till drill of Kisan Davinder Singh at village Left Dogran.

Publish Date : 21/11/2022
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ 
 
ਡਿਪਟੀ ਕਮਿਸ਼ਨਰ ਨੇ ਪਿੰਡ ਖੱਬੇ ਡੋਗਰਾਂ ਵਿਖੇ ਕਿਸਾਨ ਦਵਿੰਦਰ ਸਿੰਘ ਦੇ ਸੁਪਰ ਸੀਡਰ ਅਤੇ ਜ਼ੀਰੋ ਟਿੱਲ ਡਰਿੱਲ ਨਾਲ ਬੀਜੀ ਕਣਕ ਦੇ ਖੇਤਾਂ ਦਾ ਕੀਤਾ ਦੌਰਾ 
 
ਤਰਨ ਤਾਰਨ, 19 ਨਵੰਬਰ :
 
ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਮੋਨੀਸ਼ ਕੁਮਾਰ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਰਿੰਦਰ ਸਿੰਘ ਅਤੇ ਖੇਤੀਬਾੜੀ ਸਟਾਫ ਨਾਲ ਪਿੰਡ ਖੱਬੇ ਡੋਗਰਾਂ ਵਿਖੇ ਕਿਸਾਨ ਦਵਿੰਦਰ ਸਿੰਘ ਦੇ ਸੁਪਰ ਸੀਡਰ ਅਤੇ ਜ਼ੀਰੋ ਟਿੱਲ ਡਰਿੱਲ ਨਾਲ ਬੀਜੀ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਖੁਦ ਟਰੈਕਟਰ ਚਲਾ ਕੇ ਸੁਪਰ ਸੀਡਰ ਨਾਲ ਖੇਤ ਵਿੱਚ ਕਣਕ ਦੀ ਬਿਜਾਈ ਕੀਤੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ  ਨਾਲ ਇੰਨਸੀਟੂ ਮਸ਼ੀਨਰੀ ਜਿਵੇਂ ਕਿ ਸੁਪਰ ਸੀਡਰ, ਹੈਪੀ ਸੀਡਰ ਅਤੇ ਜ਼ੀਰੋ ਟਿੱਲ ਡਰਿੱਲ ਆਦਿ ਦੇ ਤਕਨੀਕੀ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ  ਕਈ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਇੰਨ ਸੀਟੂ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ, ਇਸ ਸਾਲ ਉਸ ਨੇ ਬਲਾਕ ਖੇਤੀਬਾੜੀ ਦਫ਼ਤਰ ਤਰਨਤਾਰਨ ਤੋਂ ਸੁਪਰ ਸੀਡਰ ਲੈ ਕੇ 10 ਏਕੜ ਵਿੱਚ ਬਿਜਾਈ ਕੀਤੀ ਹੈ ।ਉਨ੍ਹਾਂ ਕਿਹਾ ਕਿ ਖੇਤੀਬਾੜੀ ਦਫ਼ਤਰਾਂ ਤੋਂ ਮਸ਼ੀਨਰੀ ਲੈਣਾ ਬਹੁਤ ਲਾਹੇਵੰਦ ਹੈ।
 
ਬਲਾਕ ਖੇਤੀਬਾੜੀ ਅਫ਼ਸਰ ਡਾ. ਰੁਲਦਾ ਸਿੰਘ ਅਤੇ ਡਾ. ਹਰਮੀਤ ਸਿੰਘ ਏ. ਡੀ. ਓ ਨੇ ਡੀ. ਸੀ ਸਾਹਿਬ ਨੂੰ ਦੱਸਿਆ ਕਿ ਸਾਨੂੰ ਇਸ ਮਸ਼ੀਨਰੀ ਦੀ ਬਹੁਤ ਜ਼ਿਆਦਾ ਮੰਗ ਹੈ ਅਤੇ ਇਹ ਮਸ਼ੀਨਰੀ ਕਿਸਾਨਾਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਦਿੱਤੀ ਜਾ ਰਹੀ ਹੈ। ਡੀਸੀ ਸਾਹਿਬ ਨੇ ਇਸ ਕਾਰਜ ਲਈ ਖੇਤੀਬਾੜੀ ਵਿਭਾਗ ਦੀ ਸ਼ਲਾਘਾ ਕੀਤੀ।
 
ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ  ਨੇ ਸਰਕਾਰੀ ਬੀਜ ਫਾਰਮ ਖੱਬੇ ਡੋਗਰਾਂ ਦਾ ਦੌਰਾ ਵੀ ਕੀਤਾ ਅਤੇ ਸੁਪਰ ਸੀਡਰ ਨਾਲ ਬੀਜੀ ਕਣਕ ਦੇ ਖੇਤ ਦਾ ਨਿਰੀਖਣ ਕੀਤਾ। ਫਾਰਮ ਮੈਨੇਜਰ ਡਾ. ਗੁਰਭੇਜ ਸਿੰਘ ਨੇ ਡੀ. ਸੀ. ਸਾਹਿਬ ਨੂੰ ਸੀਡ ਫਾਰਮ ਬਾਰੇ ਜਾਣਕਾਰੀ ਦਿੱਤੀ। 
 
ਇਸ ਦੌਰੇ ਦੌਰਾਨ  ਸਮੂਹ ਖੇਤੀਬਾੜੀ ਸਟਾਫ ਬਲਾਕ ਤਰਨਤਾਰਨ ਅਤੇ ਅਗਾਂਹ ਵਧੂ ਕਿਸਾਨ ਅਮਰੀਕ ਸਿੰਘ, ਸਰਪੰਚ, ਖੱਬੇ ਡੋਗਰਾ, ਤੇਜਪਾਲ ਸਿੰਘ ਖੱਬੇ ਡੋਗਰਾ, ਮਨਦੀਪ ਸਿੰਘ ਖੱਬੇ ਡੋਗਰਾ, ਬਿਕਰਮ ਜੀਤ ਸਿੰਘ ਰਾਜੇਵਾਲ ਅਤੇ ਰਾਜਦੀਪ ਸਿੰਘ ਰਾਜੇਵਾਲ  ਹਾਜ਼ਰ ਸਨ।