Close

The District Education Officer Secondary Mr. Satnam Singh Bath expressed deep grief over the untimely death of teachers

Publish Date : 28/03/2023
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ ਵੱਲੋਂ ਅਧਿਆਪਕਾਂ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
 
ਤਰਨ ਤਾਰਨ, 24 ਮਾਰਚ :
ਅੱਜ ਸਵੇਰੇ ਦਰਦਨਾਕ ਹਾਦਸੇ ਦੌਰਾਨ ਹੋਈ ਤਿੰਨ ਅਧਿਆਪਕਾਂ ਅਤੇ ਇੱਕ ਡਰਾਈਵਰ ਦੀ ਬੇਵਕਤੀ ਮੌਤ ਅਤੇ ਹਾਦਸੇ ਦੌਰਾਨ ਜਖਮੀ ਹੋਏ ਅਧਿਆਪਕਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਅਤੇ ਦਫ਼ਤਰੀ ਅਮਲੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।  ਫਿਰੋਜਪੁਰ ਨੇੜੇ ਹੋਏ ਟਰੈਕਸ ਅਤੇ ਪੰਜਾਬ ਰੋਡਵੇਜ ਦੀ ਬਸ ਦੇ ਦਰਦਨਾਕ ਹਾਦਸੇ ਦੀ ਖ਼ਬਰ ਜਿਵੇਂ ਹੀ ਜ਼ਿਲ੍ਹੇ ਵਿੱਚ ਪਹੁੰਚੀ ਤਾਂ ਤੁਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ ਆਪਣੇ ਸਾਥੀਆਂ ਸਮੇਤ ਤੁਰੰਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਹਾਦਸੇ ਵਿੱਚ ਸਵਰਗ ਸਿਧਾਰ ਚੁੱਕੇ ਅਧਿਆਪਕਾਂ ਮੈਡਮ ਕੰਚਨ ਇੰਗਲਿਸ਼ ਮਿਸਟ੍ਰੈਸ,  ਪ੍ਰਿੰਸ ਕੁਮਾਰ, ਮੈਥ ਮਾਸਟਰ ਵਰਿੰਦਰ ਕੌਰ ਮੈਥ ਮਿਸਟ੍ਰੈਸ, ਬਲਵਿੰਦਰ ਸਿੰਘ ਈ ਟੀ ਟੀ  ਦੀ ਹੋਈ ਬੇਵਕਤੀ ਦਰਦਨਾਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਤੋਂ ਬਾਅਦ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋਏ ਅਧਿਆਪਕਾਂ  ਬਲਵਿੰਦਰ ਕੁਮਾਰ ਉਰਫ ਪਿੰਟੂ ਈਟੀਟੀ, ਸੁਨੀਲ ਕੁਮਾਰ ਈਟੀਟੀ, ਮਨਪ੍ਰੀਤ ਕੌਰ ਈਟੀਟੀ, ਗੁਰਪ੍ਰੀਤ ਕੌਰ ਈਟੀਟੀ, ਜਸਬੀਰ ਕੌਰ ਈਟੀਟੀ, ਸਰਬਜੀਤ ਸਿੰਘ ਇੰਗਲਿਸ਼ ਮਾਸਟਰ, ਬਲਵਿੰਦਰ ਸਿੰਘ ਇੰਗਲਿਸ਼ ਮਾਸਟਰ, ਹਰਵਿੰਦਰ ਕੌਰ ਇੰਗਲਿਸ਼ ਮਿਸਟ੍ਰੈਸ, ਰਿਤੂ ਬਾਲਾ ਈਟੀਟੀ, ਨਵਨੀਤ ਕੌਰ ਮੈਥ ਮਿਸਟ੍ਰੈਸ ਦਾ ਪਤਾ ਲੈਣ ਲਈ ਹਸਪਤਾਲ ਪਹੁੰਚੇ ਅਤੇ ਉਹਨਾਂ ਦੀ ਜਲਦੀ ਸਿਹਯਾਬੀ ਲਈ ਕਾਮਨਾ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ ਨੇ ਕਿਹਾ ਕਿ ਅੱਜ ਦੇ ਇਸ ਹਾਦਸੇ ਨੇ ਹਰੇਕ ਅਧਿਆਪਕ ਨੂੰ ਧੁਰ ਅੰਦਰ ਤੱਕ ਵਲੂੰਧਰਿਆ ਹੈ । ਉਹਨਾਂ ਸਮੂਹ ਅਧਿਆਪਕ ਸਹਿਬਾਨ ਨੂੰ ਆਪਣੇ ਰੋਜਾਨਾ ਜੀਵਨ ਵਿੱਚ  ਬਹੁਤ ਹੀ ਇਹਤਿਆਤ ਨਾਲ ਸਫ਼ਰ ਕਰਨ ਲਈ ਕਿਹਾ । ਇਸ ਮੌਕੇ ਉਹਨਾਂ ਨਾਲ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਵਲਟੋਹਾ ਸ੍ਰੀ ਪਾਰਸ ਖੁੱਲਰ , ਸ੍ਰੀ ਵਰੁਣ ਰੰਧਾਵਾ ਅਤੇ ਇਕਬਾਲ ਸਿੰਘ ਹਾਜਰ ਸਨ ।