Close

The district level committee meeting was held under the chairmanship of Deputy Commissioner Rahul

Publish Date : 27/02/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸੀ੍ ਰਾਹੁੁਲ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ
ਤਰਨ ਤਾਰਨ, 25 ਫਰਵਰੀ
ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਰਾਹੁਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਤਰਨ ਤਾਰਨ ਵਿਚ ਨਵੀਆ ਲੱਗ ਰਹੀਆ ਇਕਾਈਆਂ ਅਤੇ ਵਿਸਥਾਰ ਕਰ ਰਹੀਆਂ ਇਕਾਈਆਂ ਨੂੰ ਦੇਣ ਵਾਲੀਆ ਰੈਗੂਲੇਟਰੀ ਕਲੀਅਰੈਂਸ ਨੂੰ ਵਾਚਿਆ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤਾ ਜਾਰੀ ਕਰਦਿਆ ਕਿਹਾ ਕਿ ਇੰਨਵੈਸਟ ਪੰਜਾਬ ਦੇ ਪੋਰਟਲ ਅਨੁਸਾਰ ਨਿਯਤ ਸਮੇਂ ਸੀਮਾ ਅੰਦਰ ਇਕਾਈਆ ਨੂੰ ਰੈਗੂਲੇਟਰੀ ਕਲੀਅਰੈਸਾਂ ਜਾਰੀ ਕੀਤੀਆਂ ਜਾਣ ਤਾਂ ਜੋ ਜਿਲ੍ਹੇ ਅੰਦਰ ਇੰਨਵੈਸਟਮੈਂਟ ਕਰ ਰਹੀਆ, ਇਕਾਈਆ ਨੂੰ ਉਤਸਾਹਿਤ ਕੀਤਾ ਜਾ ਸਕੇ। ਜਿਸ ਨਾਲ ਇੰਨਵੈਸਟਮੈਂਟ ਦੇ ਨਾਲ-ਨਾਲ ਲੋਕਾ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਦੇ ਮੌਕੇ ਮਿਲਣਗੇ| ਇਸ ਮੌਕੇ ਵੱਖ-ਵੱਖ ਵਿਭਾਗਾ ਦੇ ਮੁਖੀਆ ਤੋਂ ਇਲਾਵਾ ਸ੍ਰੀ ਮਾਨਵਪ੍ਰੀਤ ਸਿੰਘ ਜੀ ਐਮ ਡੀ ਆਈ ਸੀ ਤਰਨ ਤਾਰਨ ਹਾਜਰ ਸਨ।