Close

The District Magistrate has banned harvesting of paddy by combine harvesters from 6:00 pm to 10:00 am within the district limits.

Publish Date : 27/09/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਾਮ 6:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਕਰਨ ‘ਤੇ ਲਗਾਈ ਪਾਬੰਦੀ
ਰਾਤ ਦੇ ਸਮੇਂ ਦੌਰਾਨ ਕੰਬਾਇਨਾਂ ਅੱਗੇ ਬਲੇਡ ਲਗਾ ਕੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਅਤੇ ਲਿੰਕ ਸੜਕਾਂ `ਤੇ ਚੱਲਣ `ਤੇ ਵੀ ਲਗਾਈ ਮੁਕੰਮਲ ਰੋਕ
ਤਰਨ ਤਾਰਨ, 26 ਸਤੰਬਰ :
ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਗੁਲਪ੍ਰੀਤ ਸਿੰਘ ਆਈ. ਏ. ਐਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਉਣੀ ਸੀਜ਼ਨ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਸ਼ਾਮ 6:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਕਰਨ ਅਤੇ ਰਾਤ ਦੇ ਸਮੇਂ ਦੌਰਾਨ ਕੰਬਾਇਨਾਂ ਅੱਗੇ ਬਲੇਡ ਲਗਾ ਕੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਅਤੇ ਲਿੰਕ ਸੜਕਾਂ `ਤੇ ਚੱਲਣ `ਤੇ ਵੀ ਮੁਕੰਮਲ ਰੋਕ ਲਗਾਉਣ ਦਾ ਹੁਕਮ ਜਾਰੀ ਕੀਤੇ ਗਏ ਹਨ।ਇਹ ਹੁਕਮ ਮਿਤੀ 25 ਨਵੰਬਰ, 2024 ਤੱਕ ਲਾਗੂ ਹੋਣਗੇ।
ਉਹਨਾਂ ਕਿਹਾ ਕਿ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਫਸਲ ਦੀ ਕਟਾਈ ਲਈ ਵਰਤੀਆਂ ਜਾਂਦੀਆਂ ਕੰਬਾਇਨਾਂ ਰਾਤ ਸਮੇਂ ਵੀ ਕਟਾਈ ਕਰਦੀਆਂ ਹਨ। ਜਿਸ ਨਾਲ ਗਿੱਲੀ ਫਸਲ ਦੀ ਕਟਾਈ ਵੀ ਹੋ ਜਾਂਦੀ ਹੈ। ਉਤਪਾਦਨ ਕਰਤਾ ਵੱਲੋਂ ਗਿੱਲਾ ਝੋਨਾ ਮੰਡੀ ਵਿੱਚ ਵਿਕਰੀ ਲਈ ਲਿਆਂਦਾ ਜਾਂਦਾ ਹੈ। ਪਰ ਖਰੀਦ ਏਜੰਸ਼ੀਆਂ ਝੋਨੇ ਵਿੱਚ ਨਮੀ ਜਿਆਦਾ ਹੋਣ ਕਰਕੇ ਖਰੀਦ ਕਰਨ ਵਿੱਚ ਅਸਮਰੱਥ ਰਹਿੰਦੀਆਂ ਹਨ। ਜਿਸ ਨਾਲ ਉਤਪਾਦਨ ਕਰਤਾ ਅਤੇ ਕਮਿਸ਼ਨ ਏਜੰਟਾਂ ਦੇ ਨਾਲ-ਨਾਲ ਸਰਕਾਰੀ ਏਜੰਸੀਆਂ ਦੇ ਸਟਾਫ ਨੂੰ ਵੀ ਤੰਗੀ ਪੇਸ਼ ਆਉਂਦੀ ਹੈ ਅਤੇ ਕਈ ਵਾਰ ਫਸਲਾਂ ਦੇ ਢੇਰ ਮੰਡੀਆਂ ਵਿੱਚ ਪਏ ਰਹਿਣ ਕਾਰਨ ਆਵਾਜਾਈ ਵਿੱਚ ਅੜਚਣ ਪਾਉਂਦੇ ਹਨ, ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ।ਇਸ ਲਈ ਸ਼ਾਮ 6:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਦੁਆਰਾ ਝੋਨੇ ਦੀ ਕਟਾਈ ਕਰਨ ਅਤੇ ਰਾਤ ਦੇ ਸਮੇਂ ਦੌਰਾਨ ਕੰਬਾਇਨਾਂ ਦੇ ਅੱਗੇ ਬਲੇਡ ਲਗਾਕੇ ਨੈਸ਼ਨਲ ਹਾਈਵੇਅ/ਸਟੇਟ ਹਾਈਵੇਅ/ਲਿੰਕ ਰੋਡਾਂ ਤੇ ਚੱਲਣ ਤੇ ਵੀ ਮੁਕੰਮਲ ਰੋਕ ਲਗਾਉਣੀ ਜ਼ਰੂਰੀ ਹੈ।