The District Magistrate has banned the use of loud speakers/tractors etc. in loud volume near Gurudwara Shri Bauli Sahib

ਜਿਲ੍ਹਾ ਮੈਜਿਸਟਰੇਟ ਨੇ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਦੇ ਨਜਦੀਕ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰਾਂ/ਲੰਗਰਾ ਵਿੱਚ ਲਾਊਡ ਸਪੀਕਰਾਂ /ਟਰੈਕਟਰਾਂ ਦੇ ਉਤੇ ਲਾਊਡ ਸਪੀਕਰਾਂ ਆਦਿ ਦੀ ਵਰਤੋਂ ‘ਤੇ ਲਗਾਈ ਪਾਬੰਦੀ
ਤਰਨ ਤਾਰਨ 13 ਸਤੰਬਰ:
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਮਿਤੀ 11 ਸਤੰਬਰ ਤੋਂ 18 ਸਤੰਬਰ ਤੱਕ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ਾਂ ਵਿਦੇਸ਼ਾ ਤੋਂ ਵੀ.ਆਈ.ਪੀਜ਼., ਰਾਜਨਿਤਿਕ/ਧਾਰਮਿਕ ਸ਼ਖਸੀਅਤਾਂ ਅਤੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ (ਸ਼੍ਰੀ ਗੋਇੰਦਵਾਲ ਸਾਹਿਬ) ਵਿਖੇ ਦਰਸ਼ਨ ਕਰਨ ਲਈ ਆਉਣਗੇ। ਆਮ ਵੇਖਣ ਵਿੱਚ ਆਇਆਂ ਹੈ ਕਿ ਗੁਰਦੁਆਰਾ ਸਾਹਿਬ ਦੇ ਨਜਦੀਕ ਲੱਗੇ ਲੰਗਰਾਂ ਵਿੱਚ ਅਤੇ ਗੁਰਦੁਆਰਾ ਸਾਹਿਬ ਨੂੰ ਜਾਦੇ ਟਰੈਕਟਰ/ਟਰਾਲੀਆਂ/ਵਹੀਕਲਾਂ ਵਿੱਚ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ (ਸ਼੍ਰੀ ਗੋਇੰਦਵਾਲ ਸਾਹਿਬ) ਦੇ ਨਜਦੀਕ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰਾਂ/ਲੰਗਰਾ ਵਿੱਚ ਲਾਊਡ ਸਪੀਕਰਾਂ /ਟਰੈਕਟਰਾਂ ਦੇ ਉਤੇ ਲਾਊਡ ਸਪੀਕਰਾਂ ਆਦਿ ਦੀ ਵਰਤੋਂ ਤੇ ਪਾਬੰਦੀ ਲਗਾਉਣਾ ਜਰੂਰੀ ਹੈ।
ਇਸ ਲਈ ਸੰਦੀਪ ਕੁਮਾਰ, ਆਈ.ਏ.ਐੱਸ., ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ ਵੱਲੋ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ (ਸ਼੍ਰੀ ਗੋਇੰਦਵਾਲ ਸਾਹਿਬ) ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰਾਂ/ਲੰਗਰਾ ਵਿੱਚ ਲਾਊਡ ਸਪੀਕਰਾਂ /ਟਰੈਕਟਰਾਂ ਦੇ ਉਤੇ ਲਾਊਡ ਸਪੀਕਰ ਆਦਿ ਦੀ ਵਰਤੋਂ ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਮਿਤੀ 18-09-2024 ਤੱਕ ਲਾਗੂ ਰਹਿਣਗੇ।