The district officials held a meeting regarding the test national survey
ਪਰਖ ਰਾਸ਼ਟਰੀ ਸਰਵੇਖਣ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੇ ਕੀਤੀ ਮੀਟਿੰਗ
ਤਿਆਰੀਆਂ ਸਬੰਧੀ ਕੀਤਾ ਬਲਾਕ ਵਾਇਜ਼ ਵਿਸ਼ਲੇਸ਼ਣ
ਤਰਨਤਾਰਨ, 24 ਨਵੰਬਰ :
ਪਰਖ ਰਾਸ਼ਟਰੀ ਸਰਵੇਖਣ ਤਹਿਤ ਮਿਤੀ ਚਾਰ ਦਸੰਬਰ 2024 ਨੂੰ ਜਮਾਤ ਤੀਸਰੀ, ਛੇਵੀਂ ਅਤੇ ਨੌਵੀਂ ਦੀ ਕੌਮੀ ਪੱਧਰ ਤੇ ਹੋ ਰਹੀ ਪ੍ਰੀਖਿਆ ਸਬੰਧੀ ਜ਼ਿਲੇ ਦਾ ਵਿਸ਼ਲੇਸ਼ਣ ਕਰਨ ਹਿੱਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਸਿੱਖਿਆ ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਜੁਗਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਪਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸੁਰਿੰਦਰ ਕੁਮਾਰ ਵੱਲੋਂ ਬਲਾਕ ਵਾਇਜ਼ ਸੀਈਪੀ ਤਹਿਤ ਹੋਏ ਅਭਿਆਸ ਟੈਸਟਾਂ ਅਤੇ ਵਰਕਸੀ਼ਟਾ ਸਬੰਧੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਜ਼ਿਲ੍ਹੇ ਦੇ ਸਮੂਹ ਬਲਾਕ ਸਿੱਖਿਆ ਅਫ਼ਸਰਾਂ ,ਡੀ ਆਰ ਸੀ ਸੈਕੰਡਰੀ ਬਲਜਿੰਦਰ ਸਿੰਘ, ਡੀ ਆਰ ਸੀ ਐਲੀਮੈਂਟਰੀ ਅਨੂਪ ਸਿੰਘ ਮੈਣੀ ਨਾਲ ਬਾਰੀਕੀ ਨਾਲ ਅੰਕੜਿਆਂ ਦਾ ਅਧਿਐਨ ਕੀਤਾ ਅਤੇ ਪਰਖ ਰਾਸ਼ਟਰੀ ਸਰਵੇਖਣ ਦੀਆਂ ਤਿਆਰੀਆਂ ਸਬੰਧੀ ਰਣਨੀਤੀ ਤਿਆਰ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰਜ਼ ਐਲੀਮੈਂਟਰੀ ਅਤੇ ਸੈਕੰਡਰੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆ ਨੂੰ ਪਰਖ ਰਾਸ਼ਟਰੀ ਸਰਵੇਖਣ ਤਹਿਤ ਜਮਾਤ ਤੀਜੀ, ਛੇਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਵਿੱਚ ਬਿਹਤਰ ਪ੍ਰਦਰਸ਼ਨ ਲਈ ਪੂਰਾ ਜ਼ੋਰ ਲਾਉਣ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਪਰਖ ਰਾਸ਼ਟਰੀ ਸਰਵੇਖਣ ਪ੍ਰੀਖਿਆ ਵਿੱਚ ਬਹੁਤ ਥੋੜ੍ਹੇ ਦਿਨ ਦਾ ਸਮਾਂ ਹੈ ਸੋ ਕੰਪੀਟੈਂਸੀ ਐਨਹੈਂਸਮੈਂਟ ਪਲਾਨ ਤਹਿਤ ਵਿਦਿਆਰਥੀਆਂ ਦੀਆਂ ਵਿਭਿੰਨ ਕੁਸ਼ਲਤਾਵਾਂ ਵਿੱਚੋਂ ਕਮਜ਼ੋਰ ਕੰਪੀਟੈਸੀਆਂ ਦੀ ਰੋਜ਼ਾਨਾ ਮੋਨੀਟਰਿੰਗ ਅਤੇ ਉਸ ਉੱਤੇ ਵੱਧ ਤੋਂ ਵੱਧ ਕੰਮ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਵਿੱਚ ਉਹਨਾਂ ਕੰਪੀਟੈਸੀਆਂ ਪ੍ਰਤੀ ਸ਼ੰਕੇ ਨਵਿਰਤ ਕੀਤੇ ਜਾ ਸਕਣ ।ਇਸ ਮੀਟਿੰਗ ਦੌਰਾਨ ਸਮੂਹ ਬਲਾਕ ਸਿੱਖਿਆ ਅਫ਼ਸਰਾਂ, ਜ਼ਿਲ੍ਹਾ ਕੋਆਰਡੀਨੇਟਰਜ਼ ਸੈਕੰਡਰੀ, ਐਲੀਮੈਂਟਰੀ ਵੱਲੋਂ ਜ਼ਿਲ੍ਹਾ ਤਰਨਤਾਰਨ ਨੂੰ ਪਰਖ ਰਾਸ਼ਟਰੀ ਸਰਵੇਖਣ ਪ੍ਰੀਖਿਆ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਦ੍ਰਿੜ ਸੰਕਲਪ ਲਿਆ।
———–
ਫੋਟੋ -1) ਡੀਈਓਜ਼/ਡਿਪਟੀ ਡੀਈਓਜ਼ ਤਰਨਤਾਰਨ ਐਲੀਮੈਂਟਰੀ/ਸੈਕੰਡਰੀ ਮੀਟਿੰਗ ਦੌਰਾਨ।