The employment camp will be held on June 29
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
29 ਜੂਨ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ
ਤਰਨ ਤਾਰਨ 27 ਜੂਨ ( ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵੱਲੋਂ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਮੁੱਹਇਆ ਕਰਵਾਉਣ ਲਈ ਮਿਤੀ 29-06-2022 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ ਵਿਖੇ ਐਲ.ਆਈ.ਸੀ ਕੰਪਨੀ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਉਮੀਦਵਾਰ ਦੀ ਘੱਟੋ-ਘੱਟ ਯੋਗਤਾ ਦਸਵੀਂ ਪਾਸ, ਉਮਰ 18-35 ਸਾਲ ਹੋਵੇ। ਚਾਹਵਾਨ ਉਮੀਦਵਾਰ ਸਵੇਰੇ 10 ਵੱਜੇ ਤੋਂ ਦੁਪਿਹਰ 1 ਵੱਜੇ ਤੱਕ ਆਪਣੇ ਪੜਾਈ ਅਤੇ ਹੋਰ ਦਸਤਾਂਵੇਜ, ਅਸਲ ਅਤੇ ਫੋਟੋ ਸਟੇਟ ਲੈ ਕੇ ਇੰਟਰਵਿਉ ਲਈ ਹਾਜ਼ਰ ਹੋ ਸਕਦੇ ਹਨ। ਜਿਲਾ ਰੋਜਗਾਰ ਅਧਿਕਾਰੀ ਵੱਲੋ ਬੇਰੋਜ਼ਗਾਰ ਉਮੀਦਵਾਰਾਂ ਨੂੰ ਲਾਭ ਲੈਣ ਲਈ ਇਸ ਪਲੇਸਪੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।