Close

The farmers were given curfew relaxation in the morning and evening for the harvest of wheat crop and for coming to the fields along with their field laborers for agricultural purposes.

Publish Date : 01/04/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਕਟਾਈ ਅਤੇ ਖੇਤੀ ਕਾਰਜਾਂ ਲਈ ਆਪਣੇ ਖੇਤ ਮਜ਼ਦੂਰਾਂ ਸਮੇਤ ਖੇਤਾਂ ਵਿੱਚ ਆਉਣ ਜਾਣ ਲਈ ਸਵੇਰੇ ਸ਼ਾਮ ਦਿੱਤੀ ਛੋਟ
ਕਿਸਾਨਾਂ ਨੂੰ ਫਸਲ ਦੀ ਕਟਾਈ, ਬਿਜਾਈ ਅਤੇ ਢੋਆ-ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਆਵਾਜਾਈ ਦੀ ਕਰਫ਼ਿਊ ਹੁਕਮਾਂ ਦੌਰਾਨ ਚੱਲਣ ਫਿਰਨ ਵਿੱਚ ਮੁਕੰਮਲ ਤੌਰ ‘ਤੇ ਛੋਟ
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਹੁਕਮ ਜਾਰੀ
ਤਰਨ ਤਾਰਨ, 31 ਮਾਰਚ :
ਕੋਵਿਡ-19 ਦੇ ਮੱਦੇਨਜ਼ਰ ਸਮੁੱਚੇ ਪੰਜਾਬ ਵਿੱਚ ਲਾੱਕਡਾਊਨ ਕਰਨ ਲਈ ਕਰਫ਼ਿਊ ਲੱਗਾ ਹੋਣ ਕਰਕੇ ਹਾੜੀ ਸੀਜ਼ਨ ਦੀਆਂ ਮੁੱਖ ਫਸਲਾਂ ਦੀ ਕਟਾਈ ਅਤੇ ਗਹਾਈ, ਢੋਆ-ਢੁਆਈ ਲਈ ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਦੀ ਕਟਾਈ ਕਰਨ ਲਈ ਹਾਰਵੈਸਟ ਕੰਬਾਇਨਾਂ ਦੇ ਚੱਲਣ-ਫਿਰਨ ਸਬੰਧੀ ਜਾਰੀ ਸਲਾਹਕਾਰੀ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੇਠ ਲਿਖੇ ਅਨੁਸਾਰ ਉਪਬੰਧ ਕੀਤਾ ਗਿਆ ਹੈ।
ਹੁਕਮਾਂ ਅਨੁਸਾਰ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਆਪਣੇ ਖੇਤ ਮਜ਼ਦੂਰਾ ਸਮੇਤ ਖੇਤਾਂ ਵਿੱਚ ਆਉਣ ਜਾਣ ਵਾਸਤੇ ਕਰਫਿਊ ਦੌਰਾਨ ਖੇਤਾਂ ਵਿੱਚ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਜਾਣ ਦੀ ਛੋਟ ਹੋਵੇਗੀ ਅਤੇ ਖੇਤਾਂ ਤੋਂ ਵਾਪਿਸ ਆਉਣ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗਾ।
ਕਿਸਾਨਾਂ ਨੂੰ ਫਸਲ ਦੀ ਕਟਾਈ, ਬਿਜਾਈ ਅਤੇ ਢੋਆ ਢੁਵਾਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਵੇਂ ਕਿ ਟਰੈਕਟਰ, ਟਰਾਲੀ, ਕੰਬਾਈਨ ਹਾਰਵੈਸਟਰ, ਸਟਰਾਅ ਰੀਪਰ ਆਦਿ ਦੀ ਆਵਾਜਾਈ ਦੀ ਕਰਫ਼ਿਊ ਹੁਕਮਾਂ ਦੌਰਾਨ ਚੱਲਣ ਫਿਰਨ ਵਿੱਚ ਮੁਕੰਮਲ ਤੌਰ ‘ਤੇ ਛੋਟ ਦਿੱਤੀ ਜਾਂਦੀ ਹੈ।
ਸਹਿਕਾਰੀ ਅਤੇ ਨਿੱਜੀ ਖੇਤਰ ਵਿੱਚ ਫਾਰਮ ਮਸ਼ੀਨਰੀ ਨਾਲ ਸਬੰਧਤ ਕਸਟਮ ਹਾਇਰਿੰਗ ਸੈਂਟਰਾਂ, ਖੇਤੀ ਮਸ਼ੀਨਰੀ ਬੈਂਕ ਦੇ ਸੰਚਾਲਨ ਦੀ ਛੋਟ ਦਿੱਤੀ ਜਾਦੀ ਹੈ।ਖੇਤੀ ਮਸ਼ੀਨਰੀ ਦੀ ਰਿਪੇਅਰ ਅਤੇ ਸਪੇਅਰ ਪਾਰਟਸ ਨਾਲ ਸਬੰਧਤ ਦੁਕਾਨਾਂ ਨੰੁ ਰੋਜ਼ਾਨਾ ਸਵੇਰੇ 7 ਵਜੇ ਤੋ 11 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਜਾਦੀ ਹੈ।
ਜ਼ਿਲ੍ਹਾ ਤਰਨ ਤਾਰਨ ਅੰਦਰ ਖਾਦ, ਬੀਜ, ਕੀਟ ਨਾਸ਼ਕ ਦਵਾਈਆਂ ਆਦਿ ਦੀ ਵਿੱਕਰੀ ਦੀ ਕਰਫਿਊ ਦੌਰਾਨ ਸਵੇਰੇ 6 ਵਜੇ ਤੋ ਸਵੇਰੇ 10 ਵਜੇ ਤੱਕ ਛੋਟ ਦਿੱਤੀ ਜਾਦੀ ਹੈ।ਇਸ ਸਮੇਂ ਦੋਰਾਨ ਡੀਲਰ ਕਿਸਾਨਾਂ ਨੂੰ ਬੀਜ, ਖਾਦ, ਕੀਟਨਾਸ਼ਕ ਦਵਾਈਆਂ ਆਦਿ ਮੁਹੱਈਆ ਕਰਵਾਉਣਗੇ।
ਇਸ ਸਬੰਧੀ ਵਿੱਚ ਕਿਸਾਨ ਅਤੇ ਹੋਰ ਵਿਅਕਤੀ ਕਰੋਨਾ ਵਾਇਰਸ ਤੋਂ ਬਚਾਅ ਲਈ ਭਾਰਤ ਸਰਕਾਰ/ਪੰਜਾਬ ਸਰਕਾਰ/ਨਿਮਨਹਸਤਾਖਰੀ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆ ਹਦਾਇਤਾਂ ਦੀ ਇੰਨ-ਬਿੰਨ੍ਹ ਪਾਲਣਾ ਯਕੀਨੀ ਬਣਾਉਣਗੇ।ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਮੂੰਹ ਉੱਪਰ ਮਾਸਕ ਲਗਾਉਣਾ, ਸੈਨੀਟਾਈਜ਼ਰ ਦੀ ਵਰਤੋਂ ਕਰਨੀ ਅਤੇ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿਚਕਾਰ ਇੱਕ ਮੀਟਰ ਦੀ ਦੂਰੀ ਯਕੀਨੀ ਬਣਾਉਣਗੇ ਅਤੇ ਇਕੱਠ ਨਹੀਂ ਹੋਣ ਦੇ ਪਾਬੰਦ ਹੋਣਗੇ।ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖਿਲਾਫ ਕਨੂੰਨ ਦੀਆ ਧਾਰਾਵਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
————