Close

The Health Department organized a district level workshop on “Importance of Mother’s Milk”.

Publish Date : 06/08/2024

ਸਿਹਤ ਵਿਭਾਗ ਵਲੋਂ “ਮਾਂ ਦੇ ਦੁੱਧ ਦੀ ਮੱਹਤਤਾ” ਬਾਰੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ: ਸਿਵਲ ਸਰਜਨ ਡਾ ਭਾਰਤ ਭੂਸ਼ਣ
ਤਰਨ ਤਾਰਨ 02 ਅਗਸਤ : ਸਿਹਤ ਵਿਭਾਗ ਵਲੋਂ ਆਮ ਜਨਤਾ ਦੀ ਸਿਹਤ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਮੇ ਸਮੇ ਸਿਰ ਯਤਨ ਕੀਤੇ ਜਾਦੇ ਹਨ। ਜ਼ਿਨ੍ਹਾਂ ਵਿਚੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਅਗਸਤ ਦੇ ਮਹੀਨੇ ਵਿਸ਼ੇਸ਼ ਵਰਕਸ਼ਾਪਾ ਲਗਾਈਆ ਜਾਣੀਆ ਹਨ। ਇਸੇ ਸਬੰਧ ਵਿਚ ਸਿਵਲ ਹਸਪਤਾਲ ਤਰਨਤਾਰਨ ਵਿਖੇ ਸਿਵਲ ਸਰਜਨ ਡਾ ਭਾਰਤ ਭੂਸ਼ਣ ਵਲੋਂ ਬਰੈਸਟ ਫੀਡੀਂਗ ਵੀਕ ਜੋ ਕਿ ਮਿਤੀ 1 ਅਗਸਤ ਤੋਂ 7 ਅਗਸਤ 2024 ਤੱਕ ਮਨਾਇਆ ਜਾ ਰਿਹਾ ਹੈ , ਸੰਬਧੀ ਜਾਗਰੂਕਤਾ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਸੰਬੋਧਨ ਕਰਦਿਆ ਡਾ ਭਾਰਤ ਭੂਸ਼ਣ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਅਤੇ ਪ੍ਰਮਾਤਮਾ ਵਲੋ ਬਖਸ਼ੀ ਬਹੁ ਵੱਡੀ ਨਿਆਮਤ ਹੈ, ਜਿਸ ਦਾ ਕੋਈ ਵੀ ਮੇਲ ਨਹੀ ਹੈ, ਜਣੇਪੇ ਤੋ ਤੁਰੰਤ ਬਾਦ ਮਾਂ ਦਾ ਦੁੱਧ ਬਚੇ ਨੂੰ ਪਿਲਾਉਣਾ ਜਰੁਰੀ ਹੈ, ਪਹਿਲੇ 6 ਮਹਿਨੇ ਤਾਂ ਕੇਵਲ ਮਾ ਦਾ ਦੁੱਧ ਬਚੇ ਲਈ ਸਪੂੰਰਨ ਖੁਰਾਕ ਹੈ, ਪਹਿਲਾ ਪੀਲਾ ਗਾੜ੍ਹਾ ਦੁੱਧ ਬੱਚੇ ਵਿੱਚ ਬਿਮਾਰੀਆ ਤੋ ਬਚਾਓਣ ਲਈ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ। ਉਨਾਂ ਨੇ ਕਿਹਾ ਕਿ ਇਸ ਹਫਤੇ ਦੌਰਾਨ ਜਿਲ੍ਹੇ ਭਰ ਦੀਆਂ ਸਾਰੀਆਂ ਸਿਹਤ ਸੰਸ਼ਥਾਵਾਂ ਵਿਚ ਮਾਂ ਦੇ ਦੁੱਧ ਦੀ ਮੱਹਤਤਾ ਬਾਰੇ ਸੈਮੀਨਾਰ ਅਤੇ ਵਰਕਸ਼ਾਪਾਂ ਲਗਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸਦੇ ਨਾਲ ਉਹਨਾਂ ਨੇ ਮਾਵਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਨੂੰ ਤੰਦਰੁਸਤ ਰੱਖਣ ਲਈ ਮਾਂ ਦਾ ਦੁੱਧ ਜਰੂਰ ਪਿਲਾਉਣ। ਇਸ ਮੋਕੇ ਤੇ ਜਿਲਾ੍ਹ ਟੀਕਾਕਰਣ ਅਫਸਰ ਕਮ ਜਿਲਾ੍ਹ ਨੋਡਲ ਅਫਸਰ ਡਾ ਵਰਿੰਦਰਪਾਲ ਕੌਰ ਨੇ ਦੱਸਿਆ ਕਿ ਮਾਂ ਦੇ ਦੁੱਧ ਦੀ ਤੁਲਨਾ ਕਿਸੇ ਵੀ ਗੈਰ ਕੁਦਰਤੀ ਖੁਰਾਕ ਨਾਲ ਨਹੀ ਕੀਤੀ ਜਾ ਸਕਦੀ, ਜਿਹੜੀਆ ਮਾਵਾਂ ਬਚੇ ਨੂੰ ਆਪਣਾ ਦੁੱਧ ਪਿਲਾਉਦੀਆ ਹਨ ਉਨਾਂ ਦੇ ਬੱਚੇ ਬਹੁਤ ਘੱਟ ਬਿਮਾਰ ਹੁੰਦੇ ਹਨ। ਉਹਨਾਂ ਨੇ ਬੋਤਲ ਨਾਲ ਦੁੱਧ ਪਿਲਾਉਣ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਆਪਣਾ ਦੁੱਧ ਪਿਲਾਉਣ ਵਾਲੀਆ ਮਾਵਾਂ ਬਹੁਤ ਸਾਰੀਆ ਬਿਮਾਰੀਆ ਜਿਵੇ ਕਿ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਆਦੀ ਤੋ ਬੱਚ ਜਾਦੀਆ ਹਨ। ਇਸ ਮੋਕੇ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਸੀਨੀਅਰ ਮੈਡੀਕਲ ਅਫਸਰ ਡ ਰਮਨਦੀਪ ਸਿੰਘ ਪੱਡਾ, ਡਾ ਨੀਰਜ ਲਤਾ , ਡਾ ਅਮਨਦੀਪ ਸਿੰਘ, ਡਾ ਰਣਦੀਪ ਸਿੰਘ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਰੁਪਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸਨ।