Close

The main objective of Foreign Study and Foreign Placement Cell is to provide proper guidance to the youth: Deputy Commissioner

Publish Date : 10/03/2021
DC
ਫਾੱਰੇਨ ਸਟੱਡੀ ਅਤੇ ਫਾੱਰੇਨ ਪਲੇਸਮੈਂਟ ਸੈੱਲ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਸਹੀ ਸੇਧ ਦੇਣਾ-ਡਿਪਟੀ ਕਮਿਸ਼ਨਰ
ਚੁਣੇ ਗਏ ਉਮੀਦਵਾਰਾਂ ਦੀ ਵਿਦੇਸ਼ੀ ਪੜ੍ਹਾਈ ਅਤੇ ਪਲੇਸਮੈਂਟ ਸਬੰਧੀ ਮੁਫਤ ਕਾਊਂਸਲਿੰਗ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਦਫਤਰ ਮੋਹਾਲੀ ਵਿਖੇ 31 ਮਾਰਚ ਨੂੰ ਹੋਵੇਗੀ
ਤਰਨ ਤਾਰਨ, 04 ਮਾਰਚ :
ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਦੇ ਇਛੁੱਕ ਯੁਵਕਾਂ ਲਈ ਫਾੱਰੇਨ ਸਟੱਡੀ ਅਤੇ ਫਾੱਰੇਨ ਪਲੇਸਮੈਂਟ ਸੈੱਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸਬੰਧ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਿਖੇ ਪਹਿਲੇ ਰਾਊਂਡ ਦੀ ਕਾਊਂਸਲਿੰਗ 01 ਮਾਰਚ, 2021 ਤੋਂ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ, ਸ਼੍ਰੀ ਕੁਲਵੰਤ ਸਿੰਘ  ਨੇ ਦੱਸਿਆ ਗਿਆ ਕਿ ਇਸੇ ਤਹਿਤ ਜਿੰਨ੍ਹਾਂ ਵਲੋਂ ਬਿਊਰੋ ਦੇ ਲਿੰਕ ‘ਤੇ ਅਪਲਾਈ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਚੁਣੇ ਗਏ ਉਮੀਦਵਾਰਾਂ ਦੀ ਵਿਦੇਸ਼ੀ ਪੜ੍ਹਾਈ ਅਤੇ ਪਲੇਸਮੈਂਟ ਸਬੰਧੀ ਮੁਫਤ ਕਾਊਂਸਲਿੰਗ ਪੰਜਾਬ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਦੇ ਦਫਤਰ ਮੋਹਾਲੀ ਵਿਖੇ 31 ਮਾਰਚ ਨੂੰ ਹੋਵੇਗੀ।ਉਹਨਾਂ ਕਿਹਾ ਨੌਜਵਾਨਾਂ ਨੂੰ ਮੋਹਾਲੀ ਵਿਖੇ ਲਿਜਾਣ ਲਈ ਬੱਸ ਦਾ ਪ੍ਰਬੰਧ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਕੀਤਾ ਜਾਵੇਗਾ। 
ਉਨ੍ਹਾਂ ਦੱਸਿਆ ਕਿ ਦੂਜੇ ਰਾਊਂਡ ਦੀ ਕੌਂਸਲਿੰਗ ਦੀ ਪ੍ਰਕਿਰਿਆ ਅਪਰੈਲ ਮਹੀਨੇ ਵਿੱਚ ਸ਼ੁਰੂ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਫਾੱਰੇਨ ਸਟੱਡੀ ਅਤੇ ਫਾੱਰੇਨ ਪਲੇਸਮੈਂਟ ਸੈੱਲ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਹੈ ਤਾਂ ਜੋ ਨੌਜਵਾਨਾਂ ਦੀ ਲੁੱਟ-ਖਸੁੱਟ ਨਾ ਹੋਵੇ। ਇਸ ਸਬੰਧ ਵਿੱਚ ਉਮੀਦਵਾਰ ਨਿੱਜੀ ਤੌਰ ‘ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ, ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕਰ ਸਕਦੇ ਹਨ ਜਾਂ ਬਿਊਰੋ ਦੇ ਹੈਲਪ ਲਾਈਨ ਨੰਬਰ 77173-97013 ‘ਤੇ ਸਵੇਰੇ 9.15 ਵਜੇ ਤੋਂ ਸ਼ਾਮ 5.00 ਵਜੇ ਤੱਕ ਜਾਂ ਬਿਊਰੋ ਦੀ ਈ-ਮੇਲ dbeetarntaranhelp@gmail.com  ‘ਤੇ ਵੀ ਸੰਪਰਕ ਕਰ ਸਕਦੇ ਹਨ।