The meeting of the district level committee of Prime Minister Vishwakarma Scheme was held under the chairmanship of Deputy Commissioner Mr. Sandeep Kumar

ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ
ਤਰਨ ਤਾਰਨ 23 ਸਤੰਬਰ : ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਮਾਣਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਸ ਸਕੀਮ ਅਧੀਨ ਜ਼ਿਲ੍ਹਾ ਪੱਧਰ (ਲੈਵਲ 2) ਤੇ ਪ੍ਰਾਪਤ ਅਰਜ਼ੀਆਂ ਨੂੰ ਵਿਚਾਰਿਆ ਗਿਆ ਅਤੇ ਕਮੇਟੀ ਵੱਲੋਂ 78 ਅਰਜ਼ੀਆਂ ਨੂੰ ਅਗਲੇ ਲੈਵਲ ਤੇ ਭੇਜਣ ਲਈ ਮਨਜੂਰ ਕੀਤਾ ਗਿਆ । ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਇਹਨਾਂ ਅਰਜ਼ੀਆਂ ਨੂੰ ਲੈਵਲ 3 ਤੇ ਮੰਜੂਰੀ ਮਿਲਣ ਉਪਰੰਤ ਲਾਭਪਾਤਰੀਆਂ ਦੀ ਟ੍ਰੇਨਿੰਗ ਹੋਵੇਗੀ ਅਤੇ ਉਹ ਸਕੀਮ ਅਧੀਨ ਟੂਲ-ਕਿੱਟ ਪ੍ਰਾਪਤ ਕਰਨ ਯੋਗ ਹੋਣਗੇ ।
ਸਕੀਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਓਹਨਾ ਦੱਸਿਆ ਕਿ ਇਸ ਸਕੀਮ ਅਧੀਨ 18 ਵੱਖ ਵੱਖ ਤਰਾਂ ਤੇ ਕਿੱਤਿਆਂ ਦਾ ਜੱਦੀ ਪੁਸ਼ਤੀ ਜਾਂ ਗੁਰੂ ਚੇਲਾ ਪ੍ਰੰਪਰਾ ਅਧੀਨ ਕੰਮ ਕਰਨ ਹੁਨਰਮੰਦ ਵਾਲੇ ਜਿਵੇ ਕਿ ਤਰਖਾਣ , ਘੁਮਿਆਰ, ਨਾਈ , ਧੋਬੀ, ਦਰਜੀ, ਲੁਹਾਰ, ਮਾਲਾਕਾਰ, ਰਾਜਮਿਸਤਰੀ, ਮੋਚੀ, ਮੂਰਤੀਕਾਰ ਆਦਿ ਟ੍ਰੇਨਿੰਗ, ਟੂਲ ਕਿੱਟ ਅਤੇ ਰਿਆਇਤੀ ਵਿਆਜ ਦਰਾਂ ਅਤੇ ਬੈਂਕ ਕਰਜੇ ਦਾ ਲਾਭ ਉਠਾ ਸਕਦੇ ਹਨ ਅਤੇ ਆਪਣੇ ਹੁਨਰ ਵਿੱਚ ਨਿਖਾਰ ਲਿਆਉਂਦੇ ਹੋਏ ਕੰਮ ਨੂੰ ਵਧਾ ਸਕਦੇ ਹਨ । ਇਸ ਸਕੀਮ ਦਾ ਲਾਭ ਉਠਾਉਣ ਦੇ ਇੱਛੁਕ ਵਿਅਕਤੀ ਆਪਣੇ ਨਜ਼ਦੀਕੀ ਸੀ.ਐੱਸ.ਸੀ. (ਕਾਮਨ ਸਰਵਿਸ ਸੈਂਟਰ) ਵਿਖੇ ਜਾ ਕੇ ਪੀ.ਐੱਮ ਵਿਸ਼ਵਕਰਮਾ ਪੋਰਟਲ https://pmvishwakarma.gov.in/ ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ ।
ਮੀਟਿੰਗ ਵਿੱਚ ਸ਼੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ, ਸ਼੍ਰੀ ਕਰਨਜੀਤ ਸਿੰਘ ਫੰਕਸ਼ਨਲ ਮੈਨੇਜਰ, ਸ਼੍ਰੀ ਜਸਵਿੰਦਰ ਸਿੰਘ ਸੋਢੀ ਉੱਚ ਉਦਯੋਗਿਕ ਉੱਨਤੀ ਅਫਸਰ, ਦਫਤਰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਸ਼੍ਰੀ ਕੰਵਲ ਕੁਮਾਰ ਲੀਡ ਜ਼ਿਲ੍ਹਾ ਮੈਨੇਜਰ ਤਰਨ ਤਾਰਨ, ਸ਼੍ਰੀ ਸੁਰਜੀਤ ਸਿੰਘ ਸਾਗਰ ਡੋਮੇਨ ਐਕਸਪਰਟ, ਸ਼੍ਰੀ ਮਨਜਿੰਦਰ ਸਿੰਘ ਬੀ.ਐੱਮ.ਐੱਮ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਹਾਜ਼ਰ ਰਹੇ ।