The Migrant Pulse Polio Campaign will be launched on June 19, 20 and 21 to eradicate polio
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੋਲੀੳ ਤੋਂ ਮੁਕਤੀ ਲਈ 19, 20 ਅਤੇ 21 ਜੂਨ ਨੂੰ ਚਲਾਈ ਜਾਵੇਗੀ ਮਾਈਗਰੇਟਰੀ ਪਲਸ ਪੋਲੀੳ ਮੁਹਿੰਮ
ਜ਼ਿਲੇ੍ਹ ਭਰ ਵਿੱਚ ਦੂਰ ਦਰਾਡੇ ਤੋਂ ਆਏ ਪ੍ਰਵਾਸੀ ਲੋਕਾਂ ਦੇ ਨਵ-ਜਨਮੇਂ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਦੀਆਂ ਬੂੰਦਾਂ
ਤਰਨ ਤਾਰਨ, 17 ਜੂਨ :
ਵਿਸ਼ਵ ਸਿਹਤ ਸੰਗਠਨ ਵੱਲੋਂ ਮਾਈਗ੍ਰੇਟਰੀ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ ਲੋਕਾਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਅਤੇ ਘਰ-ਘਰ ਵਿੱਚ ਮਾਈਗਰੇਟਰੀ ਪਲਸ ਪੋਲੀੳ ਮੁਹਿੰਮ ਜੋ ਕਿ ਮਿਤੀ 19, 20 ਅਤੇ 21 ਜੂਨ, 2022 ਨੂੰ ਚਲਾਈ ਜਾ ਰਹੀ ਹੈ, ਬਾਰੇ ਜਾਗਰੂਕ ਕਰਨ ਹਿੱਤ, ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਵੱਲੋਂ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ ।
ਇਸ ਮੌਕੇ ‘ਤੇ ਸੰਬੋਧਨ ਕਰਦਿਆ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ 19, 20 ਅਤੇ 21 ਜੂਨ 2022 ਨੂੰ ਚਲਾਇਆ ਜਾ ਰਿਹਾ ਹੈ।ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਤਿੰਨੇ ਹੀ ਦਿਨ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ੍ਹ ਭਰ ਵਿੱਚ ਦੂਰ ਦਰਾਡੇ ਤੋਂ ਆਏ ਪ੍ਰਵਾਸੀ ਲੋਕਾਂ ਦੇ ਨਵ-ਜਨਮੇਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਮਿਤੀ 19, 20 ਅਤੇ 21 ਜੂਨ 2022 ਨੂੰ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵ-ਜਨਮੇਂ ਬੱਚੇ ਤੋਂ ਲੈ ਕੇ 05 ਸਾਲ ਦੀ ੳਮਰ ਦੇ ਬੱਚਿਆਂ ਨੂੰ ਪੋਲੀਓ ਦੀਆ 2 ਬੂੰਦਾਂ ਜ਼ਰੁਰ ਪਿਲਾਉ ਅਤੇ ਸਿਹਤ ਵਿਭਾਗ ਵਲੋਂ ਘਰਾਂ ਵਿੱਚ ਆਈਆ ਟੀਮਾਂ ਨੂੰ ਪੂਰਾ ਸਹਿਯੋਗ ਦਿਉ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲਾ ਤਰਨ ਤਾਰਨ ਦੀ 26754 ਅਬਾਦੀ ਜੋ ਕਿ 5980 ਘਰਾਂ ਵਿਚ ਰਹਿੰਦੀ ਹੈ, ਨੂੰ ਮਿਤੀ 19, 20 ਅਤੇ 21 ਜੂਨ 2022 ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 0 ਤੋਂ 5 ਸਾਲ ਦੇ 5701 ਬੱਚਿਆ ਨੂੰ ਪੋਲੀੳ ਦੀਆ ਦੋ ਬੂੰਦਾਂ ਪਿਲਾਈਆਂ ਜਾਣਗੀਆ।ਇਸ ਮੁਹਿੰਮ ਦੌਰਾਨ ਭੱਠੇ, ਸ਼ੈਲਰ, ਡੇਰੇ, ਝੁੱਗੀਆਂ ਅਤੇ ਮਜ਼ਦੂਰਾਂ ਦੀਆਂ ਬਸਤੀਆਂ ਵਿੱਚ ਰਹਿੰਦੇ ਬੱਚਿਆ ਨੂੰ ਵੀ ਪੋਲੀੳ ਦੀਆਂ ਦੋ ਬੂੰਦਾਂ ਪਿਲਾਈਆ ਜਾਣਗੀਆ।
ਇਸ ਮੌਕੇ ‘ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ, ਡਾ. ਸੁਖਜਿੰਦਰ, ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਅਤੇ ਦਫ਼ਤਰ ਦਾ ਹੋਰ ਸਟਾਫ਼ ਵੀ ਮੌਜੂਦ ਸੀ।