The placement camp for the call center job will be held on 26th in Amritsar
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ
ਕਾਲ ਸੈਂਟਰ ਦੀ ਨੌਕਰੀ ਲਈ ਪਲੇਸਮੈਂਟ ਕੈਂਪ 26 ਨੂੰ ਅੰਮਿ੍ਤਸਰ ਵਿੱਚ ਲੱਗੇਗਾ
ਤਰਨ ਤਾਰਨ 23 ਅਗਸਤ :–ਪੰਜਾਬ ਸਰਕਾਰ ਵੱਲੋਂ ਰਾਜ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਤਹਿਤ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਨਿੱਜੀ ਖੇਤਰਾਂ ‘ਚ ਵੀ ਰੋਜ਼ਗਾਰ ਉਪਲਬਧ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਐਡੀਸ਼ਨਲ ਡਿਪਟੀ ਕਮਿਸ਼ਨਰ(ਵਿ) ਤਰਨ ਤਾਰਨ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਇਸ ਬਾਰੇ ਬੋਲਦੇ ਦੱਸਿਆ ਕਿ “ਮਿਸ਼ਨ ਸੁਨਹਿਰੀ ਸ਼ੁਰੂਆਤ’ ਦੇ ਤਹਿਤ ਕਾਲ ਸੈਂਟਰ ਦੀ ਨੌਕਰੀ ਲਈ ਪਲੇਸਮੈਂਟ ਕੈਂਪ 26 ਅਗਸਤ 2022 ਦਿਨ ਸ਼ੁਕਰਵਾਰ ਸਵੇਰੇ 9:30 ਵੱਜੇ ਖਾਲਸਾ ਕਾਲਜ਼ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਲਗਇਆ ਜਾ ਰਿਹਾ ਹੈ, ਜਿਸ ਵਿੱਚ ਡੀ ਆਰ, ਆਈ ਟੀ ਐਮ, ਵਿੰਡੋ ਅਤੇ ਟੈਲੀ ਪਰਫਾਰਮੈਂਸ ਵਰਗੀਆਂ ਨਾਮੀ ਕੰਪਨੀਆਂ ਭਾਗ ਲੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਲ ਸੈਂਟਰ ਵਿੱਚ ਨੌਕਰੀ ਦੇ ਚਾਹਵਾਨ ਸਿੱਧੇ ਤੌਰ ਤੇ ਇੰਟਰਵੀਉ ਲਈ ਮੌਕੇ ਤੇ ਆ ਕੇ ਇੰਟਰਵੀਉ ਦੇ ਸਕਦੇ ਹਨ। ਸਿੱਧੇ ਤੌਰ ਤੇ ਇੰਟਰਵੀਊ ਵਿੱਚ ਸ਼ਾਮਲ ਹੋਣ ਵਾਲੇ ਪ੍ਰਾਰਥੀਆਂ ਦੀ ਯੋਗਤਾ ਘੱਟੋ- ਘੱਟ ਬਾਰਵੀਂ ਪਾਸ ਅਤੇ ਬੇਸਿਕ ਕੰਪਿਉਟਰ ਕੋਰਸ ਰਹੇਗੀ, ਇਸ ਤੋਂ ਇਲਾਵਾ ਹਿੰਦੀ ਜਾਂ ਅੰਗਰੇਜੀ ਬੋਲਣ ਵਿੱਚ ਮਾਹਰ ਹੋਣਾ ਲਾਜ਼ਮੀ ਹੈ। ਪ੍ਰਾਰਥੀ ਆਪਣਾ ਬਾਇਓ ਡੈਟਾ, ਸ਼ਨਾਖਤੀ ਸਬੂਤ ਅਤੇ ਵਿਦਿਅਕ ਯੋਗਤਾ ਦੇ ਦਸਤਾਵੇਜ਼ ਲੇਕੇ ਇਸ ਇੰਟਰਵੀਉ ਵਿੱਚ ਸ਼ਾਮਲ ਹੋ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਵੱਲੋ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਅਪੀਲ ਵੀ ਕੀਤੀ ਗਈ। ਹੋਰ ਜਾਣਕਾਰੀ ਲਈ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।