The players of District Tarn Taran put up a show in the state level primary school games
Publish Date : 12/12/2022
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜਿਲ੍ਹਾ ਤਰਨ ਤਾਰਨ ਦੇ ਖਿਡਾਰੀਆਂ ਨੇ ਪਾ ਦਿੱਤੀਆਂ ਧੁੰਮਾਂ
ਵੱਖ ਵੱਖ ਮੁਕਾਬਲਿਆਂ ‘ਚ 2 ਪਹਿਲੀਆਂ, 5 ਦੂਜੀਆਂ ਅਤੇ 7 ਤੀਜੀਆਂ ਪੁਜੀਸ਼ਨ ਕੀਤੀਆ ਪ੍ਰਾਪਤ
ਦਦੇਹਰ ਸਾਹਿਬ ਦਾ ਸਹਿਜਦੀਪ ਸਿੰਘ ਬਣਿਆ ਬੈਸਟ ਐਥਲੀਟ
ਤਰਨ ਤਾਰਨ, 10 ਦਸੰਬਰ :
ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ-2022 ਵਿੱਚ ਜਿਲ੍ਹਾ ਤਰਨ ਤਾਰਨ ਦੇ ਖਿਡਾਰੀਆਂ ਨੇ ਆਪਣੀ ਮਿਹਨਤ, ਜੋਸ਼ ਅਤੇ ਜਿੱਤਣ ਦੇ ਜਜ਼ਬੇ ਨਾਲ ਆਪਣੇ ਕੋਚ/ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ) ਸ਼੍ਰੀਮਤੀ ਦਲਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ) ਸ. ਪਰਮਜੀਤ ਸਿੰਘ ਗਿੱਲ ਵੱਲੋ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਇੰਚਾਰਜ ਸ. ਸੁਖਵਿੰਦਰ ਸਿੰਘ ਧਾਮੀ, ਸਟੇਟ ਐਵਾਰਡੀ, ਸੀਐੱਚਟੀ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਮੁੰਡੇ ਦੀ ਅਗਵਾਈ ਵਿਚ 193 ਖਿਡਾਰੀ ਅਤੇ 56 ਅਧਿਆਪਕਾਂ ਦਾ ਗਰੁੱਪ ਵੱਖ ਵੱਖ ਖੇਡਾਂ ਵਿਚ ਹਿੱਸਾ ਲੈਣ ਲਈ ਗਿਆ ਸੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਸ ਪਰਮਜੀਤ ਸਿੰਘ ਗਿੱਲ ਨੇ ਦਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਲੰਬੀ ਛਾਲ (ਲੜਕੇ) ‘ਚ ਸਹਿਜਦੀਪ ਸਿੰਘ ਸਐਸ ਦਦੇਹਰ ਸਾਹਿਬ ਨੇ ਪਹਿਲਾ ਸਥਾਨ, 600 ਮੀਟਰ ਦੌੜ(ਲੜਕੇ) ‘ਚ ਵੀ ਸਹਿਜਦੀਪ ਸਿੰਘ ਸਐਸ ਦਦੇਹਰ ਸਾਹਿਬ ਨੇ ਪਹਿਲਾ ਸਥਾਨ ਅਤੇ 400 ਮੀਟਰ ਦੌੜ (ਲੜਕੇ) ‘ਚ ਸਅਸ ਦਦੇਹਰ ਸਾਹਿਬ ਨੇ ਦੂਸਰਾ ਸਥਾਨ ਲੈ ਕੇ ਤਿੰਨ ਪੁਜੀਸ਼ਨਾਂ ਹਾਸਿਲ ਕਰਕੇ ਪੰਜਾਬ ਦਾ ਬੈਸਟ ਐਥਲੀਟ ਬਣਿਆ ਹੈ। ਇਸ ਤੋਂ ਇਲਾਵਾ ਆਰਟਿਸਟਿਕ ਯੋਗਾ (ਲੜਕੀਆਂ) ‘ਚ ਮਨਮੀਤ ਕੌਰ ਸਅਸ ਝੰਡੇਰ ਨੇ ਦੂਜਾ ਸਥਾਨ, ਰੋਪ ਸਕਿੱਪਿੰਗ ਜੋਗਿੰਗ (ਲੜਕੀਆਂ) ‘ਚ ਕਮਲਪ੍ਰੀਤ ਕੌਰ ਸਅਸ ਭਿੱਖੀਵਿੰਡ ਮੰਡੀ ਨੇ ਦੂਜਾ ਸਥਾਨ, ਸ਼ਾਟ ਪੁੱਟ (ਲੜਕੀਆਂ) ‘ਚ ਸਅਸ ਹਵੇਲੀਆਂ ਨੇ ਦੂਜਾ ਸਥਾਨ, ਰੋਪ ਸਕਿੱਪਿੰਗ ਸਿੰਗਲ ਬਾਊਂਸ (ਲੜਕੇ) ‘ਚ ਅੰਮ੍ਰਿਤਪਾਲ ਸਿੰਘ ਸਅਸ ਧੁੰਨ ਨੇ ਤੀਜਾ ਸਥਾਨ, ਲੰਬੀ ਛਾਲ (ਲੜਕੀਆਂ) ‘ਚ ਜਸਮੀਤ ਕੌਰ ਸਅਸ ਪੰਡੋਰੀ ਗੋਲਾ ਨੇ ਤੀਜਾ ਸਥਾਨ, ਕਰਾਟੇ – 30 kg (ਲੜਕੀਆਂ) ‘ਚ ਕੋਮਲਦੀਪ ਕੌਰ ਸਅਸ ਖੇਮਕਰਨ ਨੇ ਤੀਜਾ ਸਥਾਨ, ਸ਼ਾਟ ਪੁੱਟ (ਲੜਕੀਆਂ)’ ‘ਚ ਅਮਨਦੀਪ ਕੌਰ ਸਅਸ ਖੇਮਕਰਨ (ਕੰਨਿਆ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਟੀਮ ਈਵੈਂਟਸ ਵਿਚ ਜ਼ਿਲੇ ਦੀ ਰੱਸਾ ਕਸ਼ੀ ਟੀਮ ਨੇ ਦੂਜਾ ਸਥਾਨ, ਨੈਸ਼ਨਲ ਕਬੱਡੀ ਟੀਮ (ਲੜਕੀਆਂ) ਨੇ ਤੀਜਾ ਸਥਾਨ, ਫੁੱਟਬਾਲ ਟੀਮ (ਲੜਕੇ) ਨੇ ਤੀਜਾ ਸਥਾਨ, ਗਰੁੱਪ ਯੋਗਾ ਤੇਜ਼ (ਲੜਕੇ) ਨੇ ਤੀਜਾ ਸਥਾਨ ਹਾਸਲ ਕਰਕੇ ਤਰਨ ਤਾਰਨ ਜ਼ਿਲ੍ਹੇ ਦੀ ਸ਼ਾਨ ਵਧਾਈ। ਜਿਲਾ ਸਿੱਖਿਆ ਅਫਸਰ ਐਲੀਮੈਂਟਰੀ (ਐ. ਸਿ) ਮੈਡਮ ਦਲਜਿੰਦਰ ਕੌਰ ਅਤੇ ਸਮੂਹ ਬੀ ਪੀ ਓਜ ਨੇ ਜੇਤੂ ਖਿਡਾਰੀਆਂ ਅਤੇ ਉਹਨਾਂ ਦੇ ਮਿਹਨਤੀ ਅਧਿਆਪਕਾਂ ਨੂੰ ਸ਼ਾਬਾਸ਼ ਅਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸੱਚਮੁੱਚ ਅਧਿਆਪਕਾਂ ਨੇ ਚਾਨਣ ਮੁਨਾਰੇ ਬਣ, ਆਪਣੇ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਅਤੇ ਸਖ਼ਤ ਮਿਹਨਤ ਨਾਲ ਇਥੋਂ ਤੱਕ ਪਹੁੰਚਾਇਆ, ਇਹਨਾਂ ਅਧਿਆਪਕਾਂ ਦੀ ਮਿਹਨਤ ਤੇ ਪੂਰੇ ਜ਼ਿਲੇ ਨੂੰ ਮਾਣ ਹੈ। ਇਸ ਤੋਂ ਇਲਾਵਾ ਜ਼ਿਲਾ ਖੇਡ ਇੰਚਾਰਜ ਸ. ਸੁਖਵਿੰਦਰ ਸਿੰਘ ਧਾਮੀ, ਉਪ ਇੰਨਚਾਰਜ ਗੁਰਵਿੰਦਰ ਸਿੰਘ ਬੱਬੂ ਜੀ ਅਤੇ ਨਰਿੰਦਰ ਕੁਮਾਰ ਨੂਰ ਜੀ ਤੋ ਇਲਾਵਾ ਮਨਜੀਤ ਸਿੰਘ ਪਾਰਸ, ਜਗਰੂਪ ਸਿੰਘ, ਭਗਵਾਨ ਸਿੰਘ, ਗੁਰਭੇਜ ਸਿੰਘ, ਗੁਰਜੀਤ ਕੌਰ, ਹਰਪਾਲ ਸਿੰਘ, ਜਸਵਿੰਦਰ ਕੁਮਾਰ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਲਖਬੀਰ ਸਿੰਘ, ਸੁਧੀਰ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਹਰਸਿਮਰਨ ਕੌਰ, ਨੀਰਜ ਅਗਰਵਾਲ, ਨੀਰੂ ਕੰਬੋਜ, ਭਾਵਨਾ, ਜਗਦੀਪ ਕੌਰ, ਬੂਟਾ ਸਿੰਘ ਆਦਿ ਅਧਿਆਪਕਾਂ ਨੇ ਆਪਣੀ ਜਿੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਨਿਭਾਇਆ ਹੈ।