Close

The program of improvement and updation of votes for the general elections of Zilla Parishad and Panchayat Samiti continued

Publish Date : 07/02/2025
dc

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਜਾਰੀ

ਤਰਨ ਤਾਰਨ, 07 ਫਰਵਰੀ

ਮਾਨਯੋਗ ਰਾਜ ਚੋਣ ਕਮਿਸ਼ਨ  ਅਤੇ ਡਿਪਟੀ ਕਮਿਸ਼ਨਰ-ਕਮ -ਜਿਲ੍ਹਾ ਚੋਣ ਅਫਸਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਦੀਆਂ ਹਦਾਇਤਾਂ ਅਨੁਸਾਰ ਵੱਲੋਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025 ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਦੇ ਅਨੁਸਾਰ ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ ਮਿਤੀ 10 ਫਰਵਰੀ 2025 ਨੂੰ ਦਾਅਵੇ/ਇਤਰਾਜ ਦਰਜ਼ ਕਰਵਾਉਣ ਦੀ ਮਿਤੀ 11 ਫਰਵਰੀ ਤੋਂ 18 ਫਰਵਰੀ  ਤੱਕ, ਪ੍ਰਾਪਤ ਦਾਅਵੇ/ਇਤਰਾਜ ਮਿਤੀ 27 ਫਰਵਰੀ  ਤੱਕ ਨਿਪਟਾਏ ਜਾਣਗੇ ਅਤੇ ਵੋਟਰ ਰੋਲ ਦੀ ਅੰਤਿਮ (ਫਾਈਨਲ) ਪ੍ਰਕਾਸ਼ਨਾ ਦੀ ਮਿਤੀ 03 ਮਾਰਚ  ਨੂੰ ਕੀਤੇ ਜਾਵੇਗੀ।

ਇਸ ਮੰਤਵ ਲਈ ਜਿਲ੍ਹਾ ਤਰਨ ਤਾਰਨ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ- ਮੰਡਲ ਮੈਜਿਸਟ੍ਰੇਟ ਤਰਨ ਤਾਰਨ, ਖਡੂਰ ਸਾਹਿਬ, ਭਿੱਖੀਵਿੰਡ ਅਤੇ ਪੱਟੀ ਬਤੌਰ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਵੱਜੋ ਕੰਮ ਕਰਨਗੇ। ਇਸ ਸਬੰਧ ਵਿਚ ਉਹਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ।

ਇਸ ਤੋਂ ਇਲਾਵਾ ਚੋਣਕਾਰ ਰਜਿਸਟਰੇਸ਼ਨ ਅਫਸਰ ਮਿਤੀ 14 ਫਰਵਰੀ 2025 ਦਿਨ ਸ਼ੁਕਰਵਾਰ ਅਤੇ 15 ਫਰਵਰੀ 2025 ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਕੈਂਪ ਪੇਂਡੂ ਖੇਤਰ ਦੇ ਪੋਲਿੰਗ ਬੂਥਾਂ ਤੇ ਲਗਵਾਉਣਗੇ ਤਾਂ ਜੋ ਕਿ ਸੁਧਾਈ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ ਸਕੇ। ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਉਹਨਾਂ ਦੇ ਬਲਾਕਾਂ ਨਾਲ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਨਾਲ ਤੁਰੰਤ ਸੰਪਰਕ ਕਰਨਗੇ, ਆਮ ਲੋਕਾਂ ਦੀ ਜਾਣਕਾਰੀ ਲਈ ਪਿੰਡਾਂ ਵਿਚ ਸੁਧਾਈ ਸਬੰਧੀ ਮੁਨਿਆਦੀ ਕਰਵਾਉਣਗੇ ਅਤੇ ਸੁਧਾਈ ਨਾਲ ਸਬੰਧਤ ਕੰਮਾਂ ਲਈ ਆਪਣਾ ਲਈ ਪੂਰਨ ਸਹਿਯੋਗ ਦੇਣਗੇ। ਇਹ ਸਾਰੀ ਸੂਚਨਾ ਜਿਲ੍ਹੇ ਦੀ ਵੈੱਬ ਸਾਈਟ https://tarntaran.nic.in ਉੱਤੇ ਉਪਲਬਧ ਹੈ।