Close

The Punjab Government has started D.S to regularize unauthorized water connections in rural areas- Deputy Commissioner

Publish Date : 17/06/2020

ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਗੈਰ-ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨਾਂ ਨੂੰ ਨਿਯਮਿਤ ਕਰਨ ਲਈ ਵੀ. ਡੀ. ਐੱਸ. ਦੀ ਕੀਤੀ ਸ਼ੁਰੂਆਤ-ਡਿਪਟੀ ਕਮਿਸ਼ਨਰ
ਸਵੈ-ਇੱਛੁਕ ਡਿਸਕਲੋਜ਼ਰ ਸਕੀਮ ਅਧੀਨ ਖਪਤਕਾਰ ਆਪਣੇ ਗੈਰ-ਮਨਜੂਰਸ਼ੁਦਾ ਕੁਨੈਕਸ਼ਨਾਂ ਨੂੰ ਮੁਫਤ ਵਿਚ ਕਰ ਸਕਦੇ ਹਨ ਨਿਯਮਿਤ
ਵੀ. ਡੀ. ਐੱਸ. ਅਧੀਨ ਅਪਲਾਈ ਕਰਨ ਦੀ ਆਖਰੀ ਤਾਰੀਖ 15 ਜੁਲਾਈ, 2020
ਤਰਨ ਤਾਰਨ, 17 ਜੂਨ:
ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਵਿੱਚ ਗੈਰ-ਮਨਜ਼ੂਰਸ਼ੁਦਾ ਪਾਣੀ ਦੇ ਕੁਨੈਕਸ਼ਨ ਵਾਲੇ ਖਪਤਕਾਰਾਂ ਲਈ ਸਵੈ-ਇੱਛੁਕ ਡਿਸਕਲੋਜ਼ਰ ਸਕੀਮ (ਵੀ. ਡੀ. ਐੱਸ) ਜਾਰੀ ਕਰ ਦਿੱਤੀ ਹੈ। ਇਸ ਸਕੀਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਖਪਤਕਾਰਾਂ ਨੂੰ ਸਵੈ-ਇੱਛੁਕ ਖੁਲਾਸੇ ਅਤੇ ਉਨਾਂ ਦੇ ਗੈਰ-ਮਨਜੂਰਸ਼ੁਦਾ ਕੁਨੈਕਸ਼ਨ ਨੂੰ ਮੁਫਤ ਨਿਯਮਤ ਕਰਵਾਉਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਜਿਸ ਅਨੁਸਾਰ ਪਾਣੀ ਦੀ ਪਿਛਲੀ ਵਰਤੋਂ ਲਈ ਵੀ ਉਨਾਂ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਸਵੈ-ਇੱਛੁਕ ਡਿਸਕਲੋਜ਼ਰ ਸਕੀਮਅਧੀਨ ਅਪਲਾਈ ਕਰਨ ਦੀ ਆਖਰੀ ਤਾਰੀਖ 15 ਜੁਲਾਈ, 2020 ਹੈ। ਉਹਨਾਂ ਕਿਹਾ ਕਿ ਇਸ ਮਿਆਦ ਦੇ ਦੌਰਾਨ ਨਵੇਂ ਕੁਨੈਕਸ਼ਨ ਵੀ ਅਪਲਾਈ ਕੀਤੇ ਜਾ ਸਕਦੇ ਹਨ। ਇਸ ਸਕੀਮ ਦੇ ਵੇਰਵੇ ਵਿਭਾਗ ਦੀ ਵੈਬਸਾਈਟ pbdwss.gov.in  ਤੋਂ  ਸਵੇਰੇ 8 ਵਜੇ ਤੋਂ ਸ਼ਾਮ 6 ਵਜੋਂ ਦੌਰਾਨ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਉਪਭੋਗਤਾ ਟੋਲ ਫ੍ਰੀ ਨੰਬਰ 1800-103-6999 `ਤੇ ਕਾਲ ਕਰਕੇ ਅਪਲਾਈ ਕਰ ਸਕਦੇ ਹਨ ਅਤੇ ਵਿਭਾਗ ਦੇ ਨੂਮਾਇੰਦਿਆਂ ਦੁਆਰਾ ਬਿਨੈਕਾਰ ਤੋਂ ਆਪਣੇ ਆਪ ਫਾਰਮ ਭਰਵਾ ਲਿਆ ਜਾਵੇਗਾ। ਬਿਨੈਕਾਰ ਬਿਨੈ-ਪੱਤਰ ਦੀ ਕਾਪੀ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਅਤੇ ਇਥੇ ਆਨਲਾਈਨ ਬੇਨਤੀ ਦਰਜ ਕਰ ਸਕਦੇ ਹਨ। ਇਸ ਤੋਂ ਇਲਾਵਾ ਵੀ. ਡੀ. ਐੱਸ. ਦੇ ਇਸ਼ਤਿਹਾਰ ਵਿੱਚ ਛਾਪੇ ਗਏ ਕਿਊਆਰ ਕੋਡ ਨੂੰ ਸਕੈਨ ਕਰਕੇ ਵੀ ਆਨਲਾਈਨ ਬੇਨਤੀ ਕੀਤੀ ਜਾ ਸਕਦੀ ਹੈ। ਬਿਨੈ-ਪੱਤਰ ਨੇੜੇ ਦੇ ਵਾਟਰ ਵਰਕਸ, ਸੈਕਸ਼ਨ ਦਫਤਰ ਜਾਂ ਡੀ. ਡਬਲੀਊ. ਐੱਸ. ਐੱਸ ਦੇ ਸਬ-ਡਵੀਜ਼ਨ ਦਫ਼ਤਰ ਵਿਚੋਂ ਪ੍ਰਾਪਤ ਅਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਜੁਲਾਈ ਤੋਂ ਪੰਜਾਬ ਦੇ ਸਾਰੇ ਪੇਂਡੂ ਘਰਾਂ ਦਾ ਵਿਆਪਕ ਘਰੇਲੂ ਸਰਵੇਖਣ ਕਰਨ ਦੀ ਯੋਜਨਾ ਬਣਾਈ ਗਈ ਹੈ। ਸਰਵੇਖਣ ਦੌਰਾਨ ਜੇ ਕਰ ਕੋਈ ਵੀ ਉਪਭੋਗਤਾ ਦੇ ਘਰ ਵੀ. ਡੀ. ਐੱਸ. ਯਾਨੀ 15 ਜੁਲਾਈ, 2020 ਦੇ ਬੰਦ ਹੋਣ ਤੋਂ ਬਾਅਦ ਗੈਰ-ਮਨਜ਼ੂਰਸ਼ੁਦਾ ਕੁਨੈਕਸ਼ਨ ਪਾਇਆ ਜਾਂਦਾ ਹੈ, ਤਾਂ ਉਸਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ ਪਿਛਲੇ ਸਮੇਂ ਦੌਰਾਨ ਪਾਣੀ ਦੀ ਕੀਤੀ ਗਈ ਵਰਤੋਂ ਲਈ ਖਰਚਾ ਵੀ ਲਿਆ ਜਾਵੇਗਾ।
—————–