Close

The Punjab Government will provide free preparation for the written test to the medical fit youth

Publish Date : 01/02/2021
DC
ਪੰਜਾਬ ਸਰਕਾਰ ਵੱਲੋਂ ਮੈਡੀਕਲ ਫਿੱਟ ਯੁਵਕਾਂ ਨੂੰ ਕਰਵਾਈ ਜਾਵੇਗੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ
ਸੀ-ਪਾਈਟ ਕੈਂਪ, ਪੱਟੀ (ਤਰਨ ਤਾਰਨ) ਵਿਖੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਕਲਾਸਾਂ 01 ਫਰਵਰੀ ਤੋਂ ਸ਼ੁਰੂ
ਤਰਨ ਤਾਰਨ, 30 ਜਨਵਰੀ :
ਜਨਵਰੀ, 2021 ਵਿੱਚ ਜਲੰਧਰ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿੱਚੋਂ ਜਿਹੜੇ ਤਰਨ ਤਾਰਨ ਜਿਲ੍ਹੇ ਦੇ ਯੁਵਕ ਮੈਡੀਕਲ ਫਿੱਟ ਹੋ ਗਏ ਹਨ, ਉਨ੍ਹਾਂ ਨੂੰ ਸੀ-ਪਾਈਟ ਕੈਂਪ, ਪੱਟੀ (ਤਰਨ ਤਾਰਨ) ਵਿਖੇ ਲਿਖਤੀ ਪ੍ਰੀਖਿਆ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਰਵਾਈ ਜਾ ਰਹੀ ਹੈ ।
ਇਹ ਜਾਣਕਾਰੀ ਦਿੰਦਿਆਂ ਨਿਰਵੈਲ ਸਿੰਘ, ਪੀ. ਟੀ. ਆਈ. ਕਂੈਪ ਇੰਨਚਾਰਜ ਸੀ-ਪਾਈਟ ਕੈਂਪ, ਪੱਟੀ (ਤਰਨ-ਤਾਰਨ ) ਨੇ ਦੱਸਿਆ ਕਿ ਕੈਂਪ ਵਿੱਚ ਸਰਕਾਰ ਵੱਲੋਂ ਕੋਵਿਡ-19 ਦੀਆਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ । ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈ । ਕੈਂਪ ਵਿੱਚ ਕੋਚਿੰਗ ਕਲਾਸਾਂ 01 ਫਰਵਰੀ, 2021 ਦਿਨ ਸੋਮਵਾਰ ਤੋਂ ਸ਼ੁਰੂ ਹਨ ।
ਕੈਂਪ ਵਿੱਚ ਦਾਖਲੇ ਸਮੇਂ ਮਾਸਕ, ਹੈਂਡ ਸਨੈਟਾਈਜ਼ਰ, ਨਹਾਉਣ ਵਾਲਾ ਸਾਬਨ, ਰੋਲ ਨੰਬਰ ਸਲਿੱਪ/ ਆਰ.ਸੀ., ਰਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟ, ਦਸਵੀਂ ਜਾਂ 10+2 ਪਾਸ ਸਰਟੀਫਿਕੇਟ ਦੀ ਇੱਕ-ਇੱਕ ਫੋਟੋ ਸਟੇਟ ਕਾਪੀ,  ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਮੌਸਮ ਅਨੁਸਾਰ ਬਿਸਤਰਾ ਅਤੇ ਖਾਣਾ ਖਾਣ ਲਈ ਬਰਤਨ ਨਾਲ ਲੈ ਕੇ ਆਉ । ਜਿਹੜੇ ਯੁਵਕ ਕਲਾਸ ਲਗਾਉਣ ਲਈ ਰੋਜ਼ਾਨਾ ਘਰ ਤੋਂ ਆਉਣਾ ਚਾਹੁੰਦੇ ਹਨ, ਉਹ ਯੁਵਕ ਵੀ ਆ ਸਕਦੇ ਹਨ ਅਤੇ ਜਿਹੜੇ ਯੁਵਕ ਆੱਨ ਲਾਈਨ ਕਲਾਸ ਲਗਾਉਣਾ ਚਾਹੁੰਦੇ ਹਨ ਉਹ ਵੀ ਮੋਬਾਇਲ ਨੰਬਰ 80543-62934 ਅਤੇ 94647-56808 ‘ਤੇ ਸਪੰਰਕ ਕਰ ਸਕਦੇ ਹਨ।