Close

The Punjab State Rural Development Committee (SRDP) is being run jointly by the Government of Punjab and the Government

Publish Date : 24/03/2023
1

ਤਰਨਤਾਰਨ 22 ਮਾਰਚ : —- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ) ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਸਾਂਝਾ ਚਲਾਇਆ ਜਾ ਰਿਹਾ ਮਿਸ਼ਨ ਹੈ। ਇਸ ਮਿਸ਼ਨ ਤਹਿਤ ਪਿੰਡਾਂ ਦੇ ਗਰੀਬ ਪਰਿਵਾਰ ਦੀਆਂ ਔਰਤਾਂ ਦੇ ਰਹਿਣ-ਸਹਿਣ ਪੱਧਰ ਨੂੰ ਉੱਚਾ ਚੱਕਣ ਦੇ ਮਨੋਰਥ ਨਾਲ ਸਵੈ ਸਹਾਇਤਾ ਗਰੁੱਪਾਂ ਦੇ ਰਾਹੀ ਉਹਨਾਂ ਨੂੰ ਵੱਖ-ਵੱਖ ਕੰਮ ਧੰਦਿਆਂ ਆਦਿ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਸਿਲਸਿਲੇ ਵਿੱਚ ਜਿੰਨ੍ਹੀ ਦੇਰ ਤੱਕ ਇਨਸਾਨ ਦੀ ਚੰਗੀ ਸਿਹਤ ਨਹੀ ਹੋਵੇਗੀ, ਉਹਨੀ ਦੇਰ ਤੱਕ ਉਹ ਆਪਣਾ ਕੰਮ ਧੰਦਾ ਚੰਗੀ ਤਰ੍ਹਾਂ ਨਹੀ ਕਰ ਸਕੇਗਾ। ਜਿਸ ਦਾ ਮੁੱਢਲਾ ਕਾਰਨ ਹੈ ਕੀਟਨਾਸ਼ਕ ਦਵਾਈਆਂ ਨਾਲ ਉਗਾਈਆ ਜਾਂਦੀਆ ਸ਼ਬਜੀਆ ਜੋ ਕਿ ਸਿੱਧੇ ਤੌਰ ਤੇ ਮਨੁੱਖ ਦੀ ਸਿਹਤ ਤੇ ਅਸਰ ਪਾਉਂਦੀਆਂ ਹਨ ਅਤੇ ਇਨਸਾਨ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸ਼੍ਰੀ ਰਿਸ਼ੀ ਪਾਲ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਵੱਲੋ ਇਹਨਾਂ ਸੈਲਫ ਹੈਲਪ ਗਰੁੱਪ ਮੈਂਬਰ ਰਾਹੀ ਗਰੀਬ ਔਰਤਾਂ ਲਈ ਇੱਕ ਵੱਡਾ ਉਪਰਾਲਾ ਕਰਦੇ ਹੋਏ ਸ਼ਬਜੀਆਂ ਦੇ ਬੀਜ ਕਿੱਟਾਂ ਉਪਲਬਧ ਕਰਵਾਏ ਗਏ। ਇਸ ਸਬੰਧ ਵਿੱਚ ਅੱਜ ਜਿਲ੍ਹਾ ਪ੍ਰੀਸ਼ਦ ਤਰਨਤਾਰਨ ਦੇ ਮੀਟਿੰਗ ਹਾਲ ਵਿੱਚ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ)-ਕਮ-ਜਿਲ੍ਹਾ ਮਿਸ਼ਨ ਡਾਇਰੈਕਟਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਰਨਤਾਰਨ, ਮੁੱਖ ਖੇਤੀਬਾੜੀ ਅਫਸਰ ਤਰਨਤਾਰਨ, ਸ਼੍ਰੀ ਬਿਕਰਮਜੀਤ ਸਿੰਘ ਬਾਗਬਾਨੀ ਅਫਸਰ ਤਰਨਤਾਰਨ ਅਤੇ ਏ.ਡੀ.ਓ ਖੇਤੀਬਾੜੀ ਵਿਭਾਗ ਤਰਨਤਾਰਨ ਵੱਲੋ ਇਸ ਮੌਕੇ ਤੇ ਹਾਜਰ ਸੈਲਫ ਹੈਲਪ ਗਰੁੱਪ ਮੈਂਬਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਜੈਵਿਕ ਖੇਤੀ ਅਪਣਾਉਣ ਦੇ ਫਾਇਦਿਆ ਬਾਰੇ ਦੱਸਿਆ ਗਿਆ । ਹਰ ਵਰਗ ਦੇ ਲੋਕ ਇਸ ਨੂੰ ਅਪਣਾ ਕੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੁੰਦੇ ਹੋਏ ਇਹਨਾਂ ਜੈਵਿਕ ਸ਼ਬਜੀਆਂ ਦੇ ਇਸਤੇਮਾਲ ਨਾਲ ਬਿਮਾਰੀਆਂ ਤੋਂ ਬਚ ਸਕਦੇ ਹਨ ਅਤੇ ਚੰਗੀ ਸਿਹਤ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋ ਹਾਜਰ ਸੈਲਫ ਹੈਲਪ ਗਰੁੱਪ ਮੈਂਬਰਾਂ ਨੂੰ ਮਗਨਰੇਗਾ ਸਕੀਮ ਅਧੀਨ ਲਗਾਏ ਜਾ ਰਹੇ ਮਿੰਨੀ ਜੰਗਲਾਂ ਦੀ ਸਾਂਭ ਸੰਭਾਲ ਲਈ ਬਤੌਰ ਵਣ ਮਿੱਤਰ ਅਤੇ ਮੇਟ ਵਜੋ ਕੰਮ ਕਰਨ ਲਈ ਪ੍ਰੇਰਿਆ ਗਿਆ ਅਤੇ ਇਹ ਦੱਸਿਆ ਗਿਆ ਕਿ ਇੱਕ ਵਣ ਮਿੱਤਰ ਨੂੰ ਸਾਲ ਵਿੱਚ 30,000/- ਰੁਪਏ ਮਿਲਣਗੇ ਅਤੇ ਮੇਟ ਨੂੰ 12,000/- ਰੁਪਏ ਮਿਲਣਗੇ। ਇਹਨਾਂ ਮਿੰਨੀ ਜੰਗਲ ਵਿਚ ਲਗਾਏ ਜਾਣ ਵਾਲੇ ਬੂਟਿਆ ਦੀ ਸਾਂਭ ਸੰਭਾਲ ਲਈ ਸੈਲਫ ਹੈਲਪ ਗਰੁੱਪ ਆਪਣਾ ਵ਼ੱਡਾ ਯੋਗਦਾਨ ਪਾ ਸਕਦੇ ਹਨ। ਇਸ ਨਾਲ ਜਿੱਥੇ ਉਨ੍ਹਾਂ ਨੂੰ ਵਿੱਤੀ ਲਾਭ ਹੋਵੇਗਾ ਅਤੇ ਨਾਲ-ਨਾਲ ਉਹਨਾਂ ਦੇ ਘਰਾਂ ਦੀ ਬੁਨਿਆਦੀ ਜਰੂਰਤਾਂ ਜਿਵੇ ਕਿ ਟੁਆਲਿਟ, ਪਸ਼ੂਆਂ ਲਈ ਖੁਰਲੀਆਂ ਬਣਾਉਣ ਅਤੇ ਹੋਰ ਜੋ ਵੀ ਲਾਭ ਹਨ, ਉਹਨਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸ਼੍ਰੀ ਜਗਵਿੰਦਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਤਰਨਤਾਰਨ ਵੱਲੋ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਲੋਕ ਜੈਵਿਕ ਖੇਤੀ ਨਾਲ ਤਿਆਰ ਸ਼ਬਜੀਆਂ , ਫਲਾਂ ਦੀ ਖਰੀਦ ਪਹਿਲ ਦੇ ਆਧਾਰ ਤੇ ਕਰਦੇ ਹਨ। ਜਿਸ ਨਾਲ ਕਾਸ਼ਤਕਾਰ ਨੂੰ ਚੰਗਾ ਵਿੱਤੀ ਲਾਭ ਮਿਲਦਾ ਹੈ। ਡਿਪਟੀ ਕਮਿਸ਼ਨਰ ਤਰਨਤਾਰਨ ਜੀ ਦਾ ਆਉਣ ਤੇ ਧੰਨਵਾਦ ਕੀਤਾ ਗਿਆ ਅਤੇ ਇਸ ਗੱਲ ਦੀ ਸਾਰੇ ਮੈਂਬਰਾਂ ਵੱਲੋ ਆਸ ਪ੍ਰਗਟਾਈ ਕਿ ਉਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਜਿੱਥੇ ਜੈਵਿਕ ਖੇਤੀ ਨੂੰ ਅਪਣਾਉਣਗੇ ਉੱਥੇ ਪਿੰਡ ਦੇ ਹਰ ਵਰਗ ਦੇ ਲੋਕਾਂ ਨੂੰ ਜੈਵਿਕ ਖੇਤੀ ਰਾਹੀ ਸਬਜੀਆਂ, ਫਲਾਂ ਨੂੰ ਉਗਾਉਣ ਲਈ ਉਤਸ਼ਾਹਿਤ ਕਰਨਗੇ ਅਤੇ ਮਗਨਰੇਗਾ ਸਕੀਮ ਅਧੀਨ ਤਿਆਰ ਕੀਤੇ ਜਾ ਰਹੇ ਮਿੰਨੀ ਜੰਗਲ ਦੀ ਸਾਂਭ ਸੰਭਾਲ ਲਈ ਵੱਡਾ ਯੋਗਦਾਨ ਪਾਉਣਗੇ।