• Social Media Links
  • Site Map
  • Accessibility Links
  • English
Close

The sacrifice of Shaheed Abdul Hameed will always fill the spirit of patriotism

Publish Date : 12/09/2022

ਸ਼ਹੀਦ ਅਬਦੁਲ ਹਮੀਦ ਦੀ ਕੁਰਬਾਨੀ ਸਦਾ ਦੇਸ਼ ਭਗਤੀ ਦਾ ਜਜ਼ਬਾ ਭਰਦੀ ਰਹੇਗੀ-ਧੁੰਨ
ਅਬਦੁਲ ਹਮੀਦ ਦੀ ਕੁਰਬਾਨੀ ਫੌਜ ਦੇ ਇਤਹਾਸ ਵਿਚ ਇਕ ਮਿਸਾਲ-ਡਿਪਟੀ ਕਮਿਸ਼ਨਰ
ਸ਼ਹੀਦ ਅਬਦੁਲ ਹਮੀਦ ਦੀ ਬਰਸੀ ਮੌਕੇ ਆਸਲ ਉਤਾੜ ਵਿਚ ਸਮਾਗਮ
ਆਸਲ ਉਤਾੜ, 9 ਸਤੰਬਰ ( )-ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਅਬਦੁੱਲ ਹਮੀਦ ਦੀ ਬਰਸੀ ਮੌਕੇ ਫੌਜ ਵੱਲੋਂ ਕਰਵਾਏ ਸਮਾਗਮ ਮੌਕੇ ਹਲਕਾ ਵਿਧਾਇਕ ਸ. ਸਰਵਣ ਸਿੰਘ ਧੁੰਨ ਨੇ ਸ਼ਹੀਦ ਨੂੰ ਸ਼ਰਧਾ ਭੇਟ ਕਰਦੇ ਹੋਏ ਉਨਾਂ ਦੀ ਕੁਰਬਾਨੀ ਨੂੰ ਚੇੇਤਾ ਕੀਤਾ। ਉਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਸ਼ਹੀਦ ਦੀ ਯਾਦਗਾਰ ਮੇਰੇ ਵਿਧਾਨ ਸਭਾ ਖੇਤਰ ਦਾ ਹਿੱਸਾ ਹੈ, ਜੋ ਕਿ ਮੇਰੇ ਹਲਕੇ ਦੇ ਜਵਾਨਾਂ ਨੂੰ ਸਦਾ ਦੇਸ਼ ਭਗਤੀ ਅਤੇ ਦੇਸ਼ ਤੋਂ ਕੁਰਬਾਨ ਹੋਣ ਦਾ ਜਜ਼ਬਾ ਭਰਦੀ ਹੈ। ਪੰਜਾਬ ਸਰਕਾਰ ਵੱਲੋਂ ਆਸਲ ਉਤਾੜ, ਜਿੱਥੇ ਕਿ ਸ੍ਰੀ ਅਬਦੁਲ ਹਮੀਦ ਭਾਰਤ-ਪਾਕਿਸਤਾਨ ਵਿਚਾਲੇ 1965 ਦੀ ਜੰਗ ਵਿਚ ਸ਼ਹੀਦ ਹੋਏ ਸਨ, ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨ ਵਿਸ਼ੇਸ਼ ਤੌਰ ਉਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹਨ ਅਤੇ ਇੰਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਸਦਕਾ ਹੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਦੇਸ਼ ਭਗਤੀ ਦੀ ਜਾਗ ਲੱਗਦੀ ਹੈ। ਉਨਾਂ ਕਿਹਾ ਕਿ ਅਬਦੁਲ ਹਮੀਦ ਦੀ ਕੁਰਬਾਨੀ ਫੌਜਾਂ ਦੇ ਇਤਹਾਸ ਵਿਚ ਇਕ ਮਿਸਾਲ ਹੈ ਅਤੇ ਸਾਨੂੰ ਸਾਰਿਆਂ ਨੂੰ ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਭਾਰਤੀ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਵਿਧਾਇਕ ਸ. ਧੁੰਨ ਅਤੇ ਡਿਪਟੀ ਕਮਿਸ਼ਨਰ ਨੇ ਸ਼ਹੀਦ ਦੀ ਸਮਾਧ ਉਤੇ ਚਾਦਰ ਭੇਟ ਕਰਕੇ ਸ਼ਰਧਾ ਸੁਮਨ ਭੇਟ ਕੀਤੀ। ਦੱਸਣਯੋਗ ਹੈ ਕਿ 1 ਜੁਲਾਈ 1933 ਨੂੰ ਉਤਰ ਪ੍ਰਦੇਸ਼ ਦੇ ਪਿੰਡ ਧਾਮੂਪੁਰ ਵਿਚ ਜਨਮੇ ਅਬਦੁਲ ਹਮੀਦ 27 ਦਸੰਬਰ 1954 ਨੂੰ ਫੌਜ ਵਿਚ ਭਰਤੀ ਹੋਏ। 1965 ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਉਹ ਖੇਮਕਰਨ ਸੈਕਟਰ ਵਿਚ ਤਾਇਨਾਤ ਸਨ, ਜਿੱਥੇ ਉਨਾਂ ਦੁਸ਼ਮਣ ਦੇ 7 ਪੈਟਨ ਟੈਂਕ, ਜਿੰਨਾ ਉਤੇ ਪਾਕਿਸਤਾਨ ਨੂੰ ਆਪਣੀ ਜਿੱਤ ਦੀ ਆਸ ਸੀ, ਆਪਣੀ ਛੋਟੀ ਤੋਪ ਨਾਲ ਹੀ ਉਡਾ ਦਿੱਤੇ, ਜਿਸ ਨਾਲ ਪਾਕਿਸਤਾਨੀ ਫੌਜ ਅੱਗੇ ਵੱਧਣ ਤੋਂ ਰੁੱਕ ਗਈ।