Close

The Ayushman Bharat – Sarbat Sehat Bima Yojna will begin on August 20, continuing the process of card making-Deputy Commissioner Tarn Taran

Publish Date : 09/08/2019
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਰਬੱਤ ਸਿਹਤ ਬੀਮਾ ਯੋਜਨਾ 20 ਅਗਸਤ ਨੂੰ ਹੋਵੇਗੀ ਸ਼ੁਰੂ, ਕਾਰਡ ਬਣਾਉਣ ਦੀ ਪ੍ਰਕ੍ਰਿਆ ਜਾਰੀ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਲੱਗਭੱਗ 2,10,609 ਪਰਿਵਾਰਾਂ ਨੂੰ ਹੋਵੇਗਾ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ
ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਦਾ ਮਿਲੇਗੀ ਸਹੂਲਤ
ਤਰਨ ਤਾਰਨ, 9 ਅਗਸਤ 2019 :
ਰਾਜ ਦੇ ਲੋਕਾਂ ਨੂੰ ਨਗਦੀ ਰਹਿਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ 20 ਅਗਸਤ 2019 ਨੂੰ ਸਰਕਾਰ ਵੱਲੋਂ ਪੰਜਾਬ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ  ਇਸ ਸਕੀਮ ਦਾ ਜ਼ਿਲ੍ਹੇ ਲੱਗਭੱਗ 2,10,609 ਪਰਿਵਾਰਾਂ ਨੂੰ ਲਾਭ ਹੋਵੇਗਾ। 
ਉਹਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਰਜਿਸਟਰੇਸ਼ਨ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਅੱਜ ਤੱਕ 7190 ਪਰਿਵਾਰਾਂ ਨੂੰ ਰਜਿਸਟਰਦ ਕਰਕੇ ਕਾਰਡ ਜਾਰੀ ਕੀਤੇ ਗਏ ਹਨ।ਉਨਾਂ ਨੇ ਕਿਹਾ ਕਿ ਸਕੀਮ ਦੇ ਤਹਿਤ ਲਾਭਪਾਤਰੀ ਪਰਿਵਾਰ ਪੰਜ ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕਦਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ 10 ਪ੍ਰਾਈਵੇਟ ਹਸਪਤਾਲ ਨੂੰ ਵੀ ਇਸ ਸਕੀਮ ਦੇ ਤਹਿਤ ਪੈਨਲ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। 
ਉਹਨਾਂ ਦੱਸਿਆ ਕਿ ਸਕੀਮ ਦੇ ਤਹਿਤ ਸਿਰਫ਼ 30 ਰੁਪਏ ਦੀ ਫ਼ੀਸ ਭਰ ਕੇ ਕਾਮਨ ਸਰਵਿਸ ਸੈਂਟਰਾਂ ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।ਜਦ ਕਿ ਜ਼ਿਲ੍ਹੇ ਦੇ 12 ਸਰਕਾਰੀ ਹਸਪਤਾਲਾਂ ਅਤੇ ਪੈਨਲ ਵਿਚ ਸ਼ਾਮਿਲ ਹੋਣ ਵਾਲੇ ਪ੍ਰਾਈਵੇਟ ਹਸਪਤਾਲਾਂ ਵਿੱਚ ਰਜਿਸਟੇ੍ਰਸ਼ਨ ਬਿਲਕੁੱਲ ਮੁਫ਼ਤ ਹੋਵੇਗੀ।ਉਹਨਾਂ ਦੱਸਿਆ ਕਿ ਵਿਅਕਤੀ ਦੇ ਆਧਾਰ ਨੰਬਰ ਦੀ ਡਿਟੇਲ ਪੋਰਟਲ ਵਿਚ ਭਰਨ ‘ਤੇ ਪਤਾ ਚੱਲ ਜਾਵੇਗਾ ਕਿ ਉਹ ਸਕੀਮ ਵਿੱਚ ਕਵਰ ਹੁੰਦਾ ਹੈ ਜਾਂ ਨਹੀਂ।ਜੋ ਲੋਕ ਕਵਰ ਹੁੰਦੇ ਹੋਏ, ਉਨਾਂ ਨੂੰ ਰਜਿਸਟਰਡ ਕਰਕੇ ਇੱਕ ਗੋਲਡਨ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਨੂੰ ਦਿਖਾ ਕੇ ਉਹ ਕੈਸ਼ਲੈੱਸ਼ ਇਲਾਜ ਕਰਵਾ ਸਕਦੇ ਹਨ।ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੀ ਕਾਰਨ ਖ਼ੁਦ ਨੂੰ ਰਜਿਸਟਰ ਨਹੀਂ ਕਰਵਾ ਸਕਦਾ ਤਾਂ ਵੀ ਉਹ ਇਲਾਜ ਦਾ ਹੱਕਦਾਰ ਹੈ, ਕਿਉਂਕਿ ਉਸ ਨੂੰ ਆੱਨ-ਸਪਾਟ ਰਜਿਸਟ੍ਰੇਸ਼ਨ ਦੀ ਸੁਵਿਧਾ ਹਸਪਤਾਲ ਵਿੱਚ “ਆਰੋਗ ਮਿੱਤਰ” ਵੱਲੋਂ ਮੁਹੱਈਆ ਕਰਵਾਈ ਜਾਵੇਗੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਵਿੱਚ ਇੱਕ “ਆਰੋਗ ਮਿੱਤਰ” ਦੀ ਤੈਨਾਤੀ ਕੀਤੀ ਜਾਵੇਗੀ, ਜੋ ਕਿ ਲੋਕਾਂ ਨੂੰ ਸਕੀਮ ਦੇ ਤਹਿਤ ਰਜਿਸਟਰਡ ਕਰਨ ਵਿੱਚ ਮੱਦਦ ਕਰਨਗੇ।ਉਨਾਂ ਕਿਹਾ ਕਿ ਸਾਰੇ ਹਸਪਤਾਲ ਆਪਣੇ-ਆਪਣੇ “ਆਰੋਗ ਮਿੱਤਰ” ਦਾ ਨਾਮ ਅਤੇ ਮੋਬਾਇਲ ਨੰਬਰ ਹਸਪਤਾਲ ਦੇ ਬਾਹਰ ਵੱਡੇ ਅੱਖਰਾਂ ਵਿੱਚ ਪ੍ਰਦਰਸ਼ਿਤ ਕਰਨ ਤਾਂ ਜੋ ਲੋਕ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕਰ ਸਕਣ। 
ਉਨਾਂ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕ ਲਾਭਪਾਤਰੀ, ਕੰਸਟਰੱਕਸ਼ਨ ਵਰਕਰ, ਕਿਸਾਨ ਅਤੇ ਛੋਟੇ ਕਾਰੋਬਾਰੀ ਵੀ ਖ਼ੁਦ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸਕੀਮ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੇ ਲਈ ਲੋਕ shapunjab.in ‘ਤੇ ਜਾ ਸਕਦੇ ਹਨ ਜਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਕਾਲ ਕਰ ਸਕਦੇ ਹਨ।