The school team ‘Ruhaniyat Art Gallery’ made it to the top 10 teams in the expo through their ideas and projects.

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ
ਸਕੂਲ ਦੀ ਟੀਮ ‘ਰੂਹਾਨੀਅਤ ਆਰਟ ਗੈਲਰੀ’ ਨੇ ਆਪਣੇ ਆਈਡੀਆ ਤੇ ਪ੍ਰੋਜੈਕਟ ਰਾਹੀਂ ਐਕਸਪੋ ਵਿੱਚ ਸਿਖਰਲੀਆਂ 10 ਟੀਮਾਂ ਵਿੱਚ ਬਣਾਈ ਆਪਣੀ ਥਾਂ
ਤਰਨ ਤਾਰਨ, 09 ਜੁਲਾਈ
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਚ ਪਹਿਲੀ ਵਾਰ ਕੀਤੇ ਗਏ ਬਿਜ਼ਨਸ ਬਲਾਸਟਰ ਐਕਸਪੋ-2025 ਦੌਰਾਨ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਸ ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਆਪਣੀ ਨਵੀਨਤਮ ਸੋਚ ਤੇ ਉੱਦਮੀ ਹੁਨਰ ਰਾਹੀਂ ਪੂਰੇ ਪੰਜਾਬ ਵਿਚੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦਾ ਨਾਂ ਰੌਸ਼ਨ ਕੀਤਾ।
ਇਹ ਸਫਲਤਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਸਿੱਖਿਆ ਸ. ਸਤਨਾਮ ਸਿੰਘ ਬਾਠ ਦੀ ਅਗਵਾਈ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਸਿੱਖਿਆ ਸ. ਜਗਵਿੰਦਰ ਸਿੰਘ ਲਹਿਰੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਸਿੱਖਿਆ ਸ. ਪਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸੰਭਵ ਹੋਈ । ਵਿਦਿਆਰਥੀਆਂ ਨੇ ਐਕਸਪੋ ਦੌਰਾਨ ਆਪਣੇ ਬਿਜ਼ਨਸ ਮਾਡਲ ਅਤੇ ਉਤਪਾਦ ਨਿਵੇਸ਼ਕਾਂ ਦੇ ਸਾਹਮਣੇ ਵਿਸ਼ਵਾਸਯੋਗ ਢੰਗ ਨਾਲ ਪੇਸ਼ ਕੀਤੇ । ਸਕੂਲ ਦੀ ਟੀਮ ‘ਰੂਹਾਨੀਅਤ ਆਰਟ ਗੈਲਰੀ’ ਨੇ ਆਪਣੇ ਆਈਡੀਆ ਤੇ ਪ੍ਰੋਜੈਕਟ ਰਾਹੀਂ ਐਕਸਪੋ ਵਿੱਚ ਸਿਖਰਲੀਆਂ 10 ਟੀਮਾਂ ਵਿੱਚ ਆਪਣੀ ਥਾਂ ਬਣਾਈ ।
ਇਸ ਵਰਨਣਯੋਗ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਐਕਸਪੋ ਵਿੱਚ ਸ਼ਾਮਿਲ ਨਿਵੇਸ਼ਕਾਂ ਨੇ ਟਾਪ -10 ਟੀਮਾਂ ਲਈ ਕੁੱਲ 10 ਲੱਖ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ, ਜਿਸ ਚ ‘ਰੂਹਾਨੀਅਤ ਆਰਟ ਗੈਲਰੀ’ ਵੀ ਸ਼ਾਮਲ ਹੈ । ਇਸ ਮੌਕੇ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦੇ ਪ੍ਰਿੰਸੀਪਲ ਸ਼੍ਰੀ ਗੁਰਦੀਪ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਸ਼੍ਰੀਮਤੀ ਜੀਵਨ ਜੋਤੀ, ਗਾਈਡ ਟੀਚਰ ਦਲਬੀਰ ਕੌਰ, ਰਮਨੀਤ ਕੌਰ ਅਤੇ ਸਕੂਲ ਦੀ ਪੂਰੀ ਟੀਮ ਨੇ ਵਿਦਿਆਰਥੀਆਂ ਦੀ ਰਿਹਰਸਲ , ਤਿਆਰੀ ਅਤੇ ਮਾਰਕੀਟਿੰਗ ਚ ਸਹਿਯੋਗ ਦੇ ਕੇ ਉਨ੍ਹਾਂ ਨੂੰ ਉਤਸਾਹਿਤ ਕੀਤਾ । ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਅਤੇ ਪੂਰੀ ਜਿਲ੍ਹਾ ਸਿੱਖਿਆ ਟੀਮ ਨੇ ਸਕੂਲ ਦੇ ਪ੍ਰਿੰਸੀਪਲ ਸ. ਗੁਰਦੀਪ ਸਿੰਘ, ਟੀਮ ‘ਰੂਹਾਨੀਅਤ ਆਰਟ ਗੈਲਰੀ’ ਦੇ ਵਿਦਿਆਰਥੀਆਂ ਅਤੇ ਉਨ੍ਹਾ ਦੇ ਮਾਰਗ ਦਰਸ਼ਕ ਅਧਿਆਪਕਾਂ ਨੂੰ ਇਹ ਉਪਲੱਬਧੀ ਹਾਸਲ ਕਰਨ ਤੇ ਹਾਰਦਿਕ ਵਧਾਈ ਦਿੱਤੀ ।
ਫੋਟੋ -1 ਰੂਹਾਨੀਅਤ ਆਰਟ ਗੈਲਰੀ ਦੇ ਵਿਦਿਆਰਥੀਆਂ ਸਿੱਖਿਆ ਮੰਤਰੀ ਪੰਜਾਬ ਨੂੰ ਤਿਆਰ ਕੀਤੀ ਤਸਵੀਰ ਭੇਂਟ ਕਰਦੇ ਹੋਏ।
ਫੋਟੋ -2 ਸਿੱਖਿਆ ਮੰਤਰੀ ਪੰਜਾਬ ਰੂਹਾਨੀਅਤ ਆਰਟ ਗੈਲਰੀ ਵੱਲੋਂ ਲਗਾਏ ਐਕਸਪੋ ਦਾ ਜਾਇਜ਼ਾ ਲੈਂਦਿਆਂ।