Close

The state level wrestling tournament under Khedan ​​Wattan Punjab Diyan 2023 in district Tarn Tarn. On the second day too, girls showed the essence of their art.

Publish Date : 23/10/2023
ਖੇੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਕੁਸ਼ਤੀ ਦਾ ਰਾਜ ਪੱਧਰ ਦਾ ਟੂਰਨਾਮੈਂਟ ਜ਼ਿਲ੍ਹਾ ਤਰਨ ਤਾਰਨ ਵਿੱਚ  ਦੂਸਰੇ ਦਿਨ ਵੀ ਲੜਕੀਆਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ 
 

ਤਰਨ ਤਾਰਨ 18 ਅਕਤੂਬਰ :     ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਕੁਸ਼ਤੀ ਦਾ ਰਾਜ ਪੱਧਰ ਦਾ ਟੂਰਨਾਮੈਂਟ ਜ਼ਿਲ੍ਹਾ ਤਰਨ ਤਾਰਨ ਵਿੱਚ  ਦੂਸਰੇ ਦਿਨ ਵੀ ਲੜਕੀਆਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ ।ਇਹਨਾ ਖੇਡਾਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਤੋਂ 14 ਸਾਲ ਤੋਂ ਘੱਟ ਉਮਰ ਵਰਗ ਤੋਂ ਲੈਕੇ 65 ਸਾਲ ਤੋਂ ਉੱਪਰ ਤੱਕ ਦੇ ਸਾਰੇ ਉਮਰ ਵਰਗਾਂ ਵਿੱਚ  ਤਕਰੀਬਨ 700 ਦੇ ਕਰੀਬ ਖਿਡਾਰਨਾਂ ਨੇ ਭਾਗ ਲਿਆ । ਇਹਨਾਂ ਖੇਡਾਂ ਵਿੱਚ  ਖਿਡਾਰਨਾਂ ਨੇ ਭਾਗ ਲੈਂਦੇ ਹੋਏ ਆਪਣਾ ਬਿਹਤਰ ਪ੍ਰਦਰਸ਼ਨ ਕੀਤਾ।ਇਸ ਦਾ ਬਹੁਤ  ਹਾਂ –ਪੱਖੀ ਅਸਰ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਸੀ।ਇਹਨਾਂ ਖੇਡਾਂ ਵਿੱਚ ਅੰਡਰ –14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਦੀਆਂ ਖਿਡਾਰਨਾ ਨੇ ਭਾਗ ਲਿਆ।ਇਨ੍ਹਾ ਖੇਡਾਂ ਵਿੱਚ 23 ਤੋਂ 35 ਸਾਲ ਉਮਰ ਵਰਗ ਦੇ 50 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਫਰੀਦਕੋਟ ਨੇ ਪਹਲਿਾ ਸਥਾਨ , ਕੰਨੂ ਪ੍ਰਿਆ ਲੁਧਆਿਣਾ ਦੂਸਰਾ ਸਥਾਨ ਅਤੇ ਸੁਨੀਤਾ ਰਾਣੀ ਫਿਰੋਜਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ, 53 ਕਿਲੋ ਭਾਰ ਵਰਗ ਵਿੱਚ ਸ਼ਰਨਜੀਤ ਕੌਰ ਫਤਹਿਗੜ੍ਹ ਸਾਹਬਿ ਪਹਿਲਾ ਸਥਾਨ, ਸ਼ਿਵਾਨੀ ਗੁਰਦਾਸਪੁਰ ਦੂਸਰਾ ਸਥਾਨ ਅਤੇ ਅੰਮ੍ਰਿਤ ਕੌਰ ਅੰਮ੍ਰਿਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ , 55 ਕਿਲੋ ਭਾਰ ਵਰਗ ਵਿੱਚ ਰੁਪਿੰਦਰ ਕੌਰ ਮੋਗਾ ਪਹਿਲਾ ਸਥਾਨ , ਮੀਨਾਕਸ਼ੀ ਦੇਵੀ ਪਠਾਨਕੋਟ ਦੂਸਰਾ ਸਥਾਨ ਅਤੇ ਸਪਿੀ ਸ਼ਰਮਾ ਮਾਨਸਾ ਨੇ ਤੀਸਰਾ ਸਥਾਨ ਹਾਸਲ ਕੀਤਾ । 57 ਕਿਲੋ ਭਾਰ ਵਰਗ ਵਿੱਚ ਸਿਮਰਨਜੀਤ ਕੌਰ ਮੋਗਾ , 59 ਕਿਲੋ ਭਾਰ ਵਰਗ ਵਿੱਚ ਰਾਜਬੀਰ ਕੌਰ ਅੰਮ੍ਰਿਤਸਰ, 62 ਕਿਲੋ ਭਾਰ ਵਰਗ ਵਿੱਚ ਮਨਦੀਪ ਕੌਰ ਤਰਨ ਤਾਰਨ , 65 ਕਿਲੋ ਭਾਰ ਵਰਗ ਵਿੱਚ ਹਰਪ੍ਰੀਤ ਕੌਰ ਮੋਗਾ , 68 ਕਿਲੋ ਭਾਰ ਵਰਗ ਵਿੱਚ ਸਿਮਰਨਜੀਤ ਮੋਗਾ , 72 ਕਿਲੋ ਜਸ਼ਨਬੀਰ ਕੌਰ ਅੰਮ੍ਰਿਤਸਰ ਅਤੇ 76 ਭਾਰ ਵਰਗ ਵਿੱਚ ਰਾਜਵਿੰਦਰ ਕੌਰ ਤਰਨ ਤਾਰਨ ਪੰਜਾਬ ਚੈਂਪੀਅਨ ਬਣਈਆਂ । ਇਸ ਮੌਕੇ ਮੈਡਮ ਸਤਵੰਤ ਕੌਰ ਜ਼ਿਲ੍ਹਾ ਖੇਡ ਅਫਸਰ ਤਰਨ ਤਾਰਨ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਤੇ ਬਾਕੀ ਖਿਡਰਾਨਾਂ ਨੂੰ ਸਖਤ ਮਿਹਨਤ ਕਰਕੇ ਜਿੱਤਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਬਲਜੀਤ ਸਿੰਘ ਲੇਖਾਕਾਰ, ਕੁਲਦੀਪ ਕੌਰ ਸਟੈਨੋ ਜਿਲ੍ਹਾ ਖੇਡ ਦਫਤਰ ਤਰਨ ਤਾਰਨ ਕੁਲਵਿੰਦਰ ਸਿੰਘ ਐਥਲੈਟਕਿਸ ਕੋਚ, ਕਬੱਡੀ ਕੋਚ ਗੁਰਜੀਤ ਸਿੰਘ,ਰਣਜੀਤ ਸਿੰਘ ਤੇ ਸੁਖਜੀਤ ਕੌਰ ਪੀ ਟੀ ਆਈ ਅਤੇ ਸਿੰਖਆ ਵਿਭਾਗ ਅਤੇ ਖੇਡ ਵਿਭਾਗ ਦੇ ਕਰਮਚਾਰੀ ਹਾਜਰ ਹੋਏ।

ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।