Close

The students of Fisheries College visited the Agricultural Science Center

Publish Date : 29/12/2023
ਫਿਸ਼ਰੀਜ਼ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਕਿ੍ਸ਼ੀ ਵਿਗਿਆਨ ਕੇਂਦਰ ਬੂਹ ਦਾ ਦੌਰਾ
ਤਰਨ ਤਾਰਨ, 28 ਦਸੰਬਰ :
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਮੱਛੀ ਵਿਗਿਆਨ ਕਾਲਜ ਦੇ ਵਿਦਿਆਰਥੀਆਂ ਨੇ ਰਾਵੇ ਪ੍ਰੋਗਰਾਮ ਤਹਿਤ ਅੱਜ ਕਿ੍ਸ਼ੀ ਵਿਗਿਆਨ ਕੇਂਦਰ ਬੂਹ ਦਾ ਦੌਰਾ ਕੀਤਾ । ਇਸ ਦੌਰੇ ਦੌਰਾਨ ਲੱਗਭਗ 20 ਵਿਦਿਆਰਥੀ ਹਾਜ਼ਰ ਸਨ । ਡਾ. ਨਿਰਮਲ ਸਿੰਘ ਨੇ ਆਏ ਹੋਏ ਵਿਦਿਆਰਥੀਆਂ ਅਤੇ ਸਟਾਫ਼ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਸਾਡਾ ਕੇ. ਵੀ. ਕੇ. ਮਾਝਾ ਖੇਤਰ ਦੇ ਕਿਸਾਨਾਂ ਨੂੰ ਵੱਖ ਵੱਖ ਵਿਸ਼ੇ ਜਿਵੇਂ ਕਿ ਡੇਅਰੀ ਫਾਰਮਿੰਗ, ਬੱਕਰੀ ਪਾਲਣ, ਪੋਲਟਰੀ ਫਾਰਮਿੰਗ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਸਬਜੀਆਂ ਅਤੇ ਫਲਾਂ ਦੀ ਕਾਸ਼ਤ, ਦੁੱਧ ਅਤੇ ਮੀਟ ਤੋਂ ਬਣਨ ਵਾਲੇ ਉਤਪਾਦ ਅਤੇ ਅਚਾਰ ਮੁਰਬਿਆਂ ਦੀ ਕਿੱਤਾ ਮੁਖੀ ਸਿਖਲਾਈ ਟ੍ਰੇਨਿੰਗ ਦੇ ਕੇ ਓਹਨਾਂ ਦਾ ਆਰਥਿਕ ਮਿਆਰ ਚੁੱਕਣ ਲਈ  ਕੰਮ ਕਰ ਰਿਹਾ ਹੈ। ਇਸ ਸਮੇਂ ਓਹਨਾ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨ ਵੀਰ ਨਿਰੰਤਰ ਕੇ ਵੀ ਕੇ ਬੂਹ ਦਾ ਦੌਰਾ ਕਰਦੇ ਹਨ ਅਤੇ ਪਸ਼ੂਆਂ ਲਈ ਧਾਤਾਂ ਦਾ ਚੂਰਾ, ਬਾਈ ਪਾਸ ਫੈਟ, ਸਬਜੀਆਂ ਦੀ ਪਨੀਰੀ ਆਦਿ ਖਰੀਦ ਕੇ ਲੈਕੇ ਜਾਂਦੇ ਹਨ। ਇਸ ਸਮੇਂ ਡਾ. ਪਿਵਰਜੀਤ ਕੌਰ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਸਾਡੇ ਕੇ ਵੀ ਕੇ ਵਲੋਂ ਇੱਕ ਨਾਬਾਰਡ ਬੈਂਕ ਦੀ ਮਦਦ ਨਾਲ ਇਕ ਐੱਫ. ਪੀ. ਓ. ਵੀ ਬਣਾਇਆ ਗਿਆ ਹੈ ਜਿਸ ਵਿੱਚ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਦੁੱਧ ਤੋਂ ਬਣਨ ਵਾਲ਼ੇ ਵੱਖ ਵੱਖ ਉਤਪਾਦ ਜਿਵੇਂ ਕਿ ਬਰਫੀ, ਪਨੀਰ ਅਤੇ ਵੇ ਡਰਿੰਕ ਬਣਾਉਣਾ ਸਿਖਾਇਆ ਜਾਂਦਾ ਹੈ। ਇਸ ਸਮੇਂ ਵਿਦਆਰਥੀਆਂ ਨੇ ਕੇ ਵੀ ਕੇ ਵਿਖੇ ਬਣੇ ਗੰਡੋਆ ਖਾਦ, ਅਜ਼ੋਲਾ, ਸਬਜੀ ਅਤੇ ਫਲਾਂ ਦੀ ਬਗੀਚੀ ਦੇ ਡੈਮੋ ਯੂਨਿਟਾਂ ਦਾ ਦੌਰਾ ਵੀ ਕੀਤਾ।