The teams of Baba Deep Singh Public School Kang won in the under-21 group of boys and girls during the district-level volleyball competitions under the “Khedan Wattan Punjab Diyan 2022”.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਖੇਡਾਂ ਵਤਨ ਪੰਜਾਬ ਦੀਆਂ 2022” ਤਹਿਤ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਿਆਂ ਦੌਰਾਨ ਲੜਕੇ ਤੇ ਲ਼ੜਕੀਆਂ ਦੇ ਅੰਡਰ-21 ਗੁਰੱਪ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਦੀਆਂ ਟੀਮਾਂ ਜੇਤੂ
ਤਰਨ ਤਾਰਨ, 20 ਸਤੰਬਰ :
ਰਾਜ ਵਿੱਚ ਖੇਡਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ 2022” ਤਹਿਤ ਜਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਵਾਲੀਬਾਲ ਦੇ ਮੈਚ ਕਰਵਾਏ ਗਏ। ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17, ਅੰਡਰ-21 ਅਤੇ 21 ਤੋਂ 40 ਸਾਲ ਤੇ 41 ਤੋਂ 50 ਸਾਲ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਿਆਂ ਦੌਰਾਨ ਅੰਡਰ-21 ਗੁਰੱਪ (ਲੜਕੇ) ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਨੇ ਪਹਿਲਾ, ਦਸਮੇਸ਼ ਪਬਲਿਕ ਸਕੂਲ ਨੇ ਦੂਜਾ ਅਤੇ ਝਬਾਲ ਨੇ ਤੀਜਾ ਸਥਾਨ ਹਾਲਿਸ ਕੀਤਾ।ਇਸ ਦੇ ਨਾਲ 21 ਤੋਂ 40 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਭੁੱਲਰ ਕਲੱਬ ਨੇ ਪਹਿਲਾ, ਭੂਰਾ ਕਨੋਾ ਨੇ ਦੂਜਾ ਅਤੇ ਮਾਣਕਪੁਰ ਨੇ ਤੀਜਾ ਸਥਾਨ ਹਾਲਿਸ ਕੀਤਾ।ਇੰਨ੍ਹਾਂ ਮੁਕਾਬਲਿਆਂ ਦੌਰਾਨ 41 ਤੋਂ 50 ਸਾਲ ਉਮਰ ਵਰਗ ਵਿੱਚ ਹਰਪਾਲ ਕਲੱਬ ਪੱਟੀ ਦੀ ਟੀਮ ਪਹਿਲੇ ਅਤੇ ਤਰਨ ਤਾਰਨ ਕਲੱਬ ਦੀ ਟੀਮ ਦੂਜੇ ਸਥਾਨ ‘ਤੇ ਰਹੀ ਅਤੇ 50 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਭੂਰਾ ਕੋਨਾ ਨੇ ਪਹਿਲਾ ਅਤੇ ਮਾਨੋਚਾਹਲ ਨੇ ਦੂਜਾ ਸਥਾਨ ਹਾਲਿਸ ਕੀਤਾ।
ਵਾਲੀਬਾਲ ਮੁਕਾਬਲਿਆਂ ਦੌਰਾਨ ਅੰਡਰ-14 ਲੜਕਿਆਂ ਦੇ ਮੈਚ ਵਿੱਚ ਵੇਈਂਪੁਈਂ ਦੀ ਟੀਮ ਪਹਿਲੇ, ਭੁੱਚਰ ਖੁਰਦ ਦੀ ਟੀਮ ਦੂਜੇ ਅਤੇ ਮਾਨੋਚਾਹਲ ਦੀ ਟੀਮ ਤੀਜੇ ਸਥਾਨ ‘ਤੇ ਰਹੀ।ਇਸ ਤੋਂ ਇਲਾਵਾ ਅੰਡਰ-17 ਮੁਕਾਬਲਿਆਂ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ ਟੀਮ ਪਹਿਲੇ, ਸਰਕਾਰੀ ਹਾਈ ਸਕੂਲ ਭੁੱਚਰ ਕਲਾਂ ਦੀ ਟੀਮ ਦੂਜੇ ਅਤੇ ਰੱਤਾ ਗੁੱਦਾ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਵਾਲੀਬਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-14 ਗਰੁੱਪ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਨੇ ਪਹਿਲਾ, ਸਰਕਾਰੀ ਕੰਨਿਆ ਸਕੂਲ ਝਬਾਲ ਨੇ ਦੂਜਾ ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਅੰਡਰ-17 ਮੁਕਾਬਲਿਆਂ ਵਿੱਵ ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਅਤੇ ਬਾਬਾ ਗੁਰਮੁਖ ਸਿੰਘ, ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਟੀਮ ਨੇ ਦੂਜਾ ਅਤੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਅੰਡਰ-21 ਮੁਕਾਬਲਿਆਂ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਦੀ ਟੀਮ ਜੇਤੂ ਰਹੀ।