The training camp for army recruitment will start from July 21 – District Defense Services Welfare Officer
ਫੌਜ ਵਿੱਚ ਭਰਤੀ ਲਈ ਟ੍ਰੇਨਿੰਗ ਕੈਂਪ 21 ਜੁਲਾਈ ਤੋਂ ਹੋਵੇਗਾ ਸ਼ੁਰੂ-ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ
ਤਰਨ ਤਾਰਨ, 07 ਜੁਲਾਈ :
ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾਇਰਡ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਰਮੀ, ਨੇਵੀ, ਏਅਰ ਫੋਰਸ, ਬੀ. ਐੱਸ. ਐੱਫ, ਆਈ .ਟੀ .ਬੀ .ਪੀ, ਸੀ. ਆਰ. ਪੀ. ਐੱਫ., ਸੀ. ਆਈ. ਐੱਸ. ਐੱਫ ਵਿੱਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ ਮਿਤੀ 21 ਜੁਲਾਈ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿੱਚ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰਨਾਰੀਆਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਦੇ ਉਜਵੱਲ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਵਾਸਤੇ ਸਰੀਰਕ ਯੋਗਤਾ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਕਰਵਾਈ ਜਾਵੇਗੀ। ਇਥੋਂ ਸਿਖਲਾਈ ਪ੍ਰਾਪਤ ਪਿਛਲੇ ਬੈਚ ਦੇ ਸਾਰੇ ਸਿਖਿਆਰਥੀਆਂ ਦਾ ਨਤੀਜਾ 100% ਆਇਆ ਹੈ। ਚਾਹਵਾਨ ਉਮੀਦਵਾਰ ਆਪਣੇ ਜ਼ਰੂਰੀ ਕਾਗਜ਼ਾਤ ਲੈ ਕੇ ਮੁੱਢਲੀ ਜਾਂਚ ਲਈ ਇਸ ਦਫਤਰ ਵਿਖੇ ਤੁਰੰਤ ਰਿਪੋਰਟ ਕਰਨ।
ਇਹ ਕੋਰਸ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਅੰਮ੍ਰਿਤਸਰ ਰੋਡ ਤਰਨਤਾਰਨ (ਨੇੜੇ ਪੁਲਿਸ ਲਾਈਨ ਅਤੇ ਵਿਕਾਸ ਭਵਨ) ਵਿਖੇ ਚਲਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਦਫਤਰ ਨਾਲ ਫੋਨ ਨੰਬਰ 01852-292565, 9356423524, 7009103383 ਅਤੇ 6280284812 ‘ਤੇ ਸੰਪਰਕ ਕਰ ਸਕਦੇ ਹੋ।