The village of Raje Wala Khuh in District Tarn Tarn is a village with 100% water supply
ਜਿਲ੍ਹਾ ਤਰਨ ਤਾਰਨ ਦਾ ਪਿੰਡ ਰਾਜੇ ਵਾਲ਼ਾ ਖੂਹ ਬਣਿਆ ਸੌ ਫੀਸਦੀ ਪਾਣੀ ਸਪਲਾਈ ਵਾਲਾ ਪਿੰਡ
ਤਰਨਤਾਰਨ, 8 ਸਤੰਬਰ
ਪੰਜਾਬ ਸਰਕਾਰ ਵੱਲੋਂ ਹਰ ਘਰ ਨੂੰ ਸਾਫ ਪਾਣੀ ਦੀ ਸਪਲਾਈ ਯਕੀਨੀ ਬਨਾਉਣ ਲਈ ਸ਼ੁਰੂ ਕੀਤੇ ਜਲ ਜੀਵਨ ਮਿਸ਼ਨ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਵਲੋ ਰਾਜੇ ਵਾਲ਼ਾ ਖੂਹ ਪਿੰਡ ਦੇ ਹਰੇਕ ਘਰ ਵਿੱਚ ਸ਼ੁਧ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਿੱਤੀ ਗਈ ਹੈ। ਇਹ ਪਾਣੀ 24 ਘੰਟੇ ਨਿਰਵਿਘਨ ਜਲ ਸਪਲਾਈ ਨਾਲ ਦਿਤਾ ਜਾ ਰਿਹਾ ਹੈ ਅਤੇ ਇਸ ਕੰਮ ਲਈ ਪਾਣੀ ਦੀ ਟੈਂਕੀ ਉਸਾਰੀ ਗਈ ਹੈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼ -2 ਤਹਿਤ ਪਿੰਡ ਨੂੰ ਓ.ਡੀ.ਐਫ ਪਲੱਸ ਬਨਾਉਣ ਲਈ ਵਿਭਾਗ ਵਲੋ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਜਿਵੇਂ ਕਿ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ, ਪਲਾਸਟਿਕ ਕੂੜਾ ਪ੍ਰਬੰਧਨ ਦੀ ਜਾਗਰੂਕਤਾ ਸਬੰਧੀ ਆਮ ਇਜਲਾਸ ਵੀ ਪਿੰਡ ਵਿੱਚ ਕਰਵਾਇਆ ।ਇਸ ਵਿਚ ਪਿੰਡ ਦੇ ਸਰਪੰਚ,ਗ੍ਰਾਮ ਪੰਚਾਇਤ ਮੈਬਰ ਅਤੇ ਪਿੰਡ ਵਾਸੀਆ ਵਲੋ ਭਾਗ ਲਿਆ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋ ਆਪਣੇ ਪਿੰਡ ਨੂੰ 24 ਘੰਟੇ ਨਿਰਵਿਘਨ ਜਲ ਸਪਲਾਈ ਵਾਲ਼ਾ ਪਿੰਡ ਅਤੇ ਓ.ਡੀ.ਐਫ਼ ਪਲੱਸ ਪਿੰਡ ਬਨਾਉਣ ਲਈ ਭਰਵਾਂ ਹੁੰਗਾਰਾ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਇਹ ਸੰਭਵ ਹੋ ਸਕਿਆ। ਗ੍ਰਾਮ ਪੰਚਾਇਤ ਵਲੋ ਹਰ ਨੂੰ ਪਾਣੀ ਦੇ ਕੁਨੈਕਸ਼ਨ ਵਾਲ਼ਾ ਪਿੰਡ ਬਣਨ ਤੇ ਸਰਪੰਚ ਅਤੇ ਪੰਚਾਇਤ ਸੈਕਟਰੀ ਵਲੋ ਹਰ ਘਰ ਜਲ ਮਤਾ ਵੀ ਪਾਸ ਕੀਤਾ ਗਿਆ।ਇਸ ਮੌਕੇ ਤੇ ਪਿੰਡ ਦੇ ਸਰਪੰਚ,ਪੰਚ, ਮੋਹਤਵਾਰ, ਜਿਲ੍ਹਾ ਪੱਧਰੀ ਸਮਾਜਿਕ ਸਟਾਫ਼ ਬਲਾਕ ਪੱਧਰੀ ਸਮਾਜਿਕ ਅਤੇ ਤਕਨੀਕੀ ਸਟਾਫ਼ ਹਾਜਰ ਹਨ।
ਕੈਪਸ਼ਨ
ਹਰ ਘਰ ਜਲ ਸਪਲਾਈ ਸ਼ੁਰੂ ਕਰਨ ਮੌਕੇ ਪਿੰਡ ਰਾਜੇਵਾਲ ਦੇ ਪਿੰਡ ਵਾਸੀ ਵਿਭਾਗ ਦੇ ਅਧਿਕਾਰੀਆਂ ਨਾਲ।