Close

The Webinar “Flight of Wishes” will be held on September 21 through a live Facebook session.

Publish Date : 20/09/2023
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵੈੱਬਨਾਰ “ਖਵਾਇਸ਼ਾਂ ਦੀ ਉਡਾਨ” ਦਾ 21 ਸਤੰਬਰ ਨੂੰ ਲਾਈਵ ਫੈਸਬੁਕ ਸ਼ੈਸ਼ਨ ਰਾਹੀਂ ਕੀਤਾ ਜਾਵੇਗਾ ਆਯੋਜਨ
ਤਰਨ ਤਾਰਨ, 19 ਸਤੰਬਰ :
ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਕੈਰੀਅਰ ਚੋਣ ਸਬੰਧੀ ਸਹੀ ਸੇਧ ਦੇਣ ਲਈ  ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋਂ ਮਿਤੀ 21 ਸਤੰਬਰ, 2023  (ਦਿਨ ਵੀਰਵਾਰ) ਨੂੰ ਇੱਕ ਵੈੱਬਨਾਰ “ਖਵਾਇਸ਼ਾਂ ਦੀ ਉਡਾਨ” ਦਾ ਆਯੋਜਨ ਲਾਈਵ ਫੈਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਸ਼੍ਰੀ ਪ੍ਰਭਜੋਤ ਸਿੰਘ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਵੈੱਬਨਾਰ ਮਿਤੀ 21 ਸਤੰਬਰ, 2023 ਨੂੰ ਸਵੇਰੇ 11 ਵਜੇ ਤੋਂ ਸੁਰੂ ਕੀਤਾ ਜਾ ਰਿਹਾ ਹੈ, ਇਸ ਵੈਬੀਨਾਰ ਦਾ ਵਿਸ਼ਾ  “ਕੈਰੀਅਰ ਪ੍ਰਾਸਪੈਕਟਿਵ ਇਨ ਇੰਡੀਅਨ ਆਰਮਡ ਫੋਰਸਜ਼, ਸੈਂਟਰਲ ਆਰਮਡ ਪੈਰਾ ਮਿਲਟਰੀ ਫੋਰਸਜ਼ ਐਂਡ ਪੰਜਾਬ ਪੁਲਿਸ-ਆਪਰਚੂਨਿਟੀਜ਼ ਐਂਡ ਚੈਲੇਂਜ਼ਸ” ਹੈ।
ਇਸ ਅਵੈਅਰਨੇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਮੇਜਰ ਜਨਰਲ ਆਰ. ਐਸ. ਮਾਨ, ਵੀ. ਸੀ. ਐਮ ਡਾਇਰੈਕਟਰ ਜਨਰਲ, ਸੀ-ਪਾਈਟ ਵਲੋ ਵਿਸ਼ੇਸ਼ ਤੌਰ `ਤੇ ਭਾਗ ਲਿਆ ਜਾਵੇਗਾ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਸਬੰਧੀ ਵਿਦਆਰਥੀਆਂ ਨੂੰ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ। ਜਿਸ ਵਿੱਚ ਪ੍ਰਾਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਲੜਕੇ ਅਤੇ ਲੜਕੀਆਂ ਲਈ ਕਰੀਅਰ ਦੇ ਦ੍ਰਿਸ਼ਟੀਕੋਣ ਮੌਕੇ ਅਤੇ ਚੁਣੌਤੀਆਂ ਬਾਰੇ  ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ।  
ਉਹਨਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਦਿੱਤੇ ਗਏ https://www.facebook.com/events/1471134147039236/  `ਤੇ ਮਿਤੀ 21 ਸਤੰਬਰ, 2023 (ਦਿਨ ਵੀਰਵਾਰ) ਨੂੰ ਸਵੇਰੇ 11 ਵਜੇ ਇਹ ਵੈਬੀਨਾਰ ਆਪਣੇ ਘਰ ਬੈਠ ਕੇ ਜਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ, ਕਮਰਾ ਨੰਬਰ 115 ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਆ ਕੇ ਵੀ ਅਟੈਂਡ ਕਰ ਸਕਦੇ ਹਨ। ਇਸ ਦੇ ਸਬੰਧ ਵਿੱਚ ਮੈਡਮ ਭਾਰਤੀ ਸ਼ਰਮਾਂ, ਕੈਰੀਅਰ ਕਾਂਉਸਲਰ ਵੱਲੋ ਦੱਸਿਆ ਗਿਆ ਕਿ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਤ ਕੀਤੇ ਜਾ ਰਹੇ ਹਨ ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ-7717397013 `ਤੇ ਸੰਪਰਕ ਕੀਤਾ ਜਾ ਸਕਦਾ ਹੈ।