Close

The work of planting mini forest in 143.12 acres area in 40 villages of district Tarn Taran has started.

Publish Date : 13/02/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਤਰਨ ਤਾਰਨ ਦੇ 40 ਪਿੰਡਾਂ ਵਿੱਚ 143.12 ਏਕੜ ਰਕਬੇ ਵਿੱਚ ਮਿੰਨੀ ਜੰਗਲ ਲਗਾਉਣ ਦਾ ਕੰਮ ਸ਼ੁਰੂ
ਡਿਪਟੀ ਕਮਿਸ਼ਨਰ ਨੇ ਕੰਮਾਂ ਵਿੱਚ ਹੋਰ ਤੇਜ਼ੀ ਲਿਆੳਣ ਲਈ ਵੱਖ-ਵੱਖ ਪੰਚਾਇਤਾਂ ਦਾ ਦੌਰਾ ਕਰਕੇ ਲਿਆ ਜਾਇਜਾ
ਤਰਨ ਤਾਰਨ, 10 ਫਰਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਜਿਲ੍ਹਾ ਤਰਨ ਤਾਰਨ ਨੂੰ ਹਰਿਆ ਭਰਿਆ ਬਣਾਉਣ ਲਈ ਮਗਨਰੇਗਾ ਸਕੀਮ ਤਹਿਤ 2000 ਏਕੜ ਰਕਬੇ ਵਿੱਚ ਮਿੰਨੀ ਜੰਗਲ ਲਗਾਉਣ ਦਾ ਟੀਚਾ ਉਲੀਕਿਆ ਗਿਆ ਹੈ।
ਇਸੇ ਮੁਹਿੰਮ ਤਹਿਤ ਜਿਲ੍ਹਾ ਤਰਨ ਤਾਰਨ ਦੇ 40 ਪਿੰਡਾਂ ਵਿੱਚ 143.12 ਏਕੜ ਰਕਬੇ ਵਿੱਚ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਕੰਮਾ ਵਿਚ ਹੋਰ ਤੇਜ਼ੀ ਲਿਆੳਣ ਲਈ ਵੱਖ-ਵੱਖ ਪੰਚਾਇਤਾਂ ਦਾ ਦੌਰਾ ਕਰਕੇ ਕੰਮਾਂ ਦਾ ਜਾਇਜਾ ਲਿਆ ਗਿਆ।
ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਦੀਆਂ ਪੰਚਾਇਤਾਂ ਗਗੜੇਵਾਲ, ਕੀੜੀਬੋਦਲ ਅਤੇ ਗੋਇੰਦਵਾਲ ਸਾਹਿਬ ਤੋਂ ਇਲਾਵਾ ਬਲਾਕ ਤਰਨ ਤਾਰਨ ਦੀਆਂ ਗਰਾਮ ਪੰਚਾਇਤਾਂ ਪੰਡੋਰੀ ਰਹਿਮਾਣਾ ਅਤੇ ਜੌਹਲ ਰਾਜੂ ਸਿੰਘ ਦਾ ਦੌਰਾ ਕੀਤਾ ਗਿਆ ਅਤੇ ਇਹਨਾਂ ਪਿੰਡਾਂ ਵਿਖੇ ਚੱਲ ਰਹੇ ਮਿੰਨੀ ਜੰਗਲ ਲਗਾਉਣ ਦਾ ਕੰਮ ਦਾ ਮੌਕਾ ਵੇਖਿਆ ਗਿਆ ਅਤੇ ਕੰਮਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ।