Close

There will be written competitions to recognize the services rendered by the teachers in the elections

Publish Date : 28/08/2020
DC
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਅਧਿਆਪਕਾਂ ਵੱਲੋਂ ਚੋਣਾਂ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਹੋਣਗੇ ਲਿਖਤੀ ਮੁਕਾਬਲੇ
ਮੁਖ ਚੋਣ ਅਧਿਕਾਰੀ ਪੰਜਾਬ ਵੱਲੋਂ ਦਿੱਤੇ ਜਾਣਗੇ ਨਗਦ ਇਨਾਮ
ਤਰਨ ਤਾਰਨ, 28 ਅਗਸਤ :
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਾਂ ਦੌਰਾਨ ਨਿਭਾਈਆਂ ਜਾਂਦੀਆਂ ਸੇਵਾਵਾਂ ਬਦਲੇ ਅਧਿਆਪਕਾਂ ਅਤੇ ਹੋਰ ਟੀਚਿੰਗ ਸਟਾਫ ਦੀਆਂ ਸੇਵਾਵਾਂ ਦੇ ਸਨਮਾਨ ਵੱਜੋਂ ਲਿਖਤੀ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਅ ਹੈ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਉਣ ਦੇ ਮਕਸਦ ਨਾਲ ਵੀ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਚੋਣ ਡਿਊਟੀ ਦੇਣ ਵਾਲੇ ਅਧਿਆਪਕ ਆਪਣੇ ਚੋਣਾਂ ਦੌਰਾਨ ਤਜ਼ਰਬੇ, ਚੋਣ ਪ੍ਰਕਿਰਿਆ ਨੂੰ ਹੋਰ ਦਿਲਚਸਪ ਬਣਾਉਣ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਨਿਭਾਉਣ ਵਿੱਚ ਆਈਆਂ ਮੁਸ਼ਕਿਲਾਂ ਉੱਪਰ 500 ਸ਼ਬਦਾਂ ਦਾ ਲੇਖ ਲਿਖ ਕੇ ਜ਼ਿਲ੍ਹਾ ਚੋਣ ਦਫਤਰ ਵਿਖੇ ਜਮਾਂ ਕਰਵਾਉਣਾ ਹੋਵੇਗਾ।ਇਹ ਲੇਖ ਅੰਗਰੇਜੀ ਜਾਂ ਪੰਜਾਬੀ ਵਿੱਚ ਲਿਖਿਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਸਵੀਪ ਨੋਡਲ ਅਫਸਰ ਵੱਲੋਂ ਭੇਜੀਆਂ ਗਈਆਂ ਐਂਟਰੀਆਂ ਦੇ ਮੁਲਾਂਕਣ ਉਪਰੰਤ ਸਰਵੋਤਮ ਐਂਟਰੀ ਮੁੱਖ ਦਫਤਰ ਵਿਖੇ ਭੇਜੀ ਜਾਵੇਗੀ, ਜਿਥੇ ਸੂਬਾ ਪੱਧਰ ਤੇ 3 ਸਰਵੋਤਮ ਲੇਖ ਲਿਖਣ ਵਾਲੇ ਅਧਿਆਪਕਾਂ ਨੂੰ ਕ੍ਰਮਵਾਰ 1500, 1000 ਅਤੇ 500 ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ।
ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ ।ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸੀ. ਏ. ਸੀ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀ ਅਮਨਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਿੰਸੀਪਲ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਦੀ ਟੀਮ ਬਣਾ ਦਿੱਤੀ ਗਈ ਹੈ ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਸਤੰਬਰ ਤੱਕ ਜ਼ਿਲ੍ਹਾ ਚੋਣ ਦਫਤਰ ਤਰਨ ਤਾਰਨ ਜਾਂ ਐੱਸ. ਡੀ. ਐੱਮ. ਦਫਤਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਉਪਰੋਕਤ ਵਿਸ਼ਿਆਂ ‘ਤੇ ਆਪਣੇ ਲੇਖ ਜਮ੍ਹਾਂ ਕਰਵਾਉਣ ।    
———