This time on the occasion of Independence Day, Tricolor-Deputy Commissioner will be hoisted in every house
ਇਸ ਵਾਰ ਅਜ਼ਾਦੀ ਦਿਹਾੜੇ ਮੌਕੇ ਹਰ ਘਰ ਵਿਚ ਲਿਹਰਾਇਆ ਜਾਵੇਗਾ ਤਿਰੰਗਾ-ਡਿਪਟੀ ਕਮਿਸ਼ਨਰ
ਤਰਨਤਾਰਨ, 27 ਜੁਲਾਈ ( )-ਭਾਰਤ ਸਰਕਾਰ ਵੱਲੋਂ ਅਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਸ਼ੁਰੂ ਕੀਤੀ ਗਈ ਮੁਹਿੰਮ ‘ਹਰ ਘਰ ਤਿਰੰਗਾ’ ਤਹਿਤ ਇਸ ਵਾਰ ਤਰਨਤਾਰਨ ਜਿਲੇ ਦੇ ਹਰੇਕ ਘਰ ਵਿਚ ਤਿਰੰਗਾ ਝੰਡਾ ਲਹਿਰਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰੇਕ ਪਿੰਡ ਵਿਚ ਸਾਡਾ ਰਾਸ਼ਟਰੀ ਝੰਡਾ ਉਪਲਬੱਧ ਹੋਵੇ ਤੇ ਲੋਕ ਆਪਣੀ ਚਾਹਤ ਅਨੁਸਾਰ ਇਸ ਨੂੰ ਸਨਮਾਨ ਸਹਿਤ ਆਪਣੇ ਘਰ, ਦਫਤਰ ਉਤੇ ਲਹਿਰਾ ਸਕਣ। ਡਿਪਟੀ ਕਮਿਸ਼ਨਰ ਨੇ ਇਸ ਲਈ ਜਿਲਾ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਨੋਡਲ ਅਧਿਕਾਰੀ ਵਜੋਂ ਕੰਮ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਉਹ ਜਿਲੇ ਵਿਚ ਪੈਂਦੇ ਘਰਾਂ ਦੀ ਗਿਣਤੀ ਅਨੁਸਾਰ ਤਿਰੰਗੇ ਝੰਡਿਆਂ ਦਾ ਪ੍ਰਬੰਧ ਕਰਨ ਅਤੇ ਇਹ ਝੰਡੇ ਉਕਤ ਘਰਾਂ ਦੀ ਪਹੁੰਚ ਤੱਕ ਹੋਣ, ਇਸ ਲਈ ਵੀ ਰੂਪ-ਰੇਖਾ ਤਿਆਰ ਕੀਤੀ ਜਾਵੇ। ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਲਈ ਝੰਡੇ ਦੇ ਸਾਇਜ਼ ਅਨੁਸਾਰ ਰੇਟ ਤੈਅ ਕੀਤੇ ਗਏ ਹਨ। ਵੱਡੇੇ ਸਾਈਜ਼ ਦਾ ਝੰਡਾ (2030 ਇੰਚ) 25 ਰੁਪਏ, ਉਸ ਤੋਂ ਛੋਟਾ (1624 ਇੰਚ) 18 ਰੁਪਏ ਅਤੇ ਸਭ ਤੋਂ ਛੋਟਾ ਜੋ ਕਿ 69 ਇੰਚ ਦਾ ਹੈ, ਦਾ ਰੇਟ 9 ਰੁਪਏ ਤੈਅ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੀ ਮੰਗ ਅਨੁਸਾਰ ਤਿਰੰਗੇ ਸਰਕਾਰ ਵੱਲੋਂ ਦਿੱਤੇ ਜਾਣੇ ਹਨ, ਪਰ ਜੇਕਰ ਆਪਣੀ ਲੋੜ ਵੱਧ ਹੋਈ ਤਾਂ ਇਹ ਤਿਰੰਗੇ ਝੰਡੇ ਸਥਾਨਕ ਪੱਧਰ ਉਤੇ ਵੀ ਬਣਾਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜਿਲਾ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਇਸ ਲਈ ਪਿੰਡਾਂ ਤੇ ਸ਼ਹਿਰਾਂ ਦੇ ਮੋਹਤਬਰਾਂ, ਮੀਡੀਆ, ਸਕੂਲਾਂ, ਕਾਲਜਾਂ, ਤਕਨੀਕੀ ਸੰਸਥਾਵਾਂ, ਸਹਿਕਾਰੀ ਸੁਸਾਇਟੀ, ਦੁੱਧ ਉਤਪਾਦਕ ਸੁਸਾਇਟੀਆਂ, ਆਂਗਨਵਾੜੀ ਤੇ ਆਸ਼ਾ ਵਰਕਰਾਂ, ਵਪਾਰੀਆਂ, ਦੁਕਾਨਦਾਰਾਂ ਦਾ ਵੀ ਸਾਥ ਲੈਣ ਦੀ ਅਪੀਲ ਕੀਤੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ. ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ ਰਵਿੰਦਰਪਾਲ ਸਿੰਘ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਡੀ ਡੀ ਪੀ ਓ ਸ. ਜਗਜੀਤ ਸਿੰਘ ਬੱਲ ਅਤੇ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।