Three teams from Tarn Taran enhanced the pride of the district in the state-level Business Blaster Expo-2025

ਰਾਜ-ਪੱਧਰੀ ਬਿਜ਼ਨੈੱਸ ਬਲਾਸਟਰ ਐਕਸਪੋ-2025 ‘ਚ ਤਰਨ ਤਾਰਨ ਦੀਆਂ ਤਿੰਨ ਟੀਮਾਂ ਨੇ ਵਧਾਇਆ ਜ਼ਿਲ੍ਹੇ ਦਾ ਮਾਣ
ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੇ ਪਹਿਲੀਆਂ ਉੱਤਮ 10 ਟੀਮਾਂ ‘ਚ ਬਣਾਈ ਥਾਂ
ਤਰਨ ਤਾਰਨ 10 ਜੁਲਾਈ ( )- ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਦੋ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਾਉਣ ਦੀ ਮੰਤਵ ਦੇ ਨਾਲ ਸ਼ੁਰੂ ਕੀਤੀ ਬਿਜਨਸ ਬਲਾਸਟਰ ਸਕੀਮ-ਅਧੀਨ ਰਾਜ ਪੱਧਰੀ ਐਕਸਪੋ-2025 ਆਈ.ਆਈ.ਟੀ. ਰੋਪੜ ਵਿਖੇ 5 ਜੁਲਾਈ ਨੂੰ ਹੋਇਆ। ਜ਼ਿਲਾ ਸਿੱਖਿਆ ਅਫਸਰ (ਸ.ਸ.) ਤਰਨ ਤਾਰਨ ਸ੍ਰ ਸਤਿਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਪਰਮਜੀਤ ਸਿੰਘ ਸਿੰਘ ਦੀ ਯੋਗ ਅਗਵਾਈ ਵਿਚ ਜ਼ਿਲੇ ਵਿਚ ਚੱਲ ਰਹੇ ਬਿਜਨੈਸ ਪ੍ਰਾਜੈਕਟ ਅਧੀਨ ਪਿਛਲੇ ਸੈਸ਼ਨ ਦੌਰਾਨ ਕੁਲ 1685 ਵਿਦਿਆਰਥੀਆਂ ਨੂੰ 2000 ਪ੍ਰਤੀ ਵਿਦਿਆਰਥੀ ਦੇ ਅਨੁਸਾਰ ਸੀਡ ਮਨੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਨੇ ਆਪਣੀ ਬਿਜਨੈਸ ਆਈਡੀਆ ਨੂੰ ਅਮਲੀ ਰੂਪ ਦਿੱਤਾ ਗਿਆ। ਜ਼ਿਲਾ ਨੋਡਲ ਅਫਸਰ ਬਿਜਨਸ ਬਲਾਸਟਰ ਮੈਡਮ ਜੀਵਨ ਜਯੋਤੀ ਚਾਵਲਾ ਨੇ ਦੱਸਿਆ ਕਿ ਸਕੂਲ ਪੱਧਰੀ ਮੁਕਾਬਲਿਆਂ ਤੋਂ ਬਾਅਦ ਜ਼ਿਲਾ ਪੱਧਰ ‘ਤੇ ਸਰਵੋਤਮ ਟੀਮਾਂ ਚੁਣੀਆਂ ਗਈਆਂ।
ਉਨ੍ਹਾਂ ਟੀਮਾਂ ਵਿੱਚੋਂ ਰਾਜ ਪੱਧਰੀ ਐਕਸਪੋ ਲਈ ਸਟੇਟ ਵੱਲੋਂ ਪੂਰੇ ਰਾਜ ਦੀਆਂ ਕੁੱਲ 40 ਟੀਮਾਂ ਦੀ ਚੋਣ ਹੋਈ, ਜਿਨ੍ਹਾਂ ਵਿਚੋਂ ਤਿੰਨ ਟੀਮਾਂ ਤਰਨ ਤਾਰਨ ਜ਼ਿਲੇ ਦੀਆਂ ਸਨ, ਜਿਸ ਵਿਚ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਰੂਹਾਨੀਅਤ ਆਰਟ ਗੈਲਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਆਬਾਦ ਲੜਕੇ ਤੋਂ ਭੂਮੀ ਮਿੱਤਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹੁਕਾ ਤੋਂ ਹੈਂਡ ਕਰਚੀਫ਼ ਵੀਵਿੰਗ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਟੀਮਾਂ ਦੇ ਰੋਪੜ ਵਿਖੇ ਸਟੇਟ ਪੱਧਰੀ ਪ੍ਰਦਰਸ਼ਨੀ ਸਟਾਲ ਲਾਏ ਗਏ। ਐਕਸਪੋ 2025 ਦੌਰਾਨ ਉਨ੍ਹਾਂ 40 ਟੀਮਾਂ ਵਿੱਚੋਂ ਸਟੇਟ ਵੱਲੋਂ ਕੁੱਲ ਦਸ ਬੈਸਟ ਟੀਮਾਂ ਚੁਣੀਆਂ ਗਈਆਂ। ਇਨ੍ਹਾਂ ਵਿਚ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੇ ਪਹਿਲੀਆਂ 10 ਟੀਮਾਂ ਵਿਚ ਆਪਣਾ ਨਾਂ ਦਰਜ ਕਰਾ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਅਤੇ ਆਯੋਜਿਤ ਪ੍ਰੋਗਰਾਮ ‘ਚ ਸ਼ਿਰਕਤ ਕਰ ਰਹੇ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਕੂਲ ਸਿੱਖਿਆ ਸਕੱਤਰ ਅਤੇ ਹੋਰ ਅਫਸਰ ਸਾਹਿਬਾਨ ਦੀ ਮੌਜੂਦਗੀ ਵਿਚ ਸਟੇਜ ‘ਤੇ ਆਪਣੀ ਬਿਜ਼ਨਸ ਆਈਡੀਆ ਨਾਲ ਸਬੰਧਿਤ ਪੇਸ਼ਕਾਰੀ ਕੀਤੀ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਕੰਪਨੀਆਂ ਦੇ ਸੀ.ਈ.ਓ. ਅਤੇ ਹੋਰ ਨੁਮਾਇੰਦੇ ਅਤੇ ਪ੍ਰੈੱਸ ਕੋ-ਆਰਡੀਨੇਟਰ ਵੀ ਸ਼ਾਮਲ ਸਨ। ਇਨ੍ਹਾਂ 10 ਟੀਮਾਂ ਨੂੰ ਇਕ-ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਅਨਾਊਂਸ ਹੋਈ, ਜਿਸ ਨਾਲ ਇਹ ਟੀਮਾਂ ਆਪਣੇ ਬਿਜ਼ਨਸ ਆਈਡੀਆ ਨੂੰ ਹੋਰ ਹੁਲਾਰਾ ਦੇਣਗੀਆਂ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ ਨੇ ਸਕੂਲ ਪ੍ਰਿੰਸੀਪਲ ਸ੍ਰ ਗੁਰਦੀਪ ਸਿੰਘ , ਟੀਮ ਖਡੂਰ ਸਾਹਿਬ ਦੇ ਗਾਈਡ ਅਧਿਆਪਕ ਦਲਬੀਰ ਕੌਰ, ਟੀਮ ਫਤਿਆਬਾਦ ਦੇ ਗਾਈਡ ਅਧਿਆਪਕ ਸੰਦੀਪ ਕੌਰ ਅਤੇ ਟੀਮ ਲਹੁਕਾ ਦੇ ਗਾਈਡ ਅਧਿਆਪਕ ਮੈਡਮ ਰੋਜ਼ ਨੂੰ ਇਸ ਰਾਜ ਪੱਧਰੀ ਪ੍ਰਦਰਸ਼ਨੀ ਲਈ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਅਜਿਹੇ ਪ੍ਰਾਜੈਕਟ ਆਉਣ ਵਾਲੇ ਸਮੇਂ ‘ਚ ਵਿਦਿਆਰਥੀਆਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਲਈ ਲਾਹੇਵੰਦ ਸਾਬਤ ਹੋਣਗੇ।