To deal with the emergency situation regarding Covid 19 in Tarn Taran. District administration Established 12 Quarantine Centers with the capacity of 1047 beds- Deputy Commissioner
Publish Date : 04/04/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਅਪਾਤਕਾਲੀਨ ਸਥਿਤੀ ਨਾਲ ਨਿਪਟਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਲੱਗਭੱਗ 1047
ਬੈੱਡਾਂ ਦੀ ਸਮਰੱਥਾ ਦੇ 12 ਕੋਆਰੰਟੀਨ ਸੈਂਟਰ ਸਥਾਪਿਤ-ਡਿਪਟੀ ਕਮਿਸ਼ਨਰ
ਤਰਨ ਤਾਰਨ, 4 ਅਪ੍ਰੈਲ :
ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਅਪਾਤਕਾਲੀਨ ਸਥਿਤੀ ਨਾਲ ਨਿਪਟਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਕੁਆਰੰਟੀਨ ਸੈਂਟਰ ਬਣਾਏ ਗਏ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਲੱਗਭੱਗ 1047 ਬੈੱਡਾਂ ਦੀ ਸਮਰੱਥਾ ਦੇ 12 ਕੋਆਰੰਟੀਨ ਸੈਂਟਰ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ-ਡਵੀਜ਼ਨ ਤਰਨ ਤਾਰਨ ਵਿਚ ਦੋ ਕੁਆਰੰਟੀਨ ਸੈਂਟਰ ਬਣਾਏ ਗਏ ਹਨ।ਜਿੰਨ੍ਹਾਂ ਵਿਚ ਮਾਈ ਭਾਗੋ ਨਰਸਿੰਗ ਕਾਲਜ, ਤਰਨ ਤਾਰਨ ਵਿੱਚ 150 ਬੈੱਡ ਅਤੇ ਨਸ਼ਾ ਮੁਕਤੀ ਕੇਂਦਰ ਠਰੂ ਵਿੱਚ 40 ਬੈੱਡਾਂ ਦਾ ਪ੍ਰਬੰਧ ਕਰਕੇ ਲੋੜੀਂਦੇ ਸਟਾਫ਼ ਦੀ ਡਿਊਟੀ ਲਗਾ ਦਿਤੀ ਗਈ ਹੈ।
ਇਸੇ ਤਰ੍ਹਾਂ ਸਬ-ਡਵੀਜ਼ਨ ਖਡੂਰ ਸਾਹਿਬ ਵਿਚ ਤਿੰਨ ਕੁਆਰੰਟੀਨ ਸੈਂਟਰ ਬਣਾਏ ਗਏ ਹਨ। ਜਿੰਨ੍ਹਾਂ ਵਿਚ ਭਾਈ ਬਾਲਾ ਜੀ ਹੋਸਟਲ ਖਡੂਰ ਸਾਹਿਬ ਵਿਚ 264 ਬੈੱਡ, ਬੀਬੀ ਅਮਰੋ ਗਰਲਜ਼ ਹੋਸਟਲ ਖਡੂਰ ਸਾਹਿਬ ਵਿਚ 84 ਬੈੱਡ ਅਤੇ ਗੁਰੂ ਅੰਗਦ ਮਿਸ਼ਨ ਹਸਪਤਾਲ ਖਡੂਰ ਸਾਹਿਬ ਵਿਚ 13 ਬੈੱਡਾਂ ਦਾ ਇੰਤਜ਼ਾਮ ਕਰਕੇ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਸਬ-ਡਵੀਜ਼ਨ ਭਿੱਖੀਵਿੰਡ ਵਿੱਚ ਇੱਕ ਕੁਆਰਟਿਨ ਸੈਂਟਰ ਬਣਾਇਆ ਗਿਆ ਹੈ, ਜੋ ਕਸਤੂਰਬਾ ਗਾਂਧੀ ਗਰਲਜ਼ ਹੋਸਟਲ ਵਲਟੋਹਾ ਵਿਖੇ ਹੈ।ਕਸਤੂਰਬਾ ਗਾਂਧੀ ਗਰਲਜ਼ ਹੋਸਟਲ-1 ਵਲਟੋਹਾ ਵਿੱਚ 42 ਬੈੱਡ ਅਤੇ ਕਸਤੂਰਬਾ ਗਾਂਧੀ ਗਰਲਜ਼ ਹੋਸਟਲ-2 ਵਲਟੋਹਾ ਵਿਖੇ 36 ਬੈੱਡ ਦਾ ਪ੍ਰਬੰਧ ਕੀਤਾ ਗਿਆ ਹੈ।
ਸਬ ਡਵੀਜ਼ਨ ਪੱਟੀ ਵਿੱਚ ਕੁੱਲ 418 ਬੈੱਡਾਂ ਦੀ ਸਮਰੱਥਾ ਦੇ 6 ਕੁਆਰੰਟੀਨ ਸੈਂਟਰ ਬਣਾਏ ਗਏ ਹਨ।ਸ਼ਹੀਦ ਭਗਤ ਸਿੰਘ ਗਰਲਜ਼ ਹੋਸਟਲ ਪੱਟੀ ਵਿਖੇ 37 ਬੈੱਡ, ਸ਼ਹੀਦ ਭਗਤ ਸਿੰਘ ਬੁਆਏਜ਼ ਹੋਸਟਲ, ਪੱਟੀ ਵਿਖੇ 90 ਬੈੱਡ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਪੱਟੀ ਵਿਖੇ 49 ਬੈੱਡ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਹੋਸਟਲ, ਪੱਟੀ ਵਿਖੇ 34 ਬੈੱਡ, ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ, ਪੱਟੀ ਵਿਖੇ 129 ਬੈੱਡ ਅਤੇ ਸ਼ਿਵ ਸ਼ਕਤੀ ਕਾਲਜ ਆਫ ਨਰਸਿੰਗ, ਪੱਟੀ ਵਿਖੇ 79 ਦਾ ਪ੍ਰਬੰਧ ਕੀਤਾ ਗਿਆ ਹੈ।
————-