Close

To ensure smooth procurement of wheat in the district, Administration Appoints Market Committee Wise Monitoring Officer .

Publish Date : 15/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਯਕੀਨੀ ਬਣਾਉਣ ਲਈ ਮਾਰਕੀਟ ਕਮੇਟੀ ਵਾਇਜ਼ ਨਿਗਰਾਨ ਅਫਸਰ ਨਿਯੁਕਤ-ਡਿਪਟੀ ਕਮਿਸ਼ਨਰ
ਤਰਨ ਤਾਰਨ, 15 ਅਪ੍ਰੈਲ :
ਕਰੋਨਾ ਵਾਇਰਸ ਦੇ ਮੱਦੇਨਜ਼ਰ ਸਬੰਧੀ ਜ਼ਿਲ੍ਹਾ ਤਰਨ ਤਾਰਨ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਕਰਫਿਊ ਚੱਲ ਰਿਹਾ ਹੈ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਯਕੀਨੀ ਬਣਾਉਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਮਾਰਕੀਟ ਕਮੇਟੀ ਵਾਇਜ਼ ਬਤੌਰ ਨਿਗਰਾਨ ਅਫਸਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਤ ਨਿਗਰਾਨ ਅਫਸਰਾਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਗਰਾਨ ਅਫਸਰ ਡਿਊਟੀ ਸਥਾਨ ਉੱਪਰ ਬਿਜਲੀ, ਸਫਾਈ, ਪੀਣ ਵਾਲੇ ਪਾਣੀ, ਹੱਥ ਧੋਣ ਵਾਲੇ ਸਾਬਣ/ਲਿਕਿਊਡ ਹੈਂਡ ਵਾਸ਼, ਟੁਆਇਲਟ ਆਦਿ ਦੇ ਉਚਿੱਤ ਪ੍ਰਬੰਧ ਹੋਣ ਨੂੰ ਯਕੀਨੀ ਬਣਾਉਣਗੇ। ਕਣਕ ਦੀ ਖਰੀਦ ਦੌਰਾਨ ਆੜਤੀਆਂ ਦੀ ਲੇਬਰ/ਕਾਮਿਆਂ ਵੱਲੋ ਪ੍ਰੋਪਰ ਮਾਸਕ ਪਹਿਨਕੇ ਰੱਖਣ ਅਤੇ ਕੰਮ ਦੇ ਵੇਲੇ ਅਤੇ ਸੌਣ ਦੇ ਦੌਰਾਨ ਘੱਟੋ ਘੱਟ ਦੋ ਮੀਟਰ ਦੀ ਦੂਰੀ ਬਣਾਕੇ ਰੱਖਣ ਲਈ ਪ੍ਰੇਰਿਤ ਕਰਨਗੇ।ਇਸ ਤੋਂ ਇਲਾਵਾ ਕੋਵਿਡ-19 ਸਬੰਧੀ ਸਰਕਾਰ ਵਲੋਂ ਸਮੇਂ-ਸਮੇ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਵੀ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਨਰਿੰਦਰ ਸਿੰਘ (98756-34193) ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਤੇ ਸੈਨੀਟੇਸ਼ਨ ਡਵੀਜ਼ਨ-1, ਮਾਰਕੀਟ ਕਮੇਟੀ ਤਰਨ ਤਾਰਨ, ਸ੍ਰੀ ਮਹੇਸ਼ ਸਿੰਘ (98883-60412) ਕਾਰਜਕਾਰੀ ਇੰਜੀਨੀਅਰ, ਡਰੇਨੇਜ ਵਿਭਾਗ, ਤਰਨ ਤਾਰਨ, ਮਾਰਕੀਟ ਕਮੇਟੀ ਝਬਾਲ, ਸ੍ਰੀ ਪਰਮਜੀਤ ਸਿੰਘ (78370-62800)ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਤਰਨ ਤਾਰਨ, ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਅਤੇ ਹਰੀਕੇ, ਸ੍ਰੀ ਇੰਦਰਜੀਤ ਸਿੰਘ (98761-76858) ਕਾਰਜਕਾਰੀ ਇੰਜੀਨੀਅਰ, ਪੀ. ਡਬਲਯੂ. ਡੀ. (ਬੀ ਐਂਡ ਆਰ) ਡਵੀਜ਼ਨ-1, ਤਰਨ ਤਾਰਨ ਮਾਰਕੀਟ ਕਮੇਟੀ ਖਡੂਰ ਸਾਹਿਬ, ਸ੍ਰੀ ਰਮਨ ਕੁਮਾਰ (99886-00235) ਕਾਰਜਕਾਰੀ ਇੰਜੀਨੀਅਰ, ਮੰਡੀ ਬੋਰਡ ਤਰਨ ਤਾਰਨ,ਮਾਰਕੀਟ ਕਮੇਟੀ ਭਿਖੀਵਿੰਡ, ਸ੍ਰੀ ਰਜਤ ਗੋਪਾਲ (94171-98482)ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਤੇ ਸੈਨੀਟੇਸ਼ਨ ਡਵੀਜ਼ਨ-2, ਤਰਨ ਤਾਰਨ, ਮਾਰਕੀਟ ਕਮੇਟੀ ਖੇਮਕਰਨ, ਸ੍ਰੀ ਦਿਆਲ ਸ਼ਰਮਾ (98146-48800) ਉਪ ਮੰਡਲ ਅਫਸਰ, ਪੀ. ਡਬਲਯੂ. ਡੀ. (ਬੀ ਐਂਡ ਆਰ) ਪੱਟੀ, ਮਾਰਕੀਟ ਕਮੇਟੀ ਪੱਟੀ ਲਈ ਨਿਗਰਾਨ ਅਫ਼ਸਰ ਹੋਣਗੇ।
————-