Close

To prevent the effects of the Coronavirus certain restriction are implemented in Tarn Taran district till 31th march 2020.

Publish Date : 18/03/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਰਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਪਾਬੰਦੀ ਦੇ ਹੁਕਮ ਜਾਰੀ
ਤਰਨ ਤਾਰਨ, 18 ਮਾਰਚ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਵਿੱਚ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੋਰਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਅੱਜ ਮਿਤੀ 18 ਮਾਰਚ ਤੋਂ  ਜ਼ਿਲ੍ਹੇ ਦੇ ਸਮੂਹ ਰੈਸਟੋਰੈਂਟ, ਹੋਟਲ, ਮੈਰਿਜ ਪੈਲੇਸ, ਕਲੱਬ ਆਦਿ ਵਿੱਚ 50 ਵਿਅਕਤੀਆਂ ਤੋਂ ਜ਼ਿਆਦਾ ਇਕੱਠ ਨਾ ਕਰਨ, ਇੱਕ ਦੂਸਰੇ ਤੋਂ ਇੱਕ ਮੀਟਰ ਦਾ ਫਾਸਲਾ ਬਣਾਏ ਰੱਖਣ, ਖੇਡ ਗਤੀਵਿਧੀਆਂ ਨਾ ਕਰਨ, ਸਮੂਹ ਸ਼ਾਪਿੰਗ ਮਾਲ ( ਕੈਮਿਸਟ ਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਇਲਾਵਾ) ਅਤੇ ਸਮੂਹ ਮੰਡੀਆਂ ਨੰੁ ਤੁਰੰਤ ਪ੍ਰਭਾਵ ਤੋਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।ਇਹ ਹੁਕਮ 31 ਮਾਰਚ, 2020 ਤੱਕ ਲਾਗੂ ਰਹਿਣਗੇ।
————–