To provide employment opportunities for unemployed youth candidates, a placement camp will be organized by the District Bureau of Employment & Enterprises in Tarn Taran on August 6th. – Deputy Commissioner
ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 06 ਅਗਸਤ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ-ਡਿਪਟੀ ਕਮਿਸ਼ਨਰ
ਤਰਨ ਤਾਰਨ 5 ਅਗਸਤ: ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੁੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 06 ਅਗਸਤ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋ ਸਾਂਝੀ ਕੀਤੀ ਗਈ । ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ.ਐਮ.ਆਰ.ਗਰੁੱਪ) ਅਤੇ ਟਰੂ ਲਕਸ਼ਮੀ ਪ੍ਰਾਈਵੇਟ ਲਿਮਟਿਡ ਕੰਪਨੀਆ ਭਾਗ ਲੈ ਰਹੀਆ ਹਨ। ਪਲੇਸਮੈਂਟ ਲਈ ਰਖਸ਼ਾ ਸਕਿਉਰਿਟੀ ਕੰਪਨੀ ਨੂੰ ਸਕਿਉਰਟੀ ਗਾਰਡ ਲਈ ਫਰੈਸ਼ਰ ਅਤੇ ਸਾਬਕਾ ਫੌਜੀਆਂ ਉਮੀਦਵਾਰਾਂ ਦੀ ਜਰੂਰਤ ਹੈ, ਸਾਬਕਾ ਫੋਜੀਆਂ ਲਈ ਯੋਗਤਾ ਘੱਟੋ-ਘੱਟ ਦਸਵੀਂ ਪਾਸ (ਤਨਖਾਹ 25000/-ਰੁਪਏ ਸਮੇਤ ਈਐਸਆਈ + ਈਪੀਐਫ) ਉਮਰ ਹੱਦ ਵੱਧ ਤੋਂ ਵੱਧ 40 ਸਾਲ ਹੋਵੇ ਅਤੇ ਇਸ ਤੋਂ ਇਲਾਵਾ ਕੰਪਨੀ ਨੂੰ ਫਰੈਸ਼ਰ ਉਮੀਦਵਾਰਾਂ ਦੀ ਵੀ ਜਰੂਰਤ ਹੈ, ਘੱਟੋ-ਘੱਟ ਯੋਗਤਾ ਦਸਵੀਂ ਪਾਸ (ਤਨਖਾਹ 15000/- ਤੋਂ 20000/- ਰੁਪਏ ਸਮੇਤ ਈਐਸਆਈ + ਈਪੀਐਫ ) ਇਨ੍ਹਾਂ ਅਸਾਮੀਆਂ ਲਈ ਲੜਕਿਆਂ ਦੀ ਲੰਬਾਈ 5 ਫੁੱਟ 6 ਇੰਚ ਅਤੇ ਲੜਕੀਆਂ ਦੀ ਲੰਬਾਈ 5 ਫੁੱਟ 2 ਇੰਚ, ਉਮਰ ਹੱਦ 18 ਤੋਂ 35 ਸਾਲ ਹੈ ਅਤੇ ਟਰੂ ਲਕਸ਼ਮੀ ਕੰਪਨੀ ਨੂੰ ਸੇਲਜ਼ ਅਫਸਰ ਅਤੇ ਸੇਲਜ਼ ਮੇਨੈਜ਼ਰ ਲਈ ਬਾਰਵੀਂ ਅਤੇ ਗਰੈਜੁਏਸ਼ਨ ਪ੍ਰਾਰਥੀਆ ਦੀ ਲੋੜ ਹੈ ਅਤੇ ਇੰਡਸਟਰੀ ਤਰਨ ਤਾਰਨ, ਪੱਟੀ ਲਈ ਡਾਟਾ ਪ੍ਰੋਸੈਸਿੰਗ ਐਸੋਸੀਏਟ ਦੇ ਲਈ ਯੋਗਤਾ ਬੀ-ਕਾਮ ਅਤੇ ਐਮ-ਕਾਮ, (ਸੈਲਰੀ 15000/-) , ਇਨ੍ਹਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਮਿਤੀ 06 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵੱਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜਿਲ ਡੀ.ਸੀ. ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ, ਵਿਖੇ ਆਪਣੇ ਪੜਾਈ ਦੇ ਸਰਟੀਫਿਕੇਟ, ਆਧਾਰ ਕਾਰਡ, ਹੋਰ ਦਸਤਾਵੇਜ, ਅਸਲ ਅਤੇ ਫੋਟੋ ਸਟੇਟ ਲੈ ਕੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਸ੍ਰੀ ਵਿਕਰਮ ਜੀਤ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ, ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ । ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪ ਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।