Close

Training given at the Chief Agricultural Office regarding agricultural enumeration

Publish Date : 04/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਤੀ ਗਣਨਾ ਸਬੰਧੀ ਮੁੱਖ ਖੇਤੀਬਾੜੀ ਦਫਤਰ ਵਿਖੇ ਦਿੱਤੀ ਗਈ ਟੇ੍ਰਨਿੰਗ
ਤਰਨ ਤਾਰਨ, 03 ਮਈ :
ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਫਤਰ ਮੁੱਖ ਖੇਤੀਬਾੜੀ ਅਫਸਰ ਵਿਖੇ ਖੇਤੀ ਗਣਨਾ ਕਰਨ ਸਬੰਧੀ ਟੇ੍ਰਨਿੰਗ ਲਗਾਈ ਗਈ। ਇਸ ਟੇ੍ਰਨਿੰਗ ਵਿੱਚ ਅੰਕੜਾ ਸ਼ਾਖਾ ਤੋਂ ਸ੍ਰੀ ਕੁਲਵੰਤ ਸਿੰਘ, ਅਮਿਤਾ ਅਤੇ ਸ੍ਰੀ ਲਵਪ੍ਰੀਤ ਸਿੰਘ ਨੇ ਟੇ੍ਰਨਿੰਗ ਵਿੱਚ ਹਾਜ਼ਰ ਸਮੂਹ ਸਟਾਫ ਨੂੰ ਖੇਤੀ ਗਣਨਾ ਦੇ ਮੋਬਾਇਲ ਐਪ ਚਲਾਉਣ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ।
ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਗਣਨਾ ਦਾ ਕੰਮ ਪੂਰਨ ਪਾਰਦਰਸ਼ਤਾ ਨਾਲ ਮੋਬਾਇਲ ਐਪ ਤੇ ਦਿੱਤੇ ਗਏ ਸਮੇਂ ਦੇ ਵਿੱਚ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਸਰਕਾਰ ਨੂੰ ਖੇਤੀ ਗਣਨਾ ਦੀ ਰਿਪੋਰਟ ਭੇਜੀ ਜਾ ਸਕੇ। ਇਸ ਦੇ ਨਾਲ ਹੀ ਉਹ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਵੇ ਕਿ ਕਣਕ ਦੀ ਕਟਾਈ ਦਾ ਸੀਜਨ ਚੱਲ ਰਿਹਾ ਹੈ ਕਣਕ ਦੀ ਕਟਾਈ ਤੋ ਬਾਅਦ ਤੂੜੀ ਬਣਾਉਣ ਉਪਰੰਤ ਕਿਸਾਨਾਂ ਵੱਲੋ ਕਣਕ ਦੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ।
ਉਹਨਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿੱਚ ਹੀ ਵਹਾ ਕੇ ਹੋਣ ਵਾਲੇ ਫਾਇਦਿਆਂ ਸਬੰਧੀ ਕਿਸਾਨਾਂ ਨੰ ਨਿੱਜੀ ਤੌਰ ‘ਤੇ ਮਿਲ ਕੇ, ਪਿੰਡ ਪੱਧਰ ਤੋਂ ਕਿਸਾਨ ਮਿਲਣੀਆਂ ਕਰਕੇ, ਧਾਰਮਿਕ ਸਥਾਨਾਂ ‘ਤੇ ਅਨਾਂਊਂਸਮੈਂਟਾ ਕਰਵਾ ਕੇ ਵੱਧ ਤੋ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾ ਨੂੰ ਘਟਾਇਆ ਜਾ ਸਕੇ।