Close

Training was conducted on the U-Win portal to be launched soon by the Health Department at the Government Senior Secondary School (Girls).

Publish Date : 12/07/2023

ਸਰਕਾਰੀ ਸੀਨੀਅਰ ਸਕੰਡਰੀ ਸਕੂਲ (ਕੁੜੀਆਂ) ਵਿਖੇ ਸਿਹਤ ਵਿਭਾਗ ਵੱਲੋਂ ਜਲਦ ਸ਼ੁਰੂ ਕੀਤੇ ਜਾਣ ਵਾਲੇ ਯੂ-ਵਿਨ ਪੋਰਟਲ ਬਾਰੇ ਟਰੇਨਿੰਗ ਕਰਵਾਈ ਗਈ ਤਰਨ ਤਾਰਨ 11 ਜੁਲਾਈ : ਜ਼ਿਲਾ ਤਰਨਤਾਰਨ ਦੇ ਸਿਵਲ ਸਰਜਨ, ਡਾ. ਗੁਰਪ੍ਰੀਤ ਸਿੰਘ ਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ, ਡਾ. ਵਰਿੰਦਰਪਾਲ ਕੌਰ ਜੀ ਦੀ ਰਹਿਨੁਮਾਈ ਹੇਠ ਸੀਨੀਅਰ ਮੈਡੀਕਲ ਅਫਸਰ, ਸੁਰਸਿੰਘ, ਡਾ. ਸੰਦੀਪ ਸਿੰਘ ਕਾਲੜਾ ਜੀ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਸੀਨੀਅਰ ਸਕੰਡਰੀ ਸਕੂਲ (ਕੁੜੀਆਂ) ਵਿਖੇ ਸਿਹਤ ਵਿਭਾਗ ਵੱਲੋਂ ਜਲਦ ਸ਼ੁਰੂ ਕੀਤੇ ਜਾਣ ਵਾਲੇ ਯੂ-ਵਿਨ ਪੋਰਟਲ ਬਾਰੇ ਟਰੇਨਿੰਗ ਕਰਵਾਈ ਗਈ।

ਇਸ ਟਰੇਨਿੰਗ ਵਿੱਚ ਬਲਾਕ ਸੁਰਸਿੰਘ ਨਾਲ ਸਬੰਧਤ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ (ਫੀਮੇਲ), ਮਲਟੀਪਰਪਜ਼ ਹੈਲਥ ਵਰਕਰ (ਫੀਮੇਲ), ਆਸ਼ਾ ਸੁਪਰਵਾਇਜ਼ਰ ਅਤੇ ਆਸ਼ਾ ਵਰਕਰਜ਼ ਵੱਲੋਂ ਹਿੱਸਾ ਲਿਆ ਗਿਆ।ਇਹ ਟਰੇਨਿੰਗ ਜ਼ਿਲਾ ਟੀਕਾਕਰਨ ਅਫਸਰ, ਡਾ.ਵਰਿੰਦਰਪਾਲ ਕੌਰ ਅਤੇ ਵੀ.ਸੀ.ਸੀ.ਐਮ, ਗਗਨਦੀਪ ਕੌਰ ਵੱਲੋਂ ਦਿੱਤੀ ਗਈ।

ਇਸ ਮੌਕੇ ਡਾ. ਵਰਿੰਦਰਪਾਲ ਕੌਰ ਨੇ ਕਿਹਾ ਜਿਵੇਂ ਕੁਝ ਸਮਾਂ ਪਹਿਲਾਂ ਕੋਵਿਡ ਟੀਕਾਕਰਨ ਦੀ ਰਜਿਸਟ੍ਰੇਸ਼ਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋ-ਵਿਨ ਪੋਰਟਲ ਸ਼ੁਰੂ ਕੀਤਾ ਗਿਆ ਸੀ ਉਂਝ ਹੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਟੀਕਾਕਰਨ ਰਜਿਸਟ੍ਰੇਸ਼ਨ ਲਈ ਵਿਭਾਗ ਵੱਲੋਂ ਯੂ-ਵਿਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਿਹਤ ਕਰਮੀਆਂ ਤੋਂ ਇਲਾਵਾ ਇਸ ਪੋਰਟਲ ਰਾਹੀ ਯੋਗ ਲਾਭਪਾਤਰੀ ਵੀ ਟੀਕਾਕਰਨ ਲਈ ਰਜਿਸਟ੍ਰੇਸ਼ਨ ਖੁਦ ਕਰਕੇ ਟੀਕਾਕਰਨ ਕਰਵਾ ਸਕਦੇ ਹਨ।

ਡਾ.ਵਰਿੰਦਰਪਾਲ ਕੌਰ ਨੇ ਕਿਹਾ ਕਿ ਯੂ-ਵਿਨ ਪੋਰਟਲ ਰਾਹੀ ਸਿਹਤ ਕਰਮੀਆਂ ਕੋਲ ਆਪਣੇ ਖੇਤਰ ਦੇ ਟੀਕਾਕਰਨ ਲਈ ਯੋਗ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਪੂਰਾ ਰਿਕਾਰਡ ਹੋਵੇਗਾ ਅਤੇ ਇਸ ਪੋਰਟਲ ਤੋਂ ਯੋਗ ਲਾਭਪਾਤਰੀ ਆਪਣਾ ਸਰਟੀਫਿਕੇਟ ਵੀ ਡਾਊਨਲੋਡ ਕਰ ਕਰ ਸਕਣਗੇ।

ਉਨਾ ਕਿਹਾ ਕਿ ਇਸ ਪੋਰਟਲ ‘ਤੇ ਸਿਹਤ ਕਰਮੀਆਂ ਵੱਲੋਂ ਜਣੇਪਾ ਕੇਸਾਂ ਦੀ ਜਾਣਕਾਰੀ ਵੀ ਪਾਈ ਜਾਵੇਗੀ।
ਐਸ.ਐਮ.ਓ, ਡਾ. ਸੰਦੀਪ ਸਿੰਘ ਕਾਲੜਾ ਨੇ ਕਿਹਾ ਕਿ ਯੂ-ਵਿਨ ਪੋਰਟਲ ਦੀ ਟਰੇਨਿੰਗ ਦੌਰਾਨ ਸਿਹਤ ਕਰਮੀਆਂ ਨੂੰ ਦੱਸਿਆ ਗਿਆ ਕਿ ਇਸ ਪੋਰਟਲ ਵਿੱਚ ਯੋਗ ਲਾਭਪਾਤਰੀਆਂ ਦਾ ਸਾਰਾ ਜਾਣਕਾਰੀ ਬਹੁਤ ਹੀ ਸੌਖੇ ਅਤੇ ਸੁਚੱਜੇ ਢੰਗ ਨਾਲ ਰੱਖਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਟਰੇਨਿੰਗ ਦੌਰਾਨ ਸਿਹਤ ਕਰਮੀਆਂ ਨੂੰ ਮੌਕੇ ‘ਤੇ ਪੋਰਟਲ ‘ਤੇ ਆਪਣਾ ਅਕਾਊਂਟ ਬਣਾ ਕੇ ਵੱਖ ਵੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਗਿਆ।

ਡਾ. ਕਾਲੜਾ ਨੇ ਕਿਹਾ ਕਿ ਭਵਿੱਖ ਦੇ ਵਿੱਚ ਵੀ ਬਲਾਕ ਪੱਧਰ ‘ਤੇ ਅਜਿਹੀਆਂ ਵਰਕਸ਼ਾਪਾਂ ਲਗਾ ਕੇ ਸਿਹਤ ਕਰਮੀਆਂ ਨੂੰ ਇਸ ਪੋਰਟਲ ਬਾਰੇ ਦੱਸਿਆ ਜਾਵੇਗਾ।

ਇਸ ਮੌਕੇ ਬਲਾਕ ਐਜਕੇਟਰ ਨਵੀਨ ਕਾਲੀਆ, ਐਲ ਐਚ ਵੀ ਰੀਟਾ ਰਾਣੀ, ਕਸ਼ਮੀਰ ਕੌਰ, ਨਿੰਦਰਜੀਤ ਕੌਰ, ਬੀ.ਐਸ.ਏ ਪਰਵੀਨ ਕੌਰ ਆਦਿ ਮੌਜੂਦ ਰਹੇ।