Close

Trials for admission of under 14, 17 and 19 years players in Sports Wing Tarn Taran (Day-Scholar and Residential) on 24th and 25th May Taran Taran

Publish Date : 24/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਡ ਵਿੰਗ ਤਰਨ ਤਾਰਨ (ਡੇ-ਸਕਾਲਰ ਤੇ ਰੈਜੀਡੈਂਸ਼ਲ) ਵਿੱਚ ਅੰਡਰ 14, 17 ਤੇ 19 ਸਾਲ ਦੇ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 24 ਅਤੇ 25 ਮਈ ਨੂੰ
ਤਰਨ ਤਾਰਨ, 19 ਮਈ :
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਖੇਡ ਵਿੰਗ ਤਰਨ ਤਾਰਨ (ਡੇ-ਸਕਾਲਰ ਤੇ ਰੈਜੀਡੈਂਸ਼ਲ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 24 ਮਈ ਤੋਂ 25 ਮਈ, 2023 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸਪੋਰਟਸ ਅਫਸਰ ਤਰਨ ਤਾਰਨ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਐਥਲੈਟਿਕਸ ਅਤੇ ਬਾਕਸਿੰਗ, ਸ੍ਰੀ ਗੁਰੂ ਅਰਜਨ ਦੇਵ ਮਲਟੀਪਰਪਜ਼ ਹਾਲ ਤਰਨ ਤਾਰਨ ਵਿਖੇ ਫੈਨਸਿੰਗ ਅਤੇ ਕੁਸ਼ਤੀ, ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਜੂਡੋ ਅਤੇ ਹਾਕੀ, ਬੀਬੀ ਰਤਨੀ ਫੁੱਟਬਾਲ ਕੋਚਿੰਗ ਸੈਂਟਰ ਕਸੇਲ ਵਿਖੇ ਫੁੱਟਬਾਲ ਅਤੇ ਕੋਚਿੰਗ ਸੈਂਟਰ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਕਬੱਡੀ ਦੇ ਟਰਾਇਲ ਲਏ ਜਾਣਗੇ।
ਜਿਲ੍ਹਾ ਸਪੋੋਰਟਸ ਅਫਸਰ ਤਰਨ ਤਾਰਨ ਨੇ ਜਾਣਕਾਰੀ ਦਿੰਦਿਆ ਹੋੋਇਆ ਦੱਸਿਆ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀ ਖੇਡ ਅਨੁਸਾਰ ਟਰਾਇਲ ਵਾਲੇ ਸਥਾਨ ਤੇ ਸਵੇਰੇ ਠੀਕ 08:00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ ਅਤੇ ਆਪਣੀ ਜਨਮ ਮਿਤੀ ਦਾ ਸਰਟੀਫੀਕੇਟ, ਆਪਣਾ ਆਧਾਰ ਕਾਰਡ, ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣਗੇ। ਖਿਡਾਰੀ ਤੇ ਖਿਡਾਰਨਾਂ ਦਾ ਜਨਮ ਅੰਡਰ-14 ਲਈ 01 ਜਨਵਰੀ, 2010, ਅੰਡਰ-17 ਲਈ 01 ਜਨਵਰੀ 2007, ਅੰਡਰ-19 ਲਈ 01 ਜਨਵਰੀ, 2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਤੇ ਜਾਂ ਦਫਤਰ ਜਿਲ੍ਹਾ ਸਪੋਰਟਸ ਅਫਸਰ ਤਰਨ ਤਾਰਨ ਵਿਖੇ ਲਏ ਜਾ ਸਕਦੇ ਹਨ।