Close

Under Aashirwad Scheme Rs 3 crore 84 lakh 30 thousand deposit in the bank accounts of 1830 beneficiaries -Deputy Commissioner Tarn Taran

Publish Date : 30/08/2019
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਆਸ਼ੀਰਵਾਦ ਸਕੀਮ ਤਹਿਤ ਜ਼ਿਲਾ ਤਰਨਤਾਰਨ ਦੇ ਕੁੱਲ 1830 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਗਈ 3 ਕਰੋੜ 84 ਲੱਖ 30 ਹਜ਼ਾਰ ਰੁਪਏ ਦੀ ਰਾਸ਼ੀ-ਡਿਪਟੀ ਕਮਿਸ਼ਨਰ
ਤਰਨ ਤਾਰਨ, 30 ਅਗਸਤ :
ਪੰਜਾਬ  ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 21 ਹਜ਼ਾਰ ਰੁਪਏ ਦੀ ਵਿੱਤੀ ਮੱਦਦ ਦਿੱਤੀ ਜਾਂਦੀ ਹੈ।ਇਸ ਸਕੀਮ ਤਹਿਤ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਭਲਾਈ ਵਿਭਾਗ ਵੱਲੋਂ ਮਹੀਨਾ ਜਨਵਰੀ 2019 ਤੋਂ ਮਹੀਨਾ ਮਈ 2019 ਤੱਕ ਅਨੁਸੂਚਿਤ ਜਾਤੀ, ਪੱਛੜੀਆਂ ਸ਼ੇ੍ਰਣੀਆਂ ਅਤੇ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਨਾਲ ਸਬੰਧਤ ਯੋਗ ਲਾਭਪਾਤਰੀਆਂ ਤੋਂ ਪ੍ਰਾਪਤ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਕਰਦਿਆਂ ਰਕਮ ਲਾਭਪਾਤਰੀਆਂ ਦੇ ਖਾਤੇ ਵਿਚ ਪਾ ਦਿੱਤੀ ਗਈ ਹੈ। 
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲਾ ਤਰਨਤਾਰਨ ਵਿਚ ਕੁੱਲ 1830 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ 3,84,30,000 ਰੁਪਏ ਦੀ ਰਾਸ਼ੀ ਆਸ਼ੀਰਵਾਦ ਸਕੀਮ ਤਹਿਤ ਪਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਅਨੂਸੂਚਿਤ ਜਾਤੀਆਂ ਨਾਲ ਸਬੰਧਿਤ 1221 ਲਾਭਪਾਤਰੀਆਂ ਦੇ ਖਾਤੇ ਵਿੱਚ 2,56,41,000 ਰੁਪਏ ਦੀ ਰਾਸ਼ੀ ਪਾਈ ਗਈ ਹੈ।ਇਸ ਤੋਂ ਬਿਨਾਂ ਪੱਛੜੀਆਂ ਸ਼ੇ੍ਰਣੀਆਂ ਅਤੇ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਦੀਆਂ ਇਸ ਸਕੀਮ ਤਹਿਤ 609 ਅਰਜ਼ੀਆਂ ਦਾ ਨਬੇੜਾ ਕਰਦਿਆਂ ਵਿਭਾਗ ਨੇ ਬਣਦੀ ਰਕਮ 1,27, 89, 000 ਰੁਪਏ ਦੀ ਰਾਸ਼ੀ ਸਬੰਧਤ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। 
ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਮਹੀਨਾ ਜਨਵਰੀ 2019 ਤੋਂ ਮਹੀਨਾ ਮਈ 2019 ਦੌਰਾਨ ਆਪਣੀ ਅਰਜ਼ੀ ਜਮਾਂ ਕਰਵਾਈ ਸੀ ਤਾਂ ਉਹ ਆਪਣੇ ਬੈਂਕ ਖਾਤੇ ਚੈੱਕ ਕਰਨ। ਉਨਾਂ ਨੇ ਕਿਹਾ ਕਿ ਕਈ ਵਾਰ ਕਈ ਮਹੀਨੇ ਤੱਕ ਬੈਂਕ ਖਾਤੇ ਵਿਚ ਕੋਈ ਲੈਣ ਦੇਣ ਨਾ ਹੋਣ ਨਾਲ ਬੈਂਕ ਖਾਤਾ ਇਨਰਟ ਹੋ ਜਾਂਦਾ ਹੈ ਅਤੇ ਅਜਿਹੇ ਖਾਤਿਆਂ ਵਿਚ ਰਕਮ ਜਮ੍ਹਾ ਨਹੀਂ ਹੋ ਸਕੀ ਹੋਵੇਗੀ।ਇਸ ਲਈ ਉਕਤ ਸਮਾਂ ਹੱਦ ਵਿਚ ਅਰਜੀਆਂ ਜਮਾਂ ਕਰਵਾਉਣ ਵਾਲੇ ਕਿਸੇ ਲਾਭਪਾਤਰੀ ਦੇ ਖਾਤੇ ਵਿਚ ਰਕਮ ਨਾ ਆਈ ਹੋਵੇ ਤਾਂ ਅਜਿਹੇ ਲਾਭਪਾਤਰੀ ਤੁਰੰਤ ਆਪਣੀ ਤਹਿਸੀਲ ਦੇ ਤਹਿਸੀਲ ਭਲਾਈ ਅਫ਼ਸਰ ਦੇ ਦਫ਼ਤਰ ਜਾਂ ਜ਼ਿਲਾ ਭਲਾਈ ਦਫ਼ਤਰ ਤਰਨ ਤਾਰਨ ਦੇ ਦਫ਼ਤਰ ਵਿਖੇ ਸੰਪਰਕ ਕਰਨ।    
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਮਹੀਨਾ ਜੂਨ, 2019 ਦੌਰਾਨ 178 ਅਤੇ ਮਹੀਨਾ ਜੁਲਾਈ, 2019 ਦੌਰਾਨ 213 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦੀ ਅਦਾਇਗੀ ਲਈ ਕੇਸ ਮੁੱਖ ਦਫ਼ਤਰ ਨੂੰ ਭੇਜਿਆ ਗਿਆ ਹੈ।
——–