Close

Under “Mission Fateh” Warriors Tarn Taran residents win 2 gold, 5 silver and 18 bronze certificates

Publish Date : 21/07/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫ਼ਤਿਹ” ਵਾਰੀਅਰਜ਼ `ਚ ਤਰਨ ਤਾਰਨ ਵਾਸੀਆਂ ਨੇ 2 ਸੋਨੇ, 5 ਚਾਂਦੀ ਅਤੇ 18 ਕਾਂਸੀ ਦੇ ਸਰਟੀਫਿਕੇਟ ਜਿੱਤੇ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ “ਮਿਸ਼ਨ ਫ਼ਤਿਹ ਯੋਧੇ” ਬਣਨ ਦਾ ਸੱਦਾ
ਤਰਨ ਤਾਰਨ, 20 ਜੁਲਾਈ :
“ਮਿਸ਼ਨ ਫ਼ਤਿਹ” ਤਹਿਤ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਕੋਵਾ” ਐਪ ਰਾਹੀਂ ਲੋਕਾਂ ਦੀ ਵੱਡੀ ਸ਼ਮੂਲੀਅਤ ਸਦਕਾ ਤਰਨ ਤਾਰਨ ਵਾਸੀਆਂ ਨੇ 2 ਸੋਨੇ, 5 ਚਾਂਦੀ ਅਤੇ 18 ਕਾਂਸੀ ਦੇ ਸਰਟੀਫਿਕੇਟ ਜਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ “ਮਿਸ਼ਨ ਫ਼ਤਿਹ” ਪ੍ਰੋਗਰਾਮ ਤਹਿਤ ਤਰਨ ਤਾਰਨ ਵਾਸੀਆਂ ਨੇ ਵੱਡੇ ਪੱਧਰ `ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ।ਉਨਾਂ ਨੇ ਦੱਸਿਆ ਕਿ ਹੁਣ ਸੂਬਾ ਸਰਕਾਰ ਵਲੋਂ ਮਿਸ਼ਨ ਫ਼ਤਿਹ ਵਾਰੀਅਜ਼ ਪ੍ਰੋਗਰਾਮ ਨੂੰ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ ਅਤੇ ਇਸ ਦੌਰਾਨ ਡਾਇਮੰਡ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਯੋਧੇ ਬਣਨ ਲਈ ਨਾਗਰਕਾਂ ਨੂੰ ਅਪਣੇ ਮੋਬਾਇਲ ਫੋਨ `ਤੇ ਕੋਵਾ ਐਪ ਡਾਊਨ ਲੋਡ ਕਰਨੀ ਹੋਵੇਗੀ ਅਤੇ ਐਪ `ਤੇ ਰਜਿਸਟਰੇਸ਼ਨ ਤੋਂ ਬਾਅਦ ਲਿੰਕ ਨੂੰ ਦਬਾ ਕੇ “ਮਿਸ਼ਨ ਫ਼ਤਿਹ” ਵਿੱਚ ਸ਼ਾਮਿਲ ਹੋਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਹੜੇ ਲੋਕ “ਕੋਵਾ” ਐਪ ਨੂੰ ਡਾਊਨਲੋਡ ਕਰ ਲੈਣਗੇ ਉਹ ਰੋਜ਼ਾਨਾ ਸਾਵਧਾਨੀਆਂ ਨੂੰ ਅਪਣਾਉਣ, ਜਿਸ ਵਿੱਚ ਮਾਸਕ ਪਾਉਣਾ, ਹੱਥ ਧੋਣਾ , ਸਮਾਜਿਕ ਦੂਰੀ ਦੀ ਪਾਲਣਾ ਕਰਨਾ ਆਦਿ ਸ਼ਾਮਿਲ ਹੈ ਰਾਹੀਂ ਪੁਆਇੰਟ ਕਮਾ ਸਕਣਗੇ। ਉਨਾਂ ਕਿਹਾ ਕਿ ਇਹ ਪੁਆਇੰਟ ਜੇ ਉਨਾਂ ਨੇ ਕੋਵਾ ਐਪ ਡਾਊਨਲੋਡ ਕੀਤੀ ਹੈ ਤਾਂ ਰੈਫਰਲ ਨੰਬਰ ਰਾਹੀਂ ਵੀ ਕਮਾਏ ਜਾ ਸਕਦੇ ਹਨ।
ਉਨਾਂ ਨੇ ਦੱਸਿਆ ਕਿ `ਮਿਸ਼ਨ ਫ਼ਤਿਹ` ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਵਿਸ਼ੇਸ਼ ਪ੍ਰੋਗਰਾਮ ਹੈ ਜੋ ਕਿ ਲੋਕਾਂ ਦਾ ਮਿਸ਼ਨ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੈ। ਉਨਾਂ ਦੱਸਿਆ ਕਿ ਇਹ ਪ੍ਰੋਗਰਾਮ ਅਨੁਸਾਸ਼ਨ, ਸਹਿਯੋਗ ਅਤੇ ਦ੍ਰਿੜਤਾ ਰਾਹੀਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਦੇ ਲੋਕਾਂ ਦੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਸ਼ੁਰੂ ਕੀਤੀ ਗਈ ਜੰਗ ਵਿੱਚ ਤਰਨ ਤਾਰਨ ਵਾਸੀਆਂ ਵਲੋਂ “ਮਿਸ਼ਨ ਫ਼ਤਿਹ” ਮੁਹਿੰਮ ਤਹਿਤ ਵੱਡੇ ਪੱਧਰ `ਤੇ ਯੋਗਦਾਨ ਪਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਘਰ-ਘਰ ਜਾ ਕੇ ਲੋਕਾਂ ਵਿੱਚ ਮੈਡੀਕਲ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ, ਜਿਸ ਵਿੱਚ ਦੋ ਗਜ਼ ਦੀ ਦੂਰੀ ਬਣਾਈ ਰੱਖਣਾ, ਮਾਸਕ ਪਾਉਣਾ ਅਤੇ ਦਿਨ ਪ੍ਰਤੀ ਦਿਨ ਹੱਥਾਂ ਨੂੰ ਧੋਣਾ ਸ਼ਾਮਿਲ ਹੈ, ਬਾਰੇ ਜਾਗਰੂਕ ਕਰਨ `ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।