Close

Under “Punjab State Rural Livelihood Mission” 118 Self Help Groups have been released with Revolving Fund of Rs. 17,70,000.

Publish Date : 10/11/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਪੰਜਾਬ ਸਟੇਟ ਰੂਰਲ ਲਾਈਵਲੀ ਹੁੱਡ ਮਿਸ਼ਨ” ਤਹਿਤ 118 ਸੈਲਫ ਹੈਲਪ ਗਰੁੱਪਾਂ ਨੂੰ ਬਤੌਰ ਰਿਵਾਲਵਿੰਗ ਫੰਡ ਜਾਰੀ ਕੀਤੇ ਜਾ ਚੁੱਕੇ ਹਨ 17,70,000 ਰੁਪਏ-ਡਿਪਟੀ ਕਮਿਸ਼ਨਰ
ਤਰਨ ਤਾਰਨ, 09 ਨਵੰਬਰ :
ਜਿਲ੍ਹਾ ਤਰਨਤਾਰਨ ਵਿੱਚ “ਪੰਜਾਬ ਸਟੇਟ ਰੂਰਲ ਲਾਈਵਲੀ ਹੁੱਡ ਮਿਸ਼ਨ” ਤਹਿਤ ਹੁਣ ਤੱਕ 1620 ਸਵੈ-ਸਹਾਇਤਾ ਗਰੁੱਪਾਂ ਹੁੱਣ ਤੱਕ ਬਣ ਚੁੱਕੇ ਹਨ। ਇਸ ਸਕੀਮ ਰਾਹੀ ਗਰੀਬ ਲੋਕਾਂ ਦੇ ਸੈਲਫ ਹੈਲਪ ਗਰੁੱਪ ਬਣਾ ਕੇ ਉਹਨਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਣ ਲਈ ਇੱਕ ਵੱਡਾ ਸਰੋਤ ਸਾਬਿਤ ਹੋ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰ ਿਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਾਲ ਹੁਣ ਤੱਕ 118 ਸੈਲਫ ਹੈਲਪ ਗਰੁੱਪਾਂ ਨੂੰ ਲੱਗਭੱਗ 17, 70,000 ਰੁਪਏ ਬਤੌਰ ਰਿਵਾਲਵਿੰਗ ਫੰਡ ਜਾਰੀ ਕੀਤੇ ਜਾ ਚੁੱਕੇ ਹਨ।  
ਉਹਨਾਂ ਦੱਸਿਆ ਕਿ ਜਨ ਅੰਦੋਲਨ ਕੋਵਿਡ-19 ਤਹਿਤ ਲੋਕਾਂ ਨੂੰ ਸਹੁੰ ਚੁਕਾਉਣਾ, ਹੈਂਡ ਵਾਸ਼ ਪਰੈਕਟਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਵੱਲੋਂ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਬਹੁਤ ਹੀ ਮਹੱਤਵਪੂਰਨ ਗਰਾਮ ਪੰਚਾਇਤ ਡਿਵੈਲਪਮੈਂਟ ਪਲਾਨ ਵਿੱਚ ਪਿੰਡ ਪੱਧਰ ‘ਤੇ ਪਾਵਰਟੀ ਪਲਾਨ ਸਵੈ-ਸੈਲਫ ਹੈਲਪ ਗਰੁੱਪਾਂ ਦੇ ਪੱਧਰ ‘ਤੇ ਤਿਆਰ ਕੀਤੀ ਜਾ ਰਹੀ ਹੈ। 
ਇਸ ਤੋਂ ਇਲਾਵਾ ਸਰਕਾਰ ਵੱਲੋਂ ਜਿਲ੍ਹਾ ਤਰਨਤਾਰਨ ਨੂੰ ਸੈਲਫ ਹੈਲਪ ਗਰੁੱਪਾਂ ਰਾਹੀਂ 45 ਹਜਾਰ ਮਾਸਕ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ। ਇਹ ਮਾਸਕ ਫੂਡ ਸਪਲਾਈ ਵਿਭਾਗ ਨੂੰ ਦਿੱਤੇ ਜਾਣੇ ਸਨ। ਸੈਲਫ ਹੈਲਪ ਗਰੁੱਪਾਂ ਵੱਲੋਂ ਇਹ ਟੀਚਾ ਪੂਰਾ ਕਰਕੇ ਇਹ ਮਾਸਕ ਤਿਆਰ ਕਰਕੇ ਫੂਡ ਸਪਲਾਈ ਵਿਭਾਗ ਨੂੰ ਸੌਂਪ ਦਿੱਤੇ ਗਏ ਹਨ। 
—————–